ਨਵੀਂ ਦਿੱਲੀ- ਅਸਿਸਟੈਂਟ ਪ੍ਰੋਫੈਸਰ ਦੇ 1700 ਤੋਂ ਵਧੇਰੇ ਅਹੁਦਿਆਂ ਲਈ ਬਿਹਾਰ ਲੋਕ ਸੇਵਾ ਕਮਿਸ਼ਨ ਨੇ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਹੈ। ਇਹ ਅਸਾਮੀਆਂ ਸੂਬੇ ਦੇ ਸਿਹਤ ਵਿਭਾਗ ਅਧੀਨ ਮੈਡੀਕਲ ਕਾਲਜ ਅਤੇ ਹਸਪਤਾਲਾਂ ਲਈ ਹੈ। ਜਿਸ ਵਿਚ ਉਮੀਦਵਾਰ 8 ਅਪ੍ਰੈਲ 2025 ਤੋਂ ਆਨਲਾਈਨ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 7 ਮਈ 2025 ਹੈ। ਚਾਹਵਾਨ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਯੋਗਤਾ
ਅਸਿਸਟੈਂਟ ਪ੍ਰੋਫ਼ੈਸਰ ਦੇ ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਕੋਲ ਸਬੰਧਤ ਖੇਤਰ ਵਿਚ MD/MS/DNB/MDS ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਕਿਸੇ ਮਾਨਤਾ ਪ੍ਰਾਪਤ ਮੈਡੀਕਲ ਕਾਲਜ ਤੋਂ ਸਬੰਧਤ ਖੇਤਰ 'ਚ ਸੀਨੀਅਰ ਰੈਜ਼ੀਡੈਂਟ/ਟਿਊਟਰ ਵਜੋਂ ਤਿੰਨ ਸਾਲਾਂ ਦਾ ਤਜਰਬਾ ਵੀ ਮੰਗਿਆ ਗਿਆ ਹੈ।
ਉਮਰ ਹੱਦ
ਫਾਰਮ ਭਰਨ ਲਈ ਗੈਰ ਰਾਖਵੇਂ ਉਮੀਦਵਾਰਾਂ ਦੀ ਉਮਰ ਹੱਦ 45 ਸਾਲ ਤੈਅ ਕੀਤੀ ਗਈ ਹੈ। ਉਮਰ ਦੀ ਗਣਨਾ 1 ਅਗਸਤ 2024 ਨੂੰ ਕੀਤੀ ਜਾਵੇਗੀ। ਜਦੋਂ ਕਿ ਰਾਖਵੀਆਂ ਸ਼੍ਰੇਣੀਆਂ ਨੂੰ ਉਪਰਲੀ ਉਮਰ ਹੱਦ 'ਚ ਛੋਟ ਮਿਲੇਗੀ।
ਚੋਣ ਪ੍ਰਕਿਰਿਆ-
ਉਮੀਦਵਾਰਾਂ ਦੀ ਚੋਣ MBBS/BDS ਵਿਚ ਪ੍ਰਾਪਤ ਕੁੱਲ ਅੰਕਾਂ ਦੇ ਆਧਾਰ 'ਤੇ ਕੀਤੀ ਜਾਵੇਗੀ। ਇਸ ਵਿਚ ਇੰਟਰਵਿਊ ਵੀ ਸ਼ਾਮਲ ਹੋਵੇਗਾ।
ਅਰਜ਼ੀ ਫੀਸ-
ਆਮ ਉਮੀਦਵਾਰਾਂ ਨੂੰ 100 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਬਿਨੈ-ਪੱਤਰ ਫੀਸ ਸਿਰਫ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ, ਬਿਹਾਰ ਸੂਬੇ ਦੀਆਂ ਔਰਤਾਂ/ਅਯੋਗ ਉਮੀਦਵਾਰਾਂ ਲਈ 25 ਰੁਪਏ ਅਤੇ ਬਾਕੀ ਸਾਰੇ ਉਮੀਦਵਾਰਾਂ ਲਈ 100 ਰੁਪਏ ਤੈਅ ਕੀਤੀ ਗਈ ਹੈ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
Roller Coaster ਕਾਰਨ 24 ਸਾਲਾ ਕੁੜੀ ਦੀ ਮੌਤ, ਮੰਗੇਤਰ ਦੇ ਸਾਹਮਣੇ ਤੜਫ-ਤੜਫ ਨਿਕਲੀ ਜਾਨ
NEXT STORY