ਗਯਾ- ਘਰ ਦੀ ਛੱਤ 'ਤੇ ਬੰਬ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਦੋ ਬੱਚੇ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਬਿਹਾਰ ਦੇ ਗਯਾ ਜ਼ਿਲ੍ਹੇ ਦੇ ਸ਼ੇਰਘਾਟੀ ਥਾਣਾ ਖੇਤਰ ਦੇ ਰਾਮਨਾ ਇਲਾਕੇ 'ਚ ਬੱਚੇ ਇਕ ਘਰ ਦੀ ਛੱਤ 'ਤੇ ਖੇਡ ਰਹੇ ਸਨ। ਇਸ ਦੌਰਾਨ ਛੱਤ 'ਤੇ ਬੰਬ ਫਟ ਗਿਆ, ਜਿਸ 'ਚ ਮੌਕੇ 'ਤੇ ਮੌਜੂਦ ਦੋ ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਤੁਰੰਤ ਜ਼ਖਮੀ ਬੱਚਿਆਂ ਨੂੰ ਸਥਾਨਕ ਸ਼ੇਰਘਾਟੀ ਸਬ-ਡਵੀਜ਼ਨਲ ਸਿਹਤ ਕੇਂਦਰ 'ਚ ਦਾਖਲ ਕਰਵਾਇਆ, ਜਿੱਥੇ ਦੋਵੇਂ ਬੱਚੇ ਖਤਰੇ ਤੋਂ ਬਾਹਰ ਦੱਸੇ ਜਾਂਦੇ ਹਨ।
ਇਹ ਵੀ ਪੜ੍ਹੋ- ਇਕੋ ਨੰਬਰ ਵਾਲੀਆਂ ਦੋ ਕਾਰਾਂ ਨੇ ਭੰਬਲਭੂਸੇ 'ਚ ਪਾਈ ਪੁਲਸ, ਖੁੱਲ੍ਹਿਆ ਰਾਜ਼ ਤਾਂ....
ਬੰਬ ਧਮਾਕੇ ਕਾਰਨ ਸਹਿਮੇ ਲੋਕ
ਇਹ ਬੰਬ ਧਮਾਕਾ ਰਾਮਨਾ ਮੁਹੱਲੇ ਦੇ ਰਹਿਣ ਵਾਲੇ ਮੰਸੂਰੀ ਉਰਫ ਜੁਮਨ ਮਿਸਤਰੀ ਦੇ ਘਰ ਹੋਇਆ। ਦਰਅਸਲ 12 ਸਾਲਾ ਨੂਰੀਨ ਅਤੇ 9 ਸਾਲਾ ਅਯਾਨ ਛੱਤ 'ਤੇ ਖੇਡ ਰਹੇ ਸਨ ਕਿ ਬੱਚਿਆਂ ਦੇ ਨੇੜੇ ਬੰਬ ਧਮਾਕਾ ਹੋ ਗਿਆ, ਜਿਸ ਨਾਲ ਦੋਵੇਂ ਬੱਚੇ ਜ਼ਖਮੀ ਹੋ ਗਏ। ਇਸ ਦੌਰਾਨ ਬੰਬ ਧਮਾਕੇ ਦੀ ਘਟਨਾ ਨਾਲ ਪੂਰਾ ਇਲਾਕਾ ਹਿੱਲ ਗਿਆ ਅਤੇ ਲੋਕ ਸਹਿਮ ਗਏ। ਹਾਲਾਂਕਿ ਪਰਿਵਾਰਕ ਮੈਂਬਰਾਂ ਮੁਤਾਬਕ ਇਹ ਬੰਬ ਕਿਸੇ ਹੋਰ ਘਰ ਤੋਂ ਸੁੱਟਿਆ ਗਿਆ ਸੀ, ਜਿਸ 'ਚ ਦੋਵੇਂ ਬੱਚੇ ਜ਼ਖਮੀ ਹੋ ਗਏ ਸਨ ਪਰ ਛੱਤ 'ਤੇ ਬੰਬ ਕਿੱਥੋਂ ਆਇਆ, ਇਸ ਬਾਰੇ ਅਜੇ ਤੱਕ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਸ਼ੇਰਘਾਟੀ ਥਾਣੇ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਅਜਿਹਾ ਬੰਬ ਧਮਾਕਾ ਯਕੀਨੀ ਤੌਰ 'ਤੇ ਇਲਾਕੇ ਦੇ ਸੁਰੱਖਿਆ ਪ੍ਰਬੰਧਾਂ 'ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ।
ਇਹ ਵੀ ਪੜ੍ਹੋ- ਭਿਖਾਰੀ 'ਤੇ ਆਇਆ 6 ਬੱਚਿਆਂ ਦੀ ਮਾਂ ਦਾ ਦਿਲ, ਘਰ-ਪਰਿਵਾਰ ਛੱਡ ਹੋਈ ਫਰਾਰ
ਬੱਚੇ ਛੱਤ 'ਤੇ ਖੇਡ ਰਹੇ ਸਨ, ਅਚਾਨਕ ਹੋਇਆ ਬੰਬ ਧਮਾਕਾ
ਪਰਿਵਾਰ ਮੁਤਾਬਕ ਦੋਵੇਂ ਬੱਚੇ ਛੱਤ 'ਤੇ ਖੇਡ ਸਨ। ਇਸ ਦਰਮਿਆਨ ਅਚਾਨਕ ਤੇਜ਼ ਆਵਾਜ਼ ਆਈ। ਜਦੋਂ ਉਨ੍ਹਾਂ ਛੱਤ 'ਤੇ ਜਾ ਕੇ ਵੇਖਿਆ ਤਾਂ ਬੰਬ ਧਮਾਕਾ ਹੋਇਆ ਸੀ। ਦੋਵੇਂ ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਬੰਬ ਧਮਾਕੇ ਦੀ ਖ਼ਬਰ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪਰਿਵਾਰ ਦੇ ਲੋਕਾਂ ਦਾ ਕਹਿਣਾ ਹੈ ਕਿ ਕਿਸੇ ਨੇ ਦੋ ਮੰਜ਼ਿਲਾਂ ਛੱਤ 'ਤੇ ਬੰਬ ਸੁੱਟਿਆ, ਜਿਸ ਕਾਰਨ ਬੱਚੇ ਜ਼ਖ਼ਮੀ ਹੋਏ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਇਕ ਲੱਖ ਤੋਂ ਜ਼ਿਆਦਾ ਲੋਕਾਂ ਦੇ ਕੱਟੇ ਗਏ ਰਾਸ਼ਨ ਕਾਰਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਚਿਆਂ ਨੂੰ ਲੱਗੀਆਂ ਮੌਜਾਂ, 12 ਵੀਂ ਤੱਕ ਸਕੂਲ ਬੰਦ
NEXT STORY