ਕਾਨਪੁਰ : ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਇੱਕ ਅਜਿਹਾ ਅਜੀਬ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਹਾਡੇ ਹੋਸ਼ ਉੱਡ ਜਾਣਗੇ। ਕਾਨਪੁਰ ਦੇ ਸ਼ਾਸਤਰੀ ਨਗਰ ਵਿਚ ਇੱਕ 13 ਸਾਲ ਦਾ ਮੁੰਡਾ ਮੈਗੀ ਖਾਣ ਦਾ ਬਹੁਤ ਸ਼ੌਕੀਨ ਹੈ। ਉਹ ਮੈਗੀ ਖਾਣ ਲਈ ਆਪਣੀ ਭੈਣ ਦੀ ਮੰਗਣੀ ਵਾਲੀ ਸੋਨੇ ਦੀ ਅੰਗੂਠੀ ਵੇਚਣ ਲਈ ਇੱਕ ਗਹਿਣਿਆਂ ਦੀ ਦੁਕਾਨ 'ਤੇ ਪਹੁੰਚ ਗਿਆ। ਜਦੋਂ ਦੁਕਾਨਦਾਰ ਨੂੰ ਬੱਚੇ 'ਤੇ ਸ਼ੱਕ ਹੋਇਆ ਤਾਂ ਉਸਨੇ ਸਿਆਣਪ ਦਿਖਾਈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਫੋਲ ਕਰਕੇ ਆਪਣੇ ਕੋਲ ਬੁਲਾਇਆ।
ਪੜ੍ਹੋ ਇਹ ਵੀ : Online ਗੇਮ ਨੇ ਪੁੱਤ ਨੂੰ ਬਣਾ 'ਤਾ ਹੈਵਾਨ, ਪਹਿਲਾਂ ਮਾਰੇ ਪੇਚਕਸ, ਫਿਰ ਸਿਰ 'ਚ ਸਿਲੰਡਰ ਨਾਲ...
ਸੂਤਰਾਂ ਅਨੁਸਾਰ ਬੱਚਾ ਸ਼ਾਸਤਰੀ ਨਗਰ ਸਰਾਫਾ ਮਾਰਕੀਟ ਵਿੱਚ ਇੱਕ ਜਿਊਲਰ ਪੁਸ਼ਪੇਂਦਰ ਜੈਸਵਾਲ ਦੀ ਦੁਕਾਨ 'ਤੇ ਪਹੁੰਚਿਆ ਅਤੇ ਉਸਨੂੰ ਦੱਸਿਆ ਕਿ ਉਹ ਇੱਕ ਸੋਨੇ ਦੀ ਅੰਗੂਠੀ ਵੇਚਣਾ ਚਾਹੁੰਦਾ ਹੈ। ਪੁਸ਼ਪੇਂਦਰ ਨੂੰ ਬੱਚੇ ਦੀਆਂ ਗੱਲਾਂ ਅਤੇ ਵਿਵਹਾਰ 'ਤੇ ਸ਼ੱਕ ਹੋਇਆ। ਉਸਨੇ ਉਸ ਨਾਲ ਗੱਲ ਕੀਤੀ, ਉਸਦਾ ਫੋਨ ਨੰਬਰ ਅਤੇ ਘਰ ਦਾ ਪਤਾ ਪੁੱਛਿਆ। ਗੱਲਬਾਤ ਤੋਂ ਬਾਅਦ ਉਸਨੇ ਬੱਚੇ ਦੀ ਮਾਂ ਨੂੰ ਦੁਕਾਨ 'ਤੇ ਬੁਲਾਇਆ। ਜਦੋਂ ਮਾਂ ਦੁਕਾਨ 'ਤੇ ਪਹੁੰਚੀ ਅਤੇ ਅੰਗੂਠੀ ਦੇਖੀ ਤਾਂ ਉਸਨੇ ਪਛਾਣ ਲਿਆ ਕਿ ਇਹ ਉਸਦੀ ਧੀ ਦੀ ਮੰਗਣੀ ਦੀ ਅੰਗੂਠੀ ਹੈ। ਉਸਨੇ ਦੱਸਿਆ ਕਿ ਉਸਦੀ ਧੀ ਦਾ ਵਿਆਹ ਹੋਣ ਵਾਲਾ ਹੈ ਅਤੇ ਇਹ ਅੰਗੂਠੀ ਉਸਨੂੰ ਮੰਗਣੀ ਦੇ ਸਮੇਂ ਦਿੱਤੀ ਗਈ ਸੀ।
ਪੜ੍ਹੋ ਇਹ ਵੀ : ਸਰਕਾਰੀ ਕਰਮਚਾਰੀਆਂ ਲਈ Good News: ਇਸ ਭੱਤੇ ਦੇ ਨਿਯਮਾਂ 'ਚ ਕਰ 'ਤਾ ਵੱਡਾ ਬਦਲਾਅ
ਜੇਕਰ ਕੋਈ ਇਹ ਅੰਗੂਠੀ ਖਰੀਦਦਾ ਤਾਂ ਮੰਗਣੀ ਟੁੱਟ ਸਕਦੀ ਸੀ ਅਤੇ ਪਰਿਵਾਰ ਦੀ ਇੱਜ਼ਤ ਨੂੰ ਧੱਬਾ ਲੱਗ ਸਕਦਾ ਸੀ। ਬੱਚੇ ਨੇ ਦੱਸਿਆ ਕਿ ਉਹ ਮੈਗੀ ਖਾਣ ਦਾ ਬਹੁਤ ਸ਼ੌਕਿਨ ਹੈ ਪਰ ਉਸਨੂੰ ਘਰੋਂ ਪੈਸੇ ਨਹੀਂ ਮਿਲੇ। ਇਸ ਲਈ ਉਸਨੇ ਸੋਚਿਆ ਕਿ ਉਹ ਅੰਗੂਠੀ ਵੇਚ ਕੇ ਮੈਗੀ ਖਰੀਦਣ ਲਈ ਪੈਸੇ ਇਕੱਠੇ ਕਰੇਗਾ। ਇਹ ਸੁਣ ਕੇ ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਇਸ ਦੌਰਾਨ, ਦੁਕਾਨਦਾਰ ਪੁਸ਼ਪੇਂਦਰ ਜੈਸਵਾਲ ਨੇ ਬੱਚੇ ਦੀ ਮਾਸੂਮੀਅਤ ਨੂੰ ਸਮਝਦੇ ਹੋਏ ਤੁਰੰਤ ਮਾਂ ਨੂੰ ਅੰਗੂਠੀ ਵਾਪਸ ਕਰ ਦਿੱਤੀ ਅਤੇ ਕਿਹਾ ਕਿ ਉਸਨੇ ਅਜਿਹਾ ਕਦੇ ਨਹੀਂ ਦੇਖਿਆ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕ ਅਤੇ ਸੋਸ਼ਲ ਮੀਡੀਆ ਉਪਭੋਗਤਾ ਦੁਕਾਨਦਾਰ ਦੀ ਪ੍ਰਸ਼ੰਸਾ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪੁਸ਼ਪੇਂਦਰ ਜੈਸਵਾਲ ਨੇ ਇੱਕ ਮੰਗਣੀ ਟੁੱਟਣ ਤੋਂ ਬਚਾਈ ਅਤੇ ਇੱਕ ਬੱਚੇ ਨੂੰ ਜੀਵਨ ਦਾ ਇੱਕ ਕੀਮਤੀ ਸਬਕ ਵੀ ਸਿਖਾਇਆ।
ਪੜ੍ਹੋ ਇਹ ਵੀ : ਹੁਣ ਰਾਸ਼ਨ ਡਿਪੂਆਂ ਤੋਂ ਮਿਲੇਗਾ ਸਸਤਾ ਸਰ੍ਹੋਂ ਦਾ ਤੇਲ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਣਪਛਾਤੇ ਹਮਲਾਵਰਾਂ ਨੇ BJP ਆਗੂ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ
NEXT STORY