ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਬਦਲਾਪੁਰ 'ਚ ਇਕ ਸਕੂਲ ਦੀਆਂ ਦੋ ਬੱਚੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਕੁੜੀਆਂ ਵਿਚੋਂ ਇਕ ਦੇ ਮਾਤਾ-ਪਿਤਾ ਵਲੋਂ ਦਰਜ ਕਰਵਾਈ ਗਈ ਗਈ। ਇਸ ਸ਼ਿਕਾਇਤ 'ਚ ਬੱਚੀ ਨਾਲ ਹੋਈ ਦਰਿੰਦਗੀ ਬਾਰੇ ਦੱਸਿਆ ਗਿਆ ਹੈ। ਪੀੜਤ ਬੱਚੀ ਦੇ ਪਰਿਵਾਰ ਦੀ ਸ਼ਿਕਾਇਤ 'ਚ ਦਰਜ FIR ਮੁਤਾਬਕ ਇਹ ਘਟਨਾ 13 ਅਗਸਤ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਦਰਮਿਆਨ ਦੀ ਹੈ। ਘਟਨਾ ਤੋਂ ਬਾਅਦ 16 ਅਗਸਤ ਨੂੰ ਬੱਚੀਆਂ ਨੇ ਸਕੂਲ ਜਾਣ ਤੋਂ ਮਨਾ ਕਰ ਦਿੱਤਾ, ਜਿਸ ਤੋਂ ਉਨ੍ਹਾਂ ਦੇ ਪਰਿਵਾਰ ਵਾਲੇ ਚਿੰਤਾ ਵਿਚ ਡੁੱਬ ਗਏ। ਪੁੱਛਗਿੱਛ ਕਰਨ 'ਤੇ ਬੱਚੀਆਂ ਨੇ ਹੱਡ ਬੀਤੀ ਸੁਣਾਈ, ਉਹ ਸੁਣ ਕੇ ਪਰਿਵਾਰ ਦੇ ਹੋਸ਼ ਉਡ ਗਏ। ਪਰਿਵਾਰ ਨੇ 16 ਅਗਸਤ ਨੂੰ ਹੀ ਇਸ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ ਪਰ ਪੁਲਸ ਨੇ ਕਰੀਬ 12 ਘੰਟੇ ਬਾਅਦ 9 ਵਜੇ FIR ਦਰਜ ਕੀਤੀ। ਸ਼ੁਰੂਆਤ ਵਿਚ ਇਕ ਮਾਤਾ-ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਪਰ ਬਾਅਦ ਵਿਚ ਦੂਜੀ ਬੱਚੀ ਦੇ ਮਾਪਿਆਂ ਨੇ ਆਪਣੀ ਬੱਚੀ ਦਾ ਮੈਡੀਕਲ ਕਰਵਾਇਆ, ਜਿਸ ਤੋਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ।
ਇਹ ਵੀ ਪੜ੍ਹੋ- ਸਕੂਲ 'ਚ ਦੋ ਮਾਸੂਮ ਬੱਚੀਆਂ ਨਾਲ ਜਿਨਸੀ ਸ਼ੋਸ਼ਣ, ਲੋਕਾਂ ਨੇ ਜਾਮ ਕੀਤਾ ਰੇਲਵੇ ਟਰੈੱਕ
ਇਕ ਪੀੜਤ ਬੱਚੀ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਸਕੂਲ ਦੇ ਇਕ ਦਾਦਾ (ਭਰਾ ਨੂੰ ਮਰਾਠੀ ਵਿਚ ਦਾਦਾ ਕਿਹਾ ਜਾਂਦਾ ਹੈ) ਨੇ ਉਸ ਦੇ ਕੱਪੜੇ ਲਾਹ ਦਿੱਤੇ ਅਤੇ ਉਸ ਦੇ ਗੁਪਤ ਅੰਗਾਂ ਨੂੰ ਛੂਹ ਲਿਆ। ਦੋਸ਼ੀ ਨੇ ਕੁੜੀ ਨਾਲ ਜਿਨਸੀ ਸੋਸ਼ਣ ਵੀ ਕੀਤਾ ਸੀ। ਇਸ ਘਟਨਾ ਤੋਂ ਬਾਅਦ ਪੁਲਸ ਨੇ ਪੋਕਸੋ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਕ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ 16 ਅਗਸਤ ਨੂੰ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ। FIR 'ਚ ਦੱਸਿਆ ਗਿਆ ਹੈ ਕਿ ਦੋਸ਼ੀ, ਜੋ ਕਿ ਸਕੂਲ ਵਿਚ ਸੇਵਾਦਾਰ ਸੀ, ਨੇ ਬੱਚੀ ਦਾ ਜਿਨਸੀ ਸ਼ੋਸ਼ਣ ਕੀਤਾ। ਉਸ ਨੇ ਸਕੂਲ ਦੇ ਪਖ਼ਾਨੇ ਵਿਚ ਬੱਚੀਆਂ ਦਾ ਜਿਨਸੀ ਸ਼ੋਸ਼ਣ ਕੀਤਾ। ਸਕੂਲ ਪ੍ਰਬੰਧਨ ਨੇ ਇਸ ਘਟਨਾ ਨੂੰ ਲੈ ਕੇ ਪ੍ਰਿੰਸੀਪਲ, ਇਕ ਕਲਾਸ ਟੀਚਰ ਅਤੇ ਇਕ ਮਹਿਲਾ ਅਟੈਂਡੇਂਟ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਘਟਨਾ ਬਾਅਦ ਮਾਤਾ-ਪਿਤਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ- ਬਦਲਾਪੁਰ : ਪੁਲਸ ਦੇ ਲਾਠੀਚਾਰਜ ਤੋਂ ਬਾਅਦ ਮੁੜ ਬਹਾਲ ਹੋਈ ਰੇਲ ਸੇਵਾ, ਸ਼ਹਿਰ 'ਚ ਇੰਟਰਨੈੱਟ ਬੰਦ
ਦੋਸ਼ੀ ਦੀ ਪਛਾਣ ਅਕਸ਼ੈ ਸ਼ਿੰਦੇ ਵਜੋਂ ਹੋਈ ਹੈ, ਜਿਸ 'ਤੇ ਜਿਨਸੀ ਸ਼ੋਸ਼ਣ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਅਤੇ ਧਾਰਾ 65 (2) (12 ਸਾਲ ਤੋਂ ਘੱਟ ਉਮਰ ਦੀ ਬੱਚੀ ਨਾਲ ਜਬਰ-ਜ਼ਿਨਾਹ), 74 ( ਅਪਰਾਧ ਕਰਨ ਦੇ ਇਰਾਦੇ ਨਾਲ ਹਮਲਾ ਜਾਂ ਅਪਰਾਧਿਕ ਜ਼ਬਰਦਸਤੀ) ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ (SIT) ਦਾ ਗਠਨ ਕੀਤਾ ਗਿਆ ਹੈ।
ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ- ਫਾਸਟ ਟਰੈਕ ਕੋਰਟ 'ਚ ਹੋਵੇਗੀ ਸੁਣਵਾਈ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਨੇ ਟਵਿੱਟਰ 'ਤੇ ਲਿਖਿਆ ਕਿ ਡਿਊਟੀ ਵਿਚ ਅਣਗਹਿਲੀ ਲਈ ਬਦਲਾਪੁਰ ਪੁਲਸ ਸਟੇਸ਼ਨ ਨਾਲ ਜੁੜੇ ਸੀਨੀਅਰ ਪੁਲਸ ਇੰਸਪੈਕਟਰ, ਸਹਾਇਕ ਸਬ-ਇੰਸਪੈਕਟਰ ਅਤੇ ਹੈੱਡ ਕਾਂਸਟੇਬਲ ਨੂੰ ਤੁਰੰਤ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਜਾਂਚ ਲਈ ਇੰਸਪੈਕਟਰ ਜਨਰਲ ਰੈਂਕ ਦੀ ਭਾਰਤੀ ਪੁਲਸ ਸੇਵਾ (IPS) ਅਧਿਕਾਰੀ ਆਰਤੀ ਸਿੰਘ ਨੂੰ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਦੇਵੇਂਦਰ ਫੜਨਵੀਸ ਨੇ ਠਾਣੇ ਦੇ ਪੁਲਸ ਕਮਿਸ਼ਨਰ ਨੂੰ ਫਾਸਟ ਟਰੈਕ ਅਦਾਲਤ 'ਚ ਮਾਮਲੇ ਦੀ ਸੁਣਵਾਈ ਲਈ ਪ੍ਰਸਤਾਵ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਸਨ। ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਪੀੜਤ ਬੱਚੀਆਂ ਦੇ ਮਾਪਿਆਂ ਨੂੰ ਸ਼ਿਕਾਇਤ ਦਰਜ ਕਰਵਾਉਣ ਤੋਂ ਪਹਿਲਾਂ ਬਦਲਾਪੁਰ ਥਾਣੇ ਵਿਚ 11 ਘੰਟੇ ਉਡੀਕ ਕਰਨੀ ਪਈ।
ਓਡੀਸ਼ਾ ਤੇ ਝਾਰਖੰਡ ਪੁਲਸ ਨੂੰ ਮਿਲੀ ਵੱਡੀ ਕਾਮਯਾਬੀ, ਛਾਪੇਮਾਰੀ ਦੌਰਾਨ ਫਲੈਟ 'ਚੋਂ 5 'ਸਿਮ ਬਾਕਸ' ਬਰਾਮਦ
NEXT STORY