ਸਬਰੀਮਾਲਾ— ਸਥਾਨਕ ਪੁਲਸ ਕੰਟਰੋਲ ਰੂਮ 'ਚ ਇਕ ਦਿਨ ਪਹਿਲਾਂ ਇਹ ਫੋਨ ਆਇਆ ਕਿ ਸਬਰੀਮਾਲਾ ਮੰਦਿਰ ਨੂੰ ਬੰਬ ਧਮਾਕੇ ਨਾਲ ਉਡਾ ਦਿੱਤਾ ਜਾਵੇਗਾ। ਪੁਲਸ ਸੂਤਰਾਂ ਮੁਤਾਬਕ ਫੋਨ 'ਚ ਕਿਹਾ ਗਿਆ ਕਿ ਕਰਨਾਟਕ ਦੀ ਇਕ 9 ਮੈਂਬਰੀ ਟੀਮ, ਜਿਸ ਕੋਲ ਸਬਰੀਮਾਲਾ ਮੰਦਿਰ ਨੂੰ ਉਡਾਉਣ ਲਈ ਬੰਬ ਹੈ, ਰਵਾਨਾ ਹੋ ਚੁੱਕੀ ਹੈ। ਫੋਨ ਕਰਨ ਵਾਲੇ ਨੇ ਉਸ ਇਕ ਵਿਅਕਤੀ ਦਾ ਨਾਂ ਅਤੇ ਫੋਨ ਨੰਬਰ ਵੀ ਦਿੱਤਾ, ਜਿਸ ਕੋਲ ਬੰਬ ਹੈ।
ਪੁਲਸ ਦੇ ਸਾਈਬਰ ਸੈੱਲ ਨੇ ਤੁਰੰਤ ਪਤਾ ਲਾਇਆ ਕਿ ਉਕਤ ਫੋਨ ਕਰਨਾਟਕ ਦੇ ਹੋਸੁਰ ਇਲਾਕੇ 'ਚੋਂ ਆਇਆ ਸੀ। ਜਿਹੜਾ ਫੋਨ ਨੰਬਰ ਦਿੱਤਾ ਗਿਆ ਸੀ , ਉਸ ਦੀ ਲੋਕੇਸ਼ਨ ਸਬਰੀਮਾਲਾ ਦੇ ਟਰਾਂਸਮਿਸ਼ਨ ਸਟੇਸ਼ਨ ਕੋਲੋਂ ਹੀ ਮਿਲ ਗਈ। ਸੂਬਾਈ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਪੂਰੇ ਖੇਤਰ ਦੀ ਛਾਣਬੀਣ ਕਰ ਕੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ। ਉਸ ਦੀ ਪਛਾਣ 29 ਸਾਲਾ ਥਿਮਰਾਜ ਵਜੋਂ ਹੋਈ, ਜੋ ਹੋਸੂਰ ਦਾ ਰਹਿਣ ਵਾਲਾ ਹੈ। ਪੁਲਸ ਨੇ ਉਸ ਦੀ ਟੀਮ ਦੇ ਮੈਂਬਰਾਂ ਦਾ ਵੀ ਪਤਾ ਲਾ ਲਿਆ। ਪੁਲਸ ਨੂੰ ਪਤਾ ਲੱਗਾ ਕਿ ਟੀਮ ਦੇ ਕਿਸੇ ਮੈਂਬਰ ਕੋਲ ਕੋਈ ਵਿਸਫੋਟਕ ਪਦਾਰਥ ਨਹੀਂ ਹੈ।
ਇਸਰੋ ਨੇ ਰਚਿਆ ਇਤਿਹਾਸ, ਲਾਂਚ ਕੀਤਾ ਭਾਰਤ ਦਾ 100ਵਾਂ ਸੈਟੇਲਾਈਟ
NEXT STORY