ਯਮੁਨਾਨਗਰ- ਹਰਿਆਣਾ ਦੇ ਯਮੁਨਾਨਗਰ ਦੇ ਪੁਰਾਣਾ ਹਮੀਦਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਪੱਖਾਂ ਵਿਚਾਲੇ ਲਾਠੀਆਂ-ਡੰਡੇ ਚੱਲੇ। ਦੋਵੇਂ ਇਕ ਹੀ ਪਰਿਵਾਰ ਦੇ ਮੈਂਬਰ ਸਨ ਪਰ ਜ਼ਮੀਨ ਦੇ ਇਕ ਟੁਕੜੇ ਨੂੰ ਲੈ ਕੇ ਦੋਵੇਂ ਪੱਖ ਇਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ। ਹਾਲਾਂਕਿ ਇਸ ਵਿਵਾਦ ਵਿਚ 3 ਲੋਕ ਜ਼ਖਮੀ ਹੋਏ ਹਨ। ਇਹ ਪੂਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਫ਼ਿਲਹਾਲ ਪੁਲਸ ਨੇ ਇਸ ਮਾਮਲੇ 'ਚ 10 ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਸ਼ਿਮਲਾ 'ਚ ਬਰਫ਼ਬਾਰੀ ਪੈਣ ਮਗਰੋਂ ਖਿੜੇ ਸੈਲਾਨੀਆਂ ਦੇ ਚਿਹਰੇ, ਦਿਲ ਨੂੰ ਮੋਹ ਲੈਣਗੀਆਂ ਤਸਵੀਰਾਂ
ਜਾਣਕਾਰੀ ਮੁਤਾਬਕ ਯਮੁਨਾਨਗਰ ਦੇ ਪੁਰਾਣਾ ਹਮੀਦਾ ਵਿਚ ਜ਼ਮੀਨ ਵਿਵਾਦ ਨੂੰ ਲੈ ਕੇ ਇਕ ਹੀ ਪਰਿਵਾਰ ਦੋ ਪੱਖਾਂ 'ਚ ਵੰਡਿਆ ਗਿਆ ਅਤੇ ਦੋਹਾਂ ਪਾਸਿਓਂ ਜੰਮ ਕੇ ਲਾਠੀ-ਡੰਡੇ ਚੱਲੇ। ਜ਼ਖਮੀਆਂ ਨੂੰ ਹਫੜਾ-ਦਫੜੀ ਵਿਚ ਸਿਵਲ ਹਸਪਤਾਲ ਯਮੁਨਾਨਗਰ 'ਚ ਦਾਖ਼ਲ ਕਰਵਾਇਆ ਗਿਆ ਪਰ ਇਨ੍ਹਾਂ ਤਿੰਨਾਂ ਦੀ ਹਾਲਤ ਨੂੰ ਵੇਖਦੇ ਹੋਏ ਇਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ। ਦੋ ਲੋਕਾਂ ਨੂੰ ਤਾਂ ਇਲਾਜ ਮਗਰੋਂ ਪੀ. ਜੀ. ਆਈ. ਤੋਂ ਯਮੁਨਾਨਗਰ ਭੇਜ ਦਿੱਤਾ ਗਿਆ ਪਰ ਅਜੇ ਵੀ ਇਕ ਨੌਜਵਾਨ ਪੀ. ਜੀ. ਆਈ. ਚੰਡੀਗੜ੍ਹ 'ਚ ਇਲਾਜ ਲਈ ਦਾਖ਼ਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ ਕਸ਼ਮੀਰ ਰਾਜਮਾਰਗ ਆਵਾਜਾਈ ਲਈ ਬੰਦ, 200 ਤੋਂ ਵੱਧ ਵਾਹਨ ਫਸੇ
NEXT STORY