ਤਿਰੂਵਨੰਤਪੁਰਮ- ਮੁੰਬਈ ਤੋਂ ਆਏ ਏਅਰ ਇੰਡੀਆ ਦੇ ਇਕ ਜਹਾਜ਼ ਵਿਚ ਵੀਰਵਾਰ ਨੂੰ ਬੰਬ ਹੋਣ ਦੀ ਧਮਕੀ ਮਿਲੀ। ਜਿਸ ਤੋਂ ਬਾਅਦ ਜਹਾਜ਼ ਦੀ ਤਿਰੂਵਨੰਤਪੁਰਮ ਕੌਮਾਂਤਰੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ। ਹਵਾਈ ਅੱਡੇ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਸਵੇਰੇ ਕਰੀਬ 8 ਵਜੇ ਹਵਾਈ ਅੱਡੇ 'ਤੇ ਉਤਰਿਆ ਅਤੇ ਉਸ ਨੂੰ ਆਈਸੋਲੇਸ਼ਨ ਬੇਅ ਵਿਚ ਲਿਜਾਇਆ ਗਿਆ। ਬੰਬ ਦੀ ਧਮਕੀ ਮਿਲਣ ਦੀ ਸੂਚਨਾ ਮਗਰੋਂ ਯਾਤਰੀਆਂ ਵਿਚ ਤੜਥੱਲੀ ਮਚ ਗਈ। ਤਿਰੂਵਨੰਤਪੁਰਮ ਹਵਾਈ ਅੱਡੇ 'ਤੇ ਅਧਿਕਾਰੀਆਂ ਨੇ ਪੂਰੀ ਤਰ੍ਹਾਂ ਐਮਰਜੈਂਸੀ ਸਥਿਤੀ ਐਲਾਨ ਕਰ ਦਿੱਤੀ। ਮੌਕੇ 'ਤੇ ਅਧਿਕਾਰੀ, ਪੁਲਸ ਅਤੇ ਸੀ. ਆਈ. ਐੱਸ. ਐੱਫ. ਦੇ ਜਵਾਨ ਪਹੁੰਚੇ। ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਯਾਤਰੀਆਂ ਨੂੰ ਜਹਾਜ਼ ਵਿਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ- ਭਾਰਤ ਬੰਦ: SDM ਸਾਬ੍ਹ ਨੂੰ ਵੀ ਪਏ ਪੁਲਸ ਦੇ ਡੰਡੇ
ਸੂਤਰਾਂ ਮੁਤਾਬਕ ਜਹਾਜ਼ ਦੇ ਤਿਰੂਵਨੰਤਪੁਰਮ ਹਵਾਈ ਅੱਡੇ ਕੋਲ ਪਹੁੰਚਣ 'ਤੇ ਪਾਇਲਟ ਨੇ ਬੰਬ ਦੀ ਧਮਕੀ ਮਿਲਣ ਦੀ ਜਾਣਕਾਰੀ ਦਿੱਤੀ। ਜਹਾਜ਼ ਵਿਚ 135 ਯਾਤਰੀ ਸਵਾਰ ਸਨ। ਖ਼ਤਰੇ ਦੀ ਸੂਚਨਾ ਮਿਲਣ 'ਤੇ ਯਾਤਰੀ ਵੀ ਘਬਰਾ ਗਏ। ਹਾਲਾਂਕਿ ਉਨ੍ਹਾਂ ਨੂੰ ਸ਼ਾਂਤ ਰਹਿਣ ਨੂੰ ਕਿਹਾ ਗਿਆ। ਦਰਅਸਲ ਅਥਾਰਟੀ ਨੂੰ ਇਕ ਮੇਲ ਆਇਆ। ਇਸ ਮੇਲ ਵਿਚ ਫਲਾਈਟ ਦੇ ਅੰਦਰ ਬੰਬ ਹੋਣ ਦੀ ਧਮਕੀ ਦਿੱਤੀ ਗਈ। ਏਅਰ ਇੰਡੀਆ ਦੀ ਫਲਾਈਟ ਮੁੰਬਈ ਤੋਂ ਕੇਰਲ ਦੇ ਤਿਰੂਵਨੰਤਪੁਰਮ ਆ ਰਹੀ ਸੀ। ਤੁਰੰਤ ਅਫ਼ਸਰਾਂ ਨੇ ਅਲਰਟ ਜਾਰੀ ਕੀਤਾ। ਹਵਾਈ ਅੱਡੇ 'ਤੇ ਐਮਰਜੈਂਸੀ ਐਲਾਨ ਕੀਤੀ ਗਈ।
ਇਹ ਵੀ ਪੜ੍ਹੋ- ਜਿਨਸੀ ਸ਼ੋਸ਼ਣ ਦੀਆਂ ਸ਼ਿਕਾਰ 4 ਸਾਲਾ ਬੱਚੀਆਂ ਦੀ ਹੱਡ ਬੀਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਂ ਭਵਾਨੀ ਦਾ ਦਰਸ਼ਨ ਕਰ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, 5 ਜੀਆਂ ਦੀ ਮੌਤ
NEXT STORY