ਕੋਲਕਾਤਾ- ਪੱਛਮੀ ਬੰਗਾਲ ’ਚ ਜਮਾਤ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਦੱਖਣੀ 24 ਪਰਗਨਾ ਜ਼ਿਲ੍ਹੇ ’ਚ ਇਕ ਸਰਕਾਰੀ ਸਕੂਲ ਦੇ ਕੰਪਲੈਕਸ ਨੂੰ ਤ੍ਰਿਣਮੂਲ ਕਾਂਗਰਸ ਨੇਤਾ ਦੇ ਜਨਮ ਦਿਨ ’ਤੇ ਖੂਨਦਾਨ ਕੈਂਪ ਲਾਉਣ ਲਈ ਕਿਰਾਏ ’ਤੇ ਲੈਣ ਨੂੰ ਲੈ ਕੇ ਐਤਵਾਰ ਨੂੰ ਇਕ ਵਿਵਾਦ ਖੜ੍ਹਾ ਹੋ ਗਿਆ। ਭਾਜਪਾ ਨੇ ਇਸ ਨੂੰ ‘ਸ਼ਰਮਨਾਕ’ ਦੱਸਿਆ।
ਕੇਂਦਰੀ ਮੰਤਰੀ ਅਤੇ ਭਾਜਪਾ ਦੀ ਪੱਛਮੀ ਬੰਗਾਲ ਇਕਾਈ ਦੇ ਪ੍ਰਧਾਨ ਸੁਕਾਂਤ ਮਜੂਮਦਾਰ ਨੇ ‘ਐਕਸ’ ’ਤੇ ਇਕ ਪੋਸਟ ’ਚ ਫਤਹਿਪੁਰ ਸ਼੍ਰੀਨਾਥ ਸੰਸਥਾਨ ਵਿਚ ਇਕ ਪੰਡਾਲ, ਸਜਾਏ ਹੋਏ ਗੇਟ ਤੇ ਹੋਰ ਸਜਾਵਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਟਿੱਪਣੀ ਕੀਤੀ ਕਿ ਸ਼ਰਮਨਾਕ! ਮਮਤਾ ਬੈਨਰਜੀ ਦੇ ਕਾਰਜਕਾਲ ਵਿਚ ਬੰਗਾਲ ’ਚ ਸਿੱਖਿਆ ਖਰਾਬ ਹੋ ਗਈ ਹੈ। ਹੋਰਡਿੰਗਾਂ ਤੇ ਪੋਸਟਰਾਂ ’ਚ ਤ੍ਰਿਣਮੂਲ ਯੁਵਾ ਵਿੰਗ ਦੇ ਸਥਾਨਕ ਨੇਤਾ ਜਹਾਂਗੀਰ ਖਾਨ ਦਾ ਨਾਂ ਹੈ, ਜਿਸ ਵਿਚ ਉਨ੍ਹਾਂ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਤੇ ਇਸ ਮੌਕੇ ’ਤੇ ਲੋਕਾਂ ਨੂੰ ਆਯੋਜਿਤ ਖੂਨਦਾਨ ਕੈਂਪ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਮਜੂਮਦਾਰ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਪੰਡਾਲ ਦੀਆਂ ਤਸਵੀਰਾਂ ਤੇ ਵੀਡੀਓਜ਼ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਹੋ ਸਕੀ।
ਸਕੂਲ ਦੇ ਇਕ ਅਧਿਕਾਰੀ ਨੇ ਕਿਹਾ ਕਿ ਖੂਨਦਾਨ ਪ੍ਰੋਗਰਾਮ ਸਕੂਲ ਕੰਪਲੈਕਸ ਦੇ ਉਸ ਹਿੱਸੇ ਵਿਚ ਆਯੋਜਿਤ ਕੀਤਾ ਗਿਆ ਸੀ, ਜੋ ਪ੍ਰੀਖਿਆਵਾਂ ਲਈ ਨਿਰਧਾਰਤ ਨਹੀਂ ਹੈ ਅਤੇ ਪ੍ਰਬੰਧਕਾਂ ਨੂੰ ਦੋ ਘੰਟੇ ਦਾ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਪੰਡਾਲ ਹਟਾਉਣ ਲਈ ਕਿਹਾ ਗਿਆ ਸੀ। ਕੇਂਦਰੀ ਸਿੱਖਿਆ ਰਾਜ ਮੰਤਰੀ ਮਜੂਮਦਾਰ ਨੇ ਪੋਸਟ ’ਚ ਕਿਹਾ ਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀ ਪੂਰਵ ਸੰਧਿਆ ’ਤੇ ਦੱਖਣੀ 24 ਪਰਗਨਾ ਜ਼ਿਲੇ ਦੇ ਫਤਹਿਪੁਰ ਸ਼੍ਰੀਨਾਥ ਸੰਸਥਾਨ ਨਾਂ ਦੇ ਇਕ ਸਕੂਲ ਵਿਚ ਤ੍ਰਿਣਮੂਲ ਯੁਵਾ ਨੇਤਾ ਦਾ ਜਨਮ ਦਿਨ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜੋ ਕਿ ਇਕ ਅਧਿਕਾਰਤ ਪ੍ਰੀਖਿਆ ਕੇਂਦਰ ਹੈ। ਇਕ ਪਾਸੇ ਲਾਈਟਾਂ ਦੀ ਸਜਾਵਟ, ਗੇਟ, ਪੰਡਾਲ ਇਕ ਤਿਉਹਾਰ ਵਾਲਾ ਮਾਹੌਲ ਬਣਾ ਰਹੇ ਹਨ, ਜਦਕਿ ਦੂਜੇ ਪਾਸੇ ਸੈਂਕੜੇ ਵਿਦਿਆਰਥੀ ਕੱਲ ਆਪਣੀਆਂ ਮਹੱਤਵਪੂਰਨ ਪ੍ਰੀਖਿਆਵਾਂ ਲਈ ਇੱਥੇ ਆਉਣਗੇ। ਸੀਨੀਅਰ ਭਾਜਪਾ ਨੇਤਾ ਨੇ ਕਿਹਾ ਕਿ ਪ੍ਰਸ਼ਾਸਨ ਕਿੱਥੇ ਹੈ? ਪ੍ਰਸ਼ਾਸਨ ਚੁੱਪ ਹੈ ਤੇ ਅੱਖਾਂ ਮੀਟੀ ਬੈਠਾ ਹੈ।
ਬਾਬਾ ਵੇਂਗਾ ਦੀ ਭਵਿੱਖਬਾਣੀ; ਇਸ ਸਾਲ ਭੂਚਾਲ ਨਾਲ ਪੂਰੀ ਦੁਨੀਆ 'ਚ ਹੋਵੇਗੀ ਤਬਾਹੀ
NEXT STORY