ਵਾਰੰਗਲ - ਤੇਲੰਗਾਨਾ ਦੇ ਵਾਰੰਗਲ ਜ਼ਿਲੇ ਦੇ ਗੋਰੇਰਕੁੰਟਾ ਵਿਚ ਇਕ ਪੁਰਾਣੇ ਖੂਹ ਵਿਚੋਂ 2 ਔਰਤਾਂ ਤੇ ਇਕ 3 ਸਾਲ ਦੇ ਬੱਚੇ ਸਣੇ 9 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚੋਂ 4 ਲਾਸ਼ਾਂ ਵੀਰਵਾਰ ਨੂੰ ਜਦਕਿ ਬਾਕੀ ਲਾਸ਼ਾਂ ਸ਼ੁੱਕਰਵਾਰ ਨੂੰ ਕੱਢੀਆਂ ਗਈਆਂ। ਇਨ੍ਹਾਂ ਵਿਚ ਬੱਚੇ ਨੂੰ ਛੱਡ ਕੇ ਅੱਠ ਲੋਕ ਗਨੀ ਬੈਗ ਨਿਰਮਾਣ ਕਾਰਖਾਨੇ ਵਿਚ ਕੰਮ ਕਰਦੇ ਸਨ। ਕਿਸੇ ਲਾਸ਼ 'ਤੇ ਵੀ ਜ਼ਖਮ ਦੇ ਨਿਸ਼ਾਨ ਨਹੀਂ ਮਿਲੇ ਹਨ। ਮ੍ਰਿਤਕਾਂ ਵਿਚੋਂ 2 ਲੋਕ ਬਿਹਾਰ ਦੇ ਹਨ। ਪੁਲਸ ਨੇ ਇਨ੍ਹਾਂ ਲੋਕਾਂ ਦੇ ਖੁਦਕੁਸ਼ੀ ਕਰਨ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।
ਕੋਰੋਨਾ ਸੰਕਟ: ਲਾਕਡਾਊਨ 'ਚ ਹੁਣ ਤੱਕ 66 ਲੱਖ ਲੋਕ ਕਰ ਚੁੱਕੇ ਹਨ ਪਲਾਇਨ
NEXT STORY