ਬੈਂਗਲੁਰੂ : ਸ਼ਹਿਰ ਦੇ ਇੱਕ ਮਸ਼ਹੂਰ ਸਿਨੇਮਾ ਹਾਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਉੱਥੋਂ ਦੇ ਲੇਡੀਜ਼ ਟਾਇਲਟ ਵਿੱਚ ਇੱਕ ਖੁਫੀਆ ਕੈਮਰਾ ਲੱਗਿਆ ਹੋਇਆ ਮਿਲਿਆ। ਇਹ ਘਟਨਾ ਮਡੀਵਾਲਾ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਸੰਧਿਆ ਥੀਏਟਰ ਵਿੱਚ ਵਾਪਰੀ, ਜਿੱਥੇ ਔਰਤਾਂ ਨੇ ਵਾਸ਼ਰੂਮ ਦੀ ਵਰਤੋਂ ਦੌਰਾਨ ਕੈਮਰਾ ਦੇਖਿਆ।
ਜਾਣਕਾਰੀ ਅਨੁਸਾਰ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਥੀਏਟਰ ਵਿੱਚ ਤੇਲਗੂ ਫਿਲਮ ‘Nuvvu Naaku Nachav’ ਦਾ ਰੀ-ਰਿਲੀਜ਼ ਸ਼ੋਅ ਚੱਲ ਰਿਹਾ ਸੀ। ਜਦੋਂ ਕੁਝ ਔਰਤਾਂ ਅਤੇ ਕੁੜੀਆਂ ਵਾਸ਼ਰੂਮ ਗਈਆਂ, ਤਾਂ ਉਨ੍ਹਾਂ ਦੀ ਨਜ਼ਰ ਉੱਥੇ ਲੁਕਾ ਕੇ ਰੱਖੇ ਗਏ ਇੱਕ ਮੋਬਾਈਲ ਕੈਮਰੇ 'ਤੇ ਪਈ। ਕੈਮਰਾ ਦੇਖਦੇ ਹੀ ਔਰਤਾਂ ਨੇ ਤੁਰੰਤ ਰੌਲਾ ਪਾ ਦਿੱਤਾ ਅਤੇ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ।
ਥੀਏਟਰ ਦਾ ਨਾਬਾਲਗ ਮੁਲਾਜ਼ਮ ਨਿਕਲਿਆ ਮੁਲਜ਼ਮ
ਔਰਤਾਂ ਵੱਲੋਂ ਰੌਲਾ ਪਾਉਣ 'ਤੇ ਇਕੱਠੇ ਹੋਏ ਲੋਕਾਂ ਨੇ ਕਥਿਤ ਮੁਲਜ਼ਮ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਦੋਸ਼ ਹੈ ਕਿ ਇਹ ਘਿਨਾਉਣੀ ਹਰਕਤ ਸਿਨੇਮਾ ਹਾਲ ਵਿੱਚ ਹੀ ਕੰਮ ਕਰਨ ਵਾਲੇ ਇੱਕ ਨਾਬਾਲਗ ਲੜਕੇ ਨੇ ਕੀਤੀ ਸੀ, ਜਿਸ ਨੇ ਰਿਕਾਰਡਿੰਗ ਲਈ ਆਪਣਾ ਮੋਬਾਈਲ ਟਾਇਲਟ ਵਿੱਚ ਲੁਕੋਇਆ ਹੋਇਆ ਸੀ। ਗੁੱਸੇ ਵਿੱਚ ਆਏ ਲੋਕਾਂ ਨੇ ਪੁਲਸ ਦੇ ਆਉਣ ਤੋਂ ਪਹਿਲਾਂ ਨਾਬਾਲਗ ਮੁਲਜ਼ਮ ਦੀ ਜੰਮ ਕੇ ਕੁੱਟਮਾਰ ਵੀ ਕੀਤੀ। ਘਟਨਾ ਦੀ ਸੂਚਨਾ ਮਿਲਦੇ ਹੀ ਮਡੀਵਾਲਾ ਪੁਲਸ ਦੀ ਪੈਟਰੋਲਿੰਗ ਟੀਮ ਮੌਕੇ 'ਤੇ ਪਹੁੰਚੀ ਤੇ ਸਥਿਤੀ ਨੂੰ ਕਾਬੂ ਵਿੱਚ ਕਰਦਿਆਂ ਨਾਬਾਲਗ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਸ ਹੁਣ ਇਸ ਗੱਲ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਕੀ ਕੈਮਰੇ ਵਿੱਚ ਕੋਈ ਰਿਕਾਰਡਿੰਗ ਹੋਈ ਹੈ ਅਤੇ ਕੀ ਇਸ ਅਪਰਾਧ ਵਿੱਚ ਉਸ ਦੇ ਨਾਲ ਕੋਈ ਹੋਰ ਵਿਅਕਤੀ ਵੀ ਸ਼ਾਮਲ ਸੀ। ਇਸ ਘਟਨਾ ਨੇ ਜਨਤਕ ਥਾਵਾਂ 'ਤੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਾਵਧਾਨ! ਜੇਬ 'ਚ ਰੱਖੇ ਡੈਬਿਟ-ਕ੍ਰੈਡਿਟ ਕਾਰਡ ਰਾਹੀਂ ਖਾਲੀ ਹੋ ਸਕਦੈ ਖਾਤਾ, ਚੱਲਿਆ ਠੱਗੀ ਦਾ ਨਵਾਂ ਤਰੀਕਾ
NEXT STORY