ਵਡੋਦਰਾ (ਵਾਰਤਾ)- ਗੁਜਰਾਤ 'ਚ ਵਡੋਦਰਾ ਦੇ ਮਕਰਪੁਰਾ ਉਦਯੋਗਿਕ ਖੇਤਰ 'ਚ ਅੱਜ ਯਾਨੀ ਸ਼ੁੱਕਰਵਾਰ ਨੂੰ ਇਕ ਦਵਾਈ ਨਿਰਮਾਤਾ ਕੰਪਨੀ ਦੇ ਪਲਾਂਟ 'ਚ ਬਾਇਲਰ ਫਟਣ ਨਾਲ ਇਕ ਜਨਾਨੀ ਸਮੇਤ ਘੱਟੋ-ਘੱਟ 4 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਦਰਜਨ ਭਰ ਤੋਂ ਵੱਧ ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਮਕਰਪੁਰਾ ਜੀ.ਆਈ.ਡੀ.ਸੀ. ਸਥਿਤ ਦਵਾਈ ਕੰਪਨੀ ਕੇਂਟਨ ਲੇਬੋਰੇਟਰਿਜ਼ ਦੇ ਬਾਇਲਰ 'ਚ ਸ਼ੁੱਕਰਵਾਰ ਸਵੇਰੇ ਅਚਾਨਕ ਵਿਸਫ਼ੋਟ ਤੋਂ ਬਾਅਦ ਅੱਗ ਲੱਗ ਗਈ। ਵਿਸਫ਼ੋਟ ਇੰਨਾ ਭਿਆਨਕ ਸੀ ਕਿ ਇਸ ਦੇ ਅਸਰ ਨਾਲ ਨੇੜੇ-ਤੇੜੇ ਕਰੀਬ ਅੱਧੇ ਤੋਂ ਇਕ ਕਿਲੋਮੀਟਰ ਖੇਤਰ 'ਚ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ।
ਇਹ ਵੀ ਪੜ੍ਹੋ : ਕੀ 31 ਦਸੰਬਰ ਤੱਕ ਭਾਰਤ ਬੰਦ ਦਾ ਕੀਤਾ ਗਿਆ ਹੈ ਐਲਾਨ? ਜਾਣੋ ਇਸ ਵਾਇਰਲ ਸੰਦੇਸ਼ ਦੀ ਪੂਰੀ ਸੱਚਾਈ
ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾ ਲਿਆ। ਮਜ਼ਦੂਰਾਂ ਨੇ ਬਾਇਲਰ ਕੋਲ ਮਕਾਨ ਬਣਾ ਲਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਜ਼ਖਮੀਆਂ ਅਤੇ ਮ੍ਰਿਤਕਾਂ 'ਚ ਕੁਝ ਬੱਚੇ ਦੱਸੇ ਜਾ ਰਹੇ ਹਨ। ਇਸ ਤੋਂ ਪਹਿਲਾਂ ਮੱਧ ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ 'ਚ ਇਕ ਕੈਮੀਕਲ ਕੰਪਨੀ 'ਚ ਇਸੇ ਤਰ੍ਹਾਂ ਦੀ ਘਟਨਾ 'ਚ 7 ਲੋਕਾਂ ਦੀ ਮੌਤ ਹੋ ਗਈ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
60 ਹਜ਼ਾਰ ਕਰੋੜ ਦੇ ਘਪਲੇ ਦੇ ਮਾਮਲੇ 'ਚ CBI ਨੇ 11 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
NEXT STORY