ਕੋਲਕਾਤਾ- ਪੱਛਮੀ ਬੰਗਾਲ ’ਚ ਚੋਣ ਕਮਿਸ਼ਨ ਨੇ ਸ਼ਨੀਵਾਰ ਵੋਟਰ ਸੂਚੀਆਂ ਦੀ ਤੀਬਰ ਸੋਧ (ਐੱਸ. ਆਈ. ਆਰ.) ਲਈ ਬੂਥ-ਪੱਧਰੀ ਅਧਿਕਾਰੀਆਂ ( ਬੀ. ਐੱਲ. ਓਜ਼.) ਲਈ ਇਕ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ।
ਪ੍ਰੋਗਰਾਮ ਦੌਰਾਨ ਕਈ ਬੀ. ਐੱਲ. ਓਜ਼. ਨੇ ਪ੍ਰਸ਼ਾਸਨਿਕ ਤੇ ਸੁਰੱਖਿਆ ਪ੍ਰਬੰਧਾਂ ਦੇ ਠੀਕ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਇਸ ਦਾ ਵਿਰੋਧ ਕੀਤਾ। ਉਨ੍ਹਾਂ ਢੁਕਵੇਂ ਦਸਤਾਵੇਜ਼ ਤੇ ਸੁਰੱਖਿਆ ਦੀ ਮੰਗ ਕੀਤੀ। ਬੀ. ਐੱਲ. ਓਜ਼. ਦਾ ਦੋਸ਼ ਹੈ ਕਿ ਸਿਖਲਾਈ ਦੌਰਾਨ ਉਨ੍ਹਾਂ ਦੇ ਸਕੂਲਾਂ ’ਚ ਉਨ੍ਹਾਂ ਦੀ ਹਾਜ਼ਰੀ ਦਰਜ ਨਹੀਂ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਡਿਊਟੀ ’ਤੇ ਨਹੀਂ ਮੰਨਿਆ ਜਾਂਦਾ। ਉਨ੍ਹਾਂ ਮੰਗ ਕੀਤੀ ਹੈ ਕਿ ਕਮਿਸ਼ਨ ’ਚ ਉਨ੍ਹਾਂ ਦੀ ਸਿਖਲਾਈ ਤੇ ਫੀਲਡ ਵਰਕ ਨੂੰ ਡਿਊਟੀ ਦਾ ਹਿੱਸਾ ਮੰਨਿਆ ਜਾਵੇ ਤੇ ਜ਼ਰੂਰੀ ਦਸਤਾਵੇਜ਼ ਜਾਰੀ ਕੀਤੇ ਜਾਣ।
ਉਨ੍ਹਾਂ ਦਾ ਇਹ ਵੀ ਦੋਸ਼ ਹੈ ਕਿ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਆਪਣੇ ਵਿਭਾਗਾਂ ’ਚ ਆਪਣੀ ਹਾਜ਼ਰੀ ਸਾਬਤ ਕਰਨ ਲਈ ਕੋਈ ਜਾਇਜ਼ ਸਿਖਲਾਈ ਸਰਟੀਫਿਕੇਟ ਜਾਂ ਦਸਤਾਵੇਜ਼ ਪ੍ਰਦਾਨ ਨਹੀਂ ਕੀਤੇ। ਦੁਰਗਾਪੁਰ ਸਬ-ਡਿਵੀਜ਼ਨਲ ਦਫ਼ਤਰ ’ਚ ਵੀ ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਕੀਤੇ ਗਏ। ਉੱਥੇ ਬੀ. ਐੱਲ. ਓਜ਼. ਨੇ ਸਮੂਹਿਕ ਤੌਰ ’ਤੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ। ਇਹ ‘ਐੱਸ. ਆਈ. ਆਰ. ਸੂਬੇ ’ਚ 4 ਨਵੰਬਰ ਤੋਂ 4 ਦਸੰਬਰ ਤੱਕ ਕੀਤੀ ਜਾਣੀ ਹੈ। ਇਸ ਸਮੇਂ ਦੌਰਾਨ ਬੂਥ-ਪੱਧਰੀ ਅਧਿਕਾਰੀ ਘਰ-ਘਰ ਜਾ ਕੇ ਵੋਟਰਾਂ ਦੀ ਤਸਦੀਕ ਕਰਨਗੇ ਤੇ ਫਾਰਮ ਭਰਨਗੇ।
ਕੇਰਲ ਹੁਣ ਅੰਤਾਂ ਦੀ ਗਰੀਬੀ ਤੋਂ ਮੁਕਤ : ਵਿਜਯਨ
NEXT STORY