ਪਟਨਾ- ਬਿਹਾਰ ਦੇ ਭੂਮੀ ਗ੍ਰਹਿਣ ਅਹੁਦਾ ਅਧਿਕਾਰੀ ਨੇ ਸੋਨੇ ਦੀ ਕਲਮ ਨਾਲ ਕਰੋੜਾਂ ਦੀ ਜਾਇਦਾਦ ਇਕੱਠੀ ਕੀਤੀ ਹੈ। ਵਿਜੀਲੈਂਸ ਬਿਊਰੋ ਨੇ ਰਾਜੇਸ਼ ਕੁਮਾਰ ਗੁਪਤਾ ਵਿਰੁੱਧ ਆਮਦਨ ਤੋਂ ਵੱਧ 90,11,984 ਰੁਪਏ ਦੀ ਜਾਇਦਾਦ ਇਕੱਠੀ ਕਰਨ ਦਾ ਮਾਮਲਾ ਦਰਜ ਕੀਤਾ ਸੀ ਪਰ ਉਨ੍ਹਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਤੋਂ ਬਾਅਦ ਜਾਇਦਾਦ ਦਾ ਗਰਾਫ਼ ਅਜਿਹਾ ਵਧਿਆ ਕਿ ਵਿਜੀਲੈਂਸ ਵੀ ਹੈਰਾਨ ਰਹਿ ਗਈ। ਰਾਂਚੀ ’ਚ ਗੁਪਤਾ ਨੇ ਰਾਂਚੀ ਜ਼ਮੀਨ ਖਰੀਦੀ ਸੀ। ਛਾਪੇਮਾਰੀ ਦੌਰਾਨ 55 ਹਜ਼ਾਰ ਵਰਗਫੁਟ ਜ਼ਮੀਨ ਅਤੇ ਉਸ ’ਤੇ ਮਕਾਨ ਦੀ ਜਾਣਕਾਰੀ ਮਿਲੀ ਹੈ।
ਇਹ ਵੀ ਪੜ੍ਹੋ : ‘ਓਮੀਕਰੋਨ’ ਦੀ ਦਹਿਸ਼ਤ; ਤੇਲੰਗਾਨਾ ਦੇ ਇਕ ਸਕੂਲ ’ਚ 42 ਵਿਦਿਆਰਥਣਾਂ ਕੋਰੋਨਾ ਪਾਜ਼ੇਟਿਵ
ਟੀਮ ਮੌਕੇ ’ਤੇ ਜਾ ਕੇ ਉਸ ਦਾ ਮੁਲਾਂਕਣ ਕਰੇਗੀ। ਇਸ ਤੋਂ ਇਲਾਵਾ ਜਲਦ ਹੀ ਰਾਜੇਸ਼ ਕੁਮਾਰ ਗੁਪਤਾ ਦੇ ਦੋਵੇਂ ਲਾਕਰ ਵੀ ਖੋਲ੍ਹੇ ਜਾਣਗੇ। ਗੁਪਤਾ ਦੇ ਟਿਕਾਣਿਆਂ ’ਤੇ ਛਾਪੇਮਾਰੀ ਦੌਰਾਨ ਮਿਲੇ ਸੁਰਾਗ ਅਤੇ ਦਸਤਾਵੇਜ਼ਾਂ ਤੋਂ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਰਾਜੇਸ਼ ਗੁਪਤਾ ਦੀ ਜਾਇਦਾਦ 14-15 ਕਰੋੜ ਤੋਂ ਵੱਧ ਦੀ ਹੈ। ਹਾਲੇ ਲਾਕਰ ਖੁੱਲ੍ਹਣਾ ਬਾਕੀ ਹੈ। 25 ਬੈਂਕ ਪਾਸਬੁੱਕ ਮਿਲੀਆਂ ਹਨ। ਉਨ੍ਹਾਂ ’ਚ ਕਿੰਨਾ ਪੈਸਾ ਹੈ ਉਸ ਦੀ ਬੈਂਕ ਤੋਂ ਜਾਣਕਾਰੀ ਲਈ ਜਾਵੇਗੀ। ਵਿਜੀਲੈਂਸ ਨੇ ਛਾਪੇਮਾਰੀ ਦੇ ਪਹਿਲੇ ਰਾਜੇਸ਼ ਕੁਮਾਰ ਗੁਪਤਾ ਦੀ ਅਚੱਲ ਜਾਇਦਾਦ ਦਾ ਮੁਲਾਂਕਣ ਕੀਤਾ ਸੀ। ਉਸ ਅਨੁਸਾਰ ਇਹ ਕਰੀਬ ਇਕ ਕਰੋੜ 88 ਲੱਖ ਦੀ ਹੈ।
ਇਹ ਵੀ ਪੜ੍ਹੋ : ਦੇਸ਼ ’ਚ 112 ਕਰੋੜ ਤੋਂ ਵੱਧ ਲੋਕਾਂ ਨੂੰ ਲੱਗੇ ਕੋਰੋਨਾ ਟੀਕੇ, ਨਵੇਂ ਮਾਮਲਿਆਂ ਦੀ ਗਿਣਤੀ ਘਟੀ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈੰਟ ਬਾਕਸ ’ਚ ਦਿਓ ਜਵਾਬ
ਕੈਥਲ ’ਚ ਵਾਪਰਿਆ ਭਿਆਨਕ ਹਾਦਸਾ, ਦੋ ਕਾਰਾਂ ਦੀ ਜ਼ਬਰਦਸਤ ਟੱਕਰ ’ਚ 6 ਲੋਕਾਂ ਦੀ ਮੌਤ
NEXT STORY