ਮਥੁਰਾ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਇਕ ਪਿੰਡ ਵਿਚ ਮੰਗਲਵਾਰ ਨੂੰ ਖਾਨਦਾਨ ਦੇ ਦੋ ਪਰਿਵਾਰਾਂ ਦਰਮਿਆਨ ਹੋਏ ਝਗੜੇ ਵਿਚ ਗੋਲੀਆਂ ਲੱਗਣ ਕਾਰਨ ਇਕ ਪੱਖ ਦੇ ਪਤੀ-ਪਤਨੀ ਦੀ ਮੌਤ ਹੋ ਗਈ ਅਤੇ ਦੋ ਪੁੱਤਰ ਜ਼ਖਮੀ ਹੋ ਗਏ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਪੱਖ ਦੇ ਤਿੰਨ ਲੋਕਾਂ ਨੂੰ ਬੰਦੂਕ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਵਾਲੀ ਥਾਂ 'ਤੇ ਪੁੱਜੇ ਐੱਸ. ਐੱਸ. ਪੀ. ਗੌਰਵ ਗ੍ਰੋਵਰ ਨੇ ਦੱਸਿਆ ਕਿ ਥਾਣਾ ਸੁਰੀਰ ਦੇ ਪਿੰਡ ਬਯੋਂਹੀ ਵਾਸੀ ਅਸ਼ੋਕ ਕੁਮਾਰ ਉਰਫ ਗੁੱਲੀ ਅਤੇ ਗੁਲਵੀਰ ਦਰਮਿਆਨ ਸੋਮਵਾਰ ਨੂੰ ਖੇਤਾਂ 'ਚ ਟਰੈਕਟਰ ਦੇ ਕਟਰ ਨਾਲ ਝੋਨਾ ਕੱਢਦੇ ਸਮੇਂ ਉੱਡ ਰਹੀ ਮਿੱਟੀ ਨੂੰ ਲੈ ਕੇ ਲੜਾਈ ਹੋ ਗਈ ਸੀ, ਜਿਸ ਨਾਲ ਦੋਹਾਂ ਪੱਖਾਂ ਵਿਚ ਤਣਾਅ ਪੈਦਾ ਹੋ ਗਿਆ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਦੀ ਸਵੇਰ ਨੂੰ ਕਰੀਬ 8 ਵਜੇ ਗੁਲਵੀਰ ਉਸ ਦੇ ਪੁੱਤਰ ਕਮਲ ਅਤੇ ਬਲਰਾਮ ਤੋਂ ਇਲਾਵਾ ਨਰਿੰਦਰ ਅਤੇ ਸੋਨਦੇਵੀ ਆਦਿ ਨੇ ਡੰਡਿਆਂ, ਬੰਦੂਕਾਂ ਨਾਲ ਅਸ਼ੋਕ ਵਰਮਾ 'ਤੇ ਹਮਲਾ ਬੋਲ ਦਿੱਤਾ। ਪਤੀ ਨੂੰ ਬਚਾਉਣ ਆਈ ਪਤਨੀ ਗੀਤਾ ਸ਼ਰਮਾ ਨੇ ਜਦੋਂ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਅਸ਼ੋਕ (55) ਅਤੇ ਉਸ ਦੀ ਪਤਨੀ ਗੀਤਾ (52) 'ਤੇ ਅੰਨ੍ਹੇਵਾਹ ਗੋਲੀਆਂ ਵਰ੍ਹਾ ਦਿੱਤੀਆਂ। ਜਿਸ ਨਾਲ ਦੋਵੇਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਡਾ. ਗ੍ਰੋਵਰ ਨੇ ਦੱਸਿਆ ਕਿ ਜਦੋਂ ਅਸ਼ੋਕ ਦੇ ਬੇਟੇ ਰਾਜੇਸ਼ ਅਤੇ ਮੁਕੇਸ਼ ਨੇ ਮਾਤਾ-ਪਿਤਾ ਨੂੰ ਬਚਾਉਣ ਪਹੁੰਚੇ ਤਾਂ ਉਨ੍ਹਾਂ ਨੂੰ ਡੰਡਿਆਂ ਨਾਲ ਹਮਲਾ ਕਰ ਕੇ ਜ਼ਖਮੀ ਦਿੱਤਾ ਗਿਆ।
ਐੱਸ. ਐੱਸ. ਪੀ. ਨੇ ਦੱਸਿਆ ਕਿ ਗੋਲੀਆਂ ਲੱਗਣ ਕਾਰਨ ਜ਼ਖਮੀ ਪਤੀ-ਪਤਨੀ ਨੂੰ ਪਰਿਵਾਰ ਕੋਤਵਾਲੀ ਸੁਰੀਰ ਲੈ ਕੇ ਪੁੱਜੇ, ਉਦੋਂ ਤੱਕ ਦੋਹਾਂ ਦੀ ਮੌਤ ਹੋ ਗਈ। ਦੋਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਗੁਲਵੀਰ ਅਤੇ ਉਸ ਦੇ ਦੋ ਪੁੱਤਰਾਂ ਕਮਲ ਅਤੇ ਬਲਰਾਮ ਨੂੰ ਘਟਨਾ ਦੌਰਾਨ ਵਰਤੇ ਗਏ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਹੀ ਪਰਿਵਾਰਾਂ ਦੇ ਮੈਂਬਰ ਇਕ ਹੀ ਪਿਤਾ ਦੀਆਂ ਦੋ ਵੱਖ-ਵੱਖ ਪਤਨੀਆਂ ਦੇ ਪੋਤਾ ਅਤੇ ਪੜਪੋਤਾ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਿੰਡ ਵਿਚ ਸਾਵਧਾਨੀ ਦੇ ਤੌਰ 'ਤੇ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਉੱਤਰ ਪ੍ਰਦੇਸ਼ : ਪਿਤਾ ਨੇ ਪੁੱਤਰ ਨਾਲ ਮਿਲ ਧੀ ਨੂੰ ਦਿੱਤੀ ਦਰਦਨਾਕ ਮੌਤ, ਧੜ ਨਾਲੋਂ ਵੱਖ ਕੀਤਾ ਸਿਰ
NEXT STORY