ਪ੍ਰਯਾਗਰਾਜ : ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਦੇ ਕੀਡਗੰਜ ਇਲਾਕੇ ਵਿੱਚ ਇੱਕ ਅਨੋਖਾ ਅਤੇ ਦਿਲ ਨੂੰ ਛੂਹ ਲੈਣ ਵਾਲਾ ਵਿਆਹ ਦੇਖਣ ਨੂੰ ਮਿਲਿਆ ਹੈ, ਜਿਸ ਦੀ ਪੂਰੇ ਸ਼ਹਿਰ ਵਿਚ ਚਰਚਾ ਹੋ ਰਹੀ ਹੈ। ਆਮ ਤੌਰ 'ਤੇ ਲਾੜਾ ਆਪਣੇ ਵਿਆਹ ਦੀ ਬਾਰਾਤ ਲੈ ਕੇ ਖ਼ੁਸ਼ੀ-ਖ਼ੁਸ਼ੀ ਲਾੜੀ ਦੇ ਘਰ ਪਹੁੰਚਦਾ ਹੈ ਪਰ ਇਸ ਵਾਰ ਦ੍ਰਿਸ਼ ਬਿਲਕੁਲ ਵੱਖਰਾ ਸੀ। ਇਸ ਵਿਆਹ ਵਿੱਚ ਲਾੜੀ ਤਨੂ ਆਪਣੇ ਪੂਰੇ ਪਰਿਵਾਰ ਨਾਲ ਮਿਲ ਕੇ ਵਿਆਹ ਦੀ ਬਾਰਾਤ ਲੈ ਕੇ ਨੱਚਦੀ ਹੋਈ ਲਾੜੇ ਦੇ ਘਰ ਪਹੁੰਚੀ, ਜਿਸ ਨੂੰ ਦੇਖ ਹਰ ਕੋਈ ਹੈਰਾਨ ਰਹਿ ਗਿਆ।
ਪੜ੍ਹੋ ਇਹ ਵੀ : WhatsApp ਯੂਜ਼ਰ ਲਈ ਵੱਡੀ ਖ਼ਬਰ : ਇਸ ਗਲਤ ਕੰਮ ਨਾਲ ਬੈਨ ਹੋ ਸਕਦਾ ਹੈ ਤੁਹਾਡਾ ਖਾਤਾ
ਪਿਓ ਨੇ ਪੁੱਤਾਂ ਵਾਂਗ ਧੀਆਂ ਦਾ ਕੀਤਾ ਵਿਆਹ, ਸੁਪਨਾ ਹੋਇਆ ਪੂਰਾ
ਦੱਸ ਦੇਈਏ ਕਿ ਕਿਡਗੰਜ ਦੇ ਰਹਿਣ ਵਾਲੇ ਰਾਜੇਸ਼ ਜੈਸਵਾਲ ਦੀਆਂ ਪੰਜ ਧੀਆਂ ਹਨ ਅਤੇ ਕੋਈ ਪੁੱਤਰ ਨਹੀਂ ਹੈ। ਉਸਨੇ ਹਮੇਸ਼ਾ ਆਪਣੀਆਂ ਧੀਆਂ ਨੂੰ ਪੁੱਤਰਾਂ ਵਾਂਗ ਪਾਲਿਆ ਅਤੇ ਇਸੇ ਲਈ ਉਹ ਚਾਹੁੰਦਾ ਸੀ ਕਿ ਉਸਦੀ ਧੀ ਦਾ ਵਿਆਹ ਪੁੱਤਰਾਂ ਵਾਂਗ ਸ਼ਾਨਦਾਰ ਹੋਵੇ। ਇਸ ਸੁਫ਼ਨੇ ਨੂੰ ਪੂਰਾ ਕਰਨ ਲਈ ਉਸਨੇ ਇੱਕ ਵਿਆਹ ਦਾ ਕਾਰਡ ਵੀ ਛਾਪਿਆ, ਜਿਸ ਵਿੱਚ ਸਾਫ਼-ਸਾਫ਼ ਲਿਖਿਆ ਸੀ, "ਸਾਡੀ ਧੀ ਦੇ ਵਿਆਹ ਦੀ ਬਾਰਾਤ ਨਿਕਲੇਗੀ।"
ਪੜ੍ਹੋ ਇਹ ਵੀ : Work From Home ਨੂੰ ਲੈ ਕੇ ਹੋ ਗਏ ਨਵੇਂ ਹੁਕਮ ਜਾਰੀ, ਜਾਣੋ ਕਿੰਨਾ ਨੂੰ ਨਹੀਂ ਮਿਲੇਗਾ ਲਾਭ
ਬੈਂਡ-ਵਾਜਿਆਂ ਨਾਲ ਕੱਢੀ ਲਾੜੀ ਦੀ ਬਾਰਾਤ
ਵਿਆਹ ਵਾਲੇ ਦਿਨ ਬਾਰਾਤ ਲੈ ਕੇ ਜਾਣ ਲਈ ਲਾੜੀ ਦੇ ਪਰਿਵਾਰ ਨੇ ਬੈਂਡ-ਵਾਜੇ ਅਤੇ ਸੰਗੀਤ ਦਾ ਪੂਰਾ ਇੰਤਜ਼ਾਮ ਕੀਤਾ ਹੋਇਆ ਸੀ। ਵਿਆਹ ਦੀ ਨਿਕਲ ਰਹੀ ਬਾਰਾਤ ਵਿਚ ਡੀਜੇ 'ਤੇ ਉੱਚੀ ਸੰਗੀਤ ਲੱਗਾ ਹੋਇਆ ਸੀ, ਜਿਸ 'ਤੇ ਨੱਚਦੀ ਹੋਈ ਲਾੜੀ ਅਤੇ ਉਸ ਦਾ ਪਰਿਵਾਰ ਅੱਗੇ ਵੱਧ ਰਿਹਾ ਸੀ। ਇਸ ਦੌਰਾਨ ਲਾੜੀ ਫੁੱਲਾਂ ਨਾਲ ਸਜਾਈ ਗਈ ਸੁੰਦਰ ਬੱਘੀ ਵਿਚ ਬੈਠੀ ਹੋਈ ਸੀ। ਲਾੜੀ ਤਨੂ ਇਸ ਦੌਰਾਨ ਬੱਘੀ 'ਤੇ ਬੈਠ 2 ਕਿਲੋਮੀਟਰ ਤੱਕ ਨੱਚਦੀ ਹੋਈ ਲਾੜੇ ਦੇ ਘਰ ਪਹੁੰਚੀ। ਲੋਕ ਸੜਕ ਦੇ ਕਿਨਾਰੇ ਖੜ੍ਹੇ ਹੋ ਕੇ ਇਸ ਅਨੋਖੀ ਬਾਰਾਤ ਨੂੰ ਹੈਰਾਨ ਹੋ ਕੇ ਦੇਖ ਰਹੇ ਸਨ। ਕੁਝ ਲੋਕਾਂ ਨੇ ਆਪਣੀਆਂ ਬਾਲਕੋਨੀਆਂ ਤੋਂ ਇਸ ਦੀਆਂ ਵੀਡੀਓਜ਼ ਵੀ ਬਣਾਈਆਂ, ਜਦੋਂ ਕਿ ਕੁਝ ਨੇ ਸੜਕ 'ਤੇ ਉੱਚੀ-ਉੱਚੀ ਤਾੜੀਆਂ ਵਜਾਈਆਂ।
ਪੜ੍ਹੋ ਇਹ ਵੀ : ਵੱਡੇ ਕਾਰੋਬਾਰੀ ਦੀ ਨੂੰਹ ਨੇ ਕੀਤੀ ਖ਼ੁਦਕੁਸ਼ੀ, ਲਾਸ਼ ਕੋਲੋਂ ਬਰਾਮਦ ਹੋਇਆ ਸੁਸਾਈਡ ਨੋਟ
ਲੋਕਾਂ ਲਈ ਖਿੱਚ ਦਾ ਕੇਂਦਰ
ਸੋਸ਼ਲ ਮੀਡੀਆ 'ਤੇ ਇਸ ਬਾਰਾਤ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਲਾੜੀ ਤਨੂ ਬਾਰਾਤ ਵਿਚ ਖੁਸ਼ੀ ਨਾਲ ਨੱਚ ਰਹੀ ਹੈ। ਲੋਕਾਂ ਨੇ ਇਸ ਪਹਿਲਕਦਮੀ ਦੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਸਮਾਜ ਨੂੰ ਇੱਕ ਸਕਾਰਾਤਮਕ ਸੰਦੇਸ਼ ਦਿੰਦਾ ਹੈ ਕਿ ਧੀਆਂ ਕਿਸੇ ਵੀ ਤਰ੍ਹਾਂ ਪੁੱਤਰਾਂ ਤੋਂ ਘੱਟ ਨਹੀਂ ਹਨ। ਇਹ ਵਿਆਹ ਨਾ ਸਿਰਫ਼ ਵਿਲੱਖਣ ਸੀ ਸਗੋਂ ਸਮਾਜ ਵਿੱਚ ਧੀਆਂ ਵਿਚਕਾਰ ਸਮਾਨਤਾ ਦੀ ਇੱਕ ਸੁੰਦਰ ਉਦਾਹਰਣ ਵੀ ਬਣ ਗਿਆ।
ਪੜ੍ਹੋ ਇਹ ਵੀ : Petrol-Diesel ਦੀਆਂ ਨਵੀਆਂ ਕੀਮਤਾਂ ਜਾਰੀ, ਚੈੱਕ ਕਰੋ ਆਪਣੇ ਸ਼ਹਿਰ ਦੇ ਰੇਟ
ਝਾਰਖੰਡ ਹਾਈ ਕੋਰਟ ਵੱਲੋਂ ਹੇਮੰਤ ਸਰਕਾਰ ਨੂੰ ਨਿਰਦੇਸ਼ ਜਾਰੀ, ਕਫ ਸਿਰਪ ਤੇ ਨਸ਼ੀਲੇ ਪਦਾਰਥਾਂ ਬਾਰੇ ਕਹੀ ਇਹ ਗੱਲ
NEXT STORY