ਨਾਗਪੁਰ- ਮਹਾਰਾਸ਼ਟਰ ਦੇ ਦੱਖਣੀ ਨਾਗਪੁਰ ਤੋਂ ਇਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਾਪਿਆਂ ਨੇ ਆਪਣੇ ਹੀ 12 ਸਾਲਾ ਪੁੱਤਰ ਨੂੰ ਪਿਛਲੇ 2 ਮਹੀਨਿਆਂ ਤੋਂ ਜੰਜ਼ੀਰਾਂ 'ਚ ਜਕੜ ਕੇ ਘਰ ਅੰਦਰ ਕੈਦ ਕੀਤਾ ਹੋਇਆ ਸੀ। ਜਾਣਕਾਰੀ ਅਨੁਸਾਰ, ਬੱਚੇ ਦੇ ਮਾਪੇ ਦਿਹਾੜੀਦਾਰ ਮਜ਼ਦੂਰ ਹਨ ਅਤੇ ਰੋਜ਼ਾਨਾ ਸਵੇਰੇ 9 ਵਜੇ ਕੰਮ 'ਤੇ ਜਾਣ ਤੋਂ ਪਹਿਲਾਂ ਉਸ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਚਲੇ ਜਾਂਦੇ ਸਨ।
ਬਾਲਟੀ 'ਤੇ ਖੜ੍ਹਾ ਮਿਲਿਆ ਮਾਸੂਮ
ਮਹਿਲਾ ਅਤੇ ਬਾਲ ਵਿਕਾਸ ਵਿਭਾਗ ਅਤੇ ਪੁਲਸ ਦੀ ਸਾਂਝੀ ਟੀਮ ਨੇ ਸ਼ੁੱਕਰਵਾਰ ਨੂੰ ਛਾਪਾ ਮਾਰ ਕੇ ਬੱਚੇ ਨੂੰ ਰੈਸਕਿਊ ਕੀਤਾ। ਜਦੋਂ ਟੀਮ ਮੌਕੇ 'ਤੇ ਪਹੁੰਚੀ ਤਾਂ ਬੱਚਾ ਜੰਜ਼ੀਰਾਂ 'ਚ ਬੱਝਾ ਹੋਇਆ ਸੀ ਅਤੇ ਇਕ ਬਾਲਟੀ ਉੱਪਰ ਖੜ੍ਹਾ ਸੀ। ਮੈਡੀਕਲ ਜਾਂਚ ਦੌਰਾਨ ਬੱਚੇ ਦੇ ਹੱਥਾਂ-ਪੈਰਾਂ 'ਤੇ ਜੰਜ਼ੀਰਾਂ ਅਤੇ ਰੱਸੀਆਂ ਦੇ ਡੂੰਘੇ ਨਿਸ਼ਾਨ ਪਾਏ ਗਏ ਹਨ, ਜੋ ਉਸ ਨੂੰ ਦਿੱਤੀ ਗਈ ਭਿਆਨਕ ਸਰੀਰਕ ਅਤੇ ਮਾਨਸਿਕ ਤਸੀਹਿਆਂ ਦੀ ਗਵਾਹੀ ਭਰਦੇ ਹਨ।
ਚੋਰੀ ਅਤੇ ਸ਼ਰਾਰਤਾਂ ਬਣੀਆਂ ਤਸ਼ੱਦਦ ਦਾ ਕਾਰਨ
ਦੱਸਿਆ ਜਾ ਰਿਹਾ ਹੈ ਕਿ ਬੱਚਾ ਮੋਬਾਈਲ ਚੋਰੀ ਕਰਨ ਵਰਗੀਆਂ ਸ਼ਰਾਰਤਾਂ 'ਚ ਸ਼ਾਮਲ ਸੀ, ਜਿਸ ਕਾਰਨ ਮਾਪਿਆਂ ਨੇ ਇਹ ਅਣਮਨੁੱਖੀ ਕਦਮ ਚੁੱਕਿਆ। ਮਾਪਿਆਂ ਨੇ ਨਾ ਸਿਰਫ਼ ਬੱਚੇ ਦੀ ਪੜ੍ਹਾਈ ਛੁਡਵਾ ਦਿੱਤੀ ਸੀ, ਸਗੋਂ ਉਸ ਦੇ ਅਸਾਧਾਰਨ ਰਵੱਈਏ ਲਈ ਕਿਸੇ ਕੌਂਸਲਰ ਜਾਂ ਸਮਾਜਿਕ ਸੰਸਥਾ ਦੀ ਮਦਦ ਲੈਣ ਦੀ ਬਜਾਏ ਉਸ ਨੂੰ ਕੈਦ ਕਰਨਾ ਬਿਹਤਰ ਸਮਝਿਆ।
ਗੁਪਤ ਸੂਚਨਾ ਨੇ ਬਚਾਈ ਜਾਨ
ਇਸ ਮਾਮਲੇ ਦਾ ਖੁਲਾਸਾ ਚਾਈਲਡ ਹੈਲਪਲਾਈਨ ਨੰਬਰ 1098 'ਤੇ ਮਿਲੀ ਇਕ ਗੁਪਤ ਸੂਚਨਾ ਤੋਂ ਬਾਅਦ ਹੋਇਆ। ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ (DCPU) ਦੇ ਅਧਿਕਾਰੀਆਂ ਦੀ ਅਗਵਾਈ ਵਾਲੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ।
ਮਾਪਿਆਂ ਖ਼ਿਲਾਫ਼ ਮਾਮਲਾ ਦਰਜ
ਅਜਨੀ ਪੁਲਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਨਿਤਿਨ ਰਾਜਕੁਮਾਰ ਨੇ ਦੱਸਿਆ ਕਿ ਮਾਪਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਬੱਚੇ ਨੂੰ ਸੁਰੱਖਿਅਤ ਸਥਾਨ 'ਤੇ ਭੇਜ ਦਿੱਤਾ ਗਿਆ ਹੈ, ਜਿੱਥੇ ਉਸ ਦਾ ਇਲਾਜ ਅਤੇ ਕੌਂਸਲਿੰਗ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਬਾਲ ਕਲਿਆਣ ਕਮੇਟੀ ਨੂੰ ਸੌਂਪੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਗੋਭੀ ਮੰਚੂਰੀਅਨ' ਤੇ 'ਤੰਦੂਰੀ ਚਿਕਨ' 'ਤੇ ਲੱਗਾ ਬੈਨ! ਮੇਲੇ 'ਚ ਵਿਕਰੀ 'ਤੇ ਵੀ ਪਾਬੰਦੀ
NEXT STORY