ਰੇਵਾੜੀ (ਵਧਵਾ) - ਇਕ ਮਾਂ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਨੂੰ ਲੰਘਦਿਆਂ ਆਪਣੀ ਨਵ-ਜੰਮੀ ਬੱਚੀ ਨੂੰ ਨਹਿਰ ’ਚ ਸੁੱਟ ਦਿੱਤਾ । ਇੰਨਾ ਹੀ ਨਹੀਂ, ਉਸ ਨੇ ਰੱਸੀ ਦੇ ਇਕ ਨੋਕ ’ਤੇ 3 ਇੱਟਾਂ ਤੇ ਦੂਜੀ ਨੋਕ ਨਾਲ ਬੱਚੀ ਦਾ ਗਲਾ ਬੰਨ੍ਹ ਦਿੱਤਾ ਸੀ ਤਾਂ ਕਿ ਬੱਚੀ ਪਾਣੀ ਤੋਂ ਉੱਤੇ ਨਾ ਆ ਸਕੇ। ਮੰਗਲਵਾਰ ਸਵੇਰੇ ਇਕ ਪੇਂਡੂ ਨੇ ਨਹਿਰ ’ਚ ਨਵ-ਜੰਮੀ ਬੱਚੀ ਨੂੰ ਵੇਖਕੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਇਹ ਘਟਨਾ ਕੋਸਲੀ ਦੇ ਸਾਲਹਾਵਾਸ ਰੋਡ ਬਾਈਪਾਸ ਸਥਿਤ ਜੇ. ਐੱਲ. ਐੱਨ. ਨਹਿਰ ਦੀ ਹੈ। ਸੂਚਨਾ ਮਿਲਣ ਤੋਂ ਬਾਅਦ ਕੋਸਲੀ ਥਾਣਾ ਇੰਚਾਰਜ ਮਨੋਜ ਪੁਲਸ ਪਾਰਟੀ ਨਾਲ ਨਹਿਰ ’ਤੇ ਪੁੱਜੇ ਤੇ ਬੱਚੀ ਦੀ ਲਾਸ਼ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕਢਵਾਇਆ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਜਨਮ ਦੇਣ ਵਾਲੀ ਮਾਂ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਸ ਬੱਚੀ ਨੂੰ ਪੈਦਾ ਹੋਣ ਦੇ ਬਾਅਦ ਨਹਿਰ ’ਚ ਸੁੱਟ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ’ਚ ਸਭ ਤੋਂ ਘੱਟ ਧਾਰਮਿਕ ਹਨ ਹਿੰਦੂ ਨੌਜਵਾਨ, ਸਭ ਤੋਂ ਵੱਧ ਸਿੱਖ
NEXT STORY