ਜਲਗਾਓਂ- ਵਿਆਹ ਦੇ 72 ਘੰਟਿਆਂ ਦੇ ਅੰਦਰ ਇਕ ਨਵਵਿਆਹੁਤਾ ਲਾੜੀ ਨੇ ਆਪਣੇ ਪਤੀ ਸਮੇਤ ਪੂਰੇ ਪਰਿਵਾਰ ਨੂੰ ਜ਼ਹਿਰ ਦੇ ਦਿੱਤਾ। ਉਸ ਨੇ ਰਾਤ ਦੇ ਖਾਣੇ 'ਚ ਚੂਹੇ ਮਾਰਨ ਵਾਲਾ ਜ਼ਹਿਰ ਮਿਲਾ ਦਿੱਤਾ। ਪਰਿਵਾਰ ਰਾਤ ਦੇ ਖਾਣੇ ਤੋਂ ਬਾਅਦ ਸੌਣ ਲਈ ਗਿਆ, ਪਰ ਥੋੜ੍ਹੀ ਦੇਰ ਬਾਅਦ ਸਾਰਿਆਂ ਦੀ ਹਾਲਤ ਵਿਗੜ ਗਈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਉਣਾ ਪਿਆ। ਇਲਾਜ ਤੋਂ ਬਾਅਦ ਸਾਰਿਆਂ ਦੀ ਹਾਲਤ 'ਚ ਸੁਧਾਰ ਹੈ, ਪਰ ਪਰਿਵਾਰ ਨੂੰ ਇਕ ਭਿਆਨਕ ਸਦਮਾ ਲੱਗਾ ਜਿਸ ਤੋਂ ਉਭਰਨਾ ਮੁਸ਼ਕਲ ਹੋਵੇਗਾ।
ਇਹ ਘਟਨਾ ਮਹਾਰਾਸ਼ਟਰ ਦੇ ਜਲਗਾਓਂ ਜ਼ਿਲ੍ਹੇ 'ਚ ਵਾਪਰੀ, ਜਿੱਥੇ ਵਿਆਹ ਦੇ ਤੀਜੇ ਦਿਨ ਲਾੜੀ ਨੇ ਆਪਣੇ ਪਤੀ ਅਤੇ ਪਰਿਵਾਰਕ ਮੈਂਬਰਾਂ ਦੇ ਖਾਣੇ 'ਚ ਜ਼ਹਿਰ ਮਿਲਾ ਦਿੱਤਾ। ਦੱਸਿਆ ਗਿਆ ਹੈ ਕਿ ਪਤੀ ਅਤੇ ਪਰਿਵਾਰ ਦੇ ਤਿੰਨ ਹੋਰ ਮੈਂਬਰ ਪਰਿਵਾਰ 'ਚ ਹਨ। ਉਸ ਨੇ ਉਨ੍ਹਾਂ ਦੇ ਖਾਣੇ 'ਚ ਜ਼ਹਿਰ ਦੇ ਕੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ।
ਇਕ ਨਿਊਜ਼ ਏਜੰਸੀ ਦੀ ਰਿਪੋਰਟ ਦੇ ਅਨੁਸਾਰ, 7 ਅਕਤੂਬਰ ਨੂੰ 32 ਸਾਲਾ ਇਕ ਆਦਮੀ ਦਾ ਵਿਆਹ ਹੋਇਆ ਸੀ। 9 ਅਕਤੂਬਰ ਨੂੰ ਲਾੜੀ ਨੇ ਆਪਣੇ ਪਤੀ ਅਤੇ ਪਰਿਵਾਰਕ ਮੈਂਬਰਾਂ ਦੇ ਖਾਣੇ 'ਚ ਚੂਹੇ ਮਾਰਨ ਦੀ ਦਵਾਈ ਮਿਲ ਦਿੱਤੀ। ਇਸ ਤੋਂ ਬਾਅਦ ਲਾੜੀ ਕਿਸੇ ਹੋਰ ਔਰਤ ਨਾਲ ਘਰੋਂ ਕੁਝ ਗਹਿਣੇ ਅਤੇ ਵਿਆਹ 'ਚ ਮਿਲੇ ਪੈਸੇ ਲੈ ਕੇ ਫਰਾਰ ਹੋ ਗਈ।
ਪਰਿਵਾਰਕ ਮੈਂਬਰਾਂ ਦੇ ਬੀਮਾਰ ਹੋਣ ਤੋਂ ਬਾਅਦ ਪੂਰੀ ਘਟਨਾ ਸਾਹਮਣੇ ਆਈ। ਪਰਿਵਾਰ 'ਚ ਬਜ਼ੁਰਗ ਜੋੜੇ ਦੀ ਸਿਹਤ ਵਿਗੜਨ 'ਤੇ ਉਨ੍ਹਾਂ ਨੂੰ ਇਲਾਜ ਲਈ ਧੂਲੇ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।
ਘਟਨਾ ਤੋਂ ਬਾਅਦ, ਸਥਾਨਕ ਨਿਵਾਸੀਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਪੁਲਸ ਸਟੇਸ਼ਨ ਦੇ ਸਾਹਮਣੇ ਸੜਕ ਜਾਮ ਕਰ ਦਿੱਤੀ ਅਤੇ ਦੋਵੇਂ ਔਰਤਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰਨ ਲੱਗੇ। ਪਿੰਡ ਵਾਸੀਆਂ ਦੇ ਵਿਰੋਧ ਤੋਂ ਬਾਅਦ, ਪੁਲਸ ਟੀਮ ਨੇ ਕਾਰਵਾਈ ਕੀਤੀ ਅਤੇ ਧੂਲੇ ਜ਼ਿਲ੍ਹੇ ਦੇ ਨਿਮਗੁਲ ਪਿੰਡ ਨੇੜੇ ਭੱਜਣ ਦੀ ਕੋਸ਼ਿਸ਼ ਕਰ ਰਹੀਆਂ 2 ਔਰਤਾਂ ਨੂੰ ਹਿਰਾਸਤ 'ਚ ਲੈ ਲਿਆ।
ਦੋਸ਼ੀ ਲਾੜੀ ਅਤੇ ਇਕ ਹੋਰ ਔਰਤ ਦੀ ਗ੍ਰਿਫ਼ਤਾਰੀ ਤੋਂ ਬਾਅਦ, ਇਹ ਖੁਲਾਸਾ ਹੋਇਆ ਕਿ ਲਾੜੀ ਝਾਰਖੰਡ ਦੀ ਰਹਿਣ ਵਾਲੀ ਹੈ। ਉਸ ਦੇ ਨਾਲ ਆਈ ਔਰਤ ਵੀ ਝਾਰਖੰਡ ਦੀ ਰਹਿਣ ਵਾਲੀ ਹੈ। ਇਹ ਔਰਤਾਂ ਸੁਮਨ ਸੁਭਾਸ਼ ਸਾਹਨੀ ਅਤੇ ਆਰਤੀ ਸੂਰਿਆਕਸ਼ ਪਟੇਲ ਹਨ। ਦੱਸਿਆ ਗਿਆ ਕਿ ਜਲਗਾਓਂ ਦੇ ਪਾਰੋਲਾ ਇਲਾਕੇ ਦਾ ਰਹਿਣ ਵਾਲਾ ਨੌਜਵਾਨ ਦੂਜੇ ਰਾਜ ਦੀ ਕੁੜੀ ਨੂੰ 2.5 ਲੱਖ ਰੁਪਏ 'ਚ ਵਿਆਹ ਕਰ ਕੇ ਲਿਆਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਾਮ ਮੰਦਰ ਦੇ ਰੰਗਮਹਿਲ ਬੈਰੀਅਰ ਤੋਂ ਬੰਦ ਹੋਵੇਗੀ VIP ਐਂਟਰੀ
NEXT STORY