ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਰੈਸਟੋਰੈਂਟ 'ਚ ਮਾਊਥ ਫ੍ਰੈਸ਼ਨਰ ਖਾਣ ਨਾਲ 5 ਲੋਕਾਂ ਦੀ ਹਾਲਤ ਵਿਗੜ ਗਈ ਅਤੇ ਉਨ੍ਹਾਂ ਸਾਰਿਆਂ ਨੂੰ ਤੁਰੰਤ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਪੀੜਤ ਦੀ ਸ਼ਿਕਾਇਤ 'ਤੇ ਰੈਸਟੋਰੈਂਟ ਸੰਚਾਲਕ ਖ਼ਿਲਾਫ਼ ਪੁਲਸ ਨੇ ਐੱਫ.ਆਈ.ਆਰ. ਦਰਜ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦਰਅਸਲ ਅੰਕਿਤ ਕੁਮਾਰ ਨਾਂ ਦਾ ਸ਼ਖ਼ਸ ਆਪਣੀ ਪਤਨੀ ਅਤੇ ਦੋਸਤਾਂ ਨਾਲ ਪਾਰਟੀ ਕਰਨ ਲਈ ਖੇੜਕੀਦੌਲਾ ਸੈਕਟਰ 90 ਦੇ ਲਾਫਾਰੈਸਟਾ ਰੈਸਟੋਰੈਂਟ 'ਚ ਗਿਆ ਸੀ। ਖਾਣਾ ਖਾਣ ਤੋਂ ਬਾਅਦ ਰੈਸਟੋਰੈਂਟ ਸਟਾਫ਼ ਨੇ ਉਨ੍ਹਾਂ ਨੂੰ ਮਾਊਥ ਫ੍ਰੈਸ਼ਨਰ ਆਫ਼ਰ ਕੀਤਾ।
ਇਹ ਵੀ ਪੜ੍ਹੋ : CM ਯੋਗੀ ਆਦਿਤਿਆਨਾਥ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਦੋਸ਼ ਹੈ ਕਿ ਜਿਵੇਂ ਹੀ ਉਨ੍ਹਾਂ ਲੋਕਾਂ ਨੇ ਮਾਊਥ ਫ੍ਰੈਸ਼ਚਨਰ ਖਾਧਾ, ਉਨ੍ਹਾਂ ਦੀ ਹਾਲਤ ਵਿਗੜਨ ਲੱਗੀ। ਦੇਖਦੇ ਹੀ ਦੇਖਦੇ ਉਨ੍ਹਾਂ ਦੇ ਮੂੰਹ 'ਚੋਂ ਖੂਨ ਨਿਕਲਣ ਲੱਗਾ ਪਰ ਰੈਸਟੋਰੈਂਟ ਸੰਚਾਲਕ ਅਤੇ ਸਟਾਫ਼ ਉੱਥੇ ਖੜ੍ਹਾ ਹੋ ਕੇ ਇਹ ਸਭ ਦੇਖਦੇ ਰਹੇ। ਇਸ ਤੋਂ ਬਾਅਦ ਅੰਕਿਤ ਨੇ ਗੁਰੂਗ੍ਰਾਮ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪੀੜਤਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਮਾਚਲ ਪ੍ਰਦੇਸ਼ : ਠੰਡ ਕਾਰਨ ਗਈ 2 ਲੋਕਾਂ ਦੀ ਜਾਨ
NEXT STORY