ਸਹਾਰਨਪੁਰ/ਬਰਗਾਓਂ - ਨਹਿਰ ਦੇ ਪੁਲ ’ਤੇ ਇਕ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਬੁੱਧਵਾਰ ਲਟਕਦੀਆਂ ਮਿਲੀਆਂ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਇਸ ਮਾਮਲੇ ਨੂੰ ਖੁਦਕੁਸ਼ੀ ਵਜੋਂ ਵੇਖ ਰਹੀ ਹੈ। ਰਵੀ (22) ਪੁੱਤਰ ਬੀਰ ਸਿੰਘ ਜੋ ਨਵਾਂਗਾਓਂ ਇਲਾਕੇ ਦਾ ਵਸਨੀਕ ਸੀ, ਪ੍ਰਾਈਵੇਟ ਆਈ.ਟੀ.ਆਈ. ਕਰ ਰਿਹਾ ਸੀ ਤੇ ਇਸ ਵੇਲੇ ਇਕ ਭੱਠੇ ’ਤੇ ਮਜ਼ਦੂਰ ਵਜੋਂ ਵੀ ਕੰਮ ਕਰ ਰਿਹਾ ਸੀ। ਉਸ ਦੇ ਗੁਆਂਢ ’ਚ ਰਹਿਣ ਵਾਲੀ 12ਵੀਂ ਦੀ ਵਿਦਿਆਰਥਣ ਨਾਲ ਪ੍ਰੇਮ ਸੰਬੰਧ ਸਨ।
ਦੋਵੇਂ ਮੰਗਲਵਾਰ ਦੁਪਹਿਰ ਤੋਂ ਘਰੋਂ ਲਾਪਤਾ ਸਨ। ਜਦੋਂ ਦੋਵੇਂ ਸ਼ਾਮ ਤੱਕ ਵਾਪਸ ਨਹੀਂ ਆਏ ਤਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਰਾਤ 10 ਵਜੇ ਤੱਕ ਉਨ੍ਹਾਂ ਦੀ ਲੁਕ-ਛਿਪ ਕੇ ਭਾਲ ਕੀਤੀ। ਬੁੱਧਵਾਰ ਸਵੇਰੇ ਪੁਲਸ ਨੂੰ ਹਿੰਡਨ ਨਦੀ ਦੇ ਪੁਲ ’ਤੇ ਦੋ ਲਾਸ਼ਾਂ ਬਾਰੇ ਸੂਚਨਾ ਮਿਲੀ। ਪੁਲਸ ਨੇ ਉਨ੍ਹਾਂ ਦੀ ਪਛਾਣ ਨੇੜਲੇ ਨਵਾਂਗਾਓਂ ਦੇ ਵਸਨੀਕਾਂ ਵਜੋਂ ਕੀਤੀ। ਕਿਹਾ ਜਾ ਰਿਹਾ ਹੈ ਕਿ ਕੁੜੀ ਦਾ ਬੁੱਧਵਾਰ ਨੂੰ ਅੰਗਰੇਜ਼ੀ ਦਾ ਪੇਪਰ ਸੀ।
10 ਮਹੀਨਿਆਂ 'ਚ ਚੋਰੀ ਕੀਤੀਆਂ 100 ਮਹਿੰਗੀਆਂ ਕਾਰਾਂ, ਦਿੱਲੀ ਪੁਲਸ ਨੇ ਗਿਰੋਹ ਦੇ 3 ਮੈਂਬਰਾਂ ਨੂੰ ਇੰਝ ਨੱਪਿਆ
NEXT STORY