ਲਖਨਊ (ਵਾਰਤਾ)- ਉੱਤਰ ਪ੍ਰਦੇਸ਼ ਦੇ ਲਖਨਊ 'ਚ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ 'ਚ ਬਦਲ ਗਈਆਂ, ਜਦੋਂ ਲਾੜੀ ਦੀ ਮੌਤ ਹੋ ਗਈ। ਦਰਅਸਲ 20 ਸਾਲਾ ਲਾੜੀ ਸਟੇਜ 'ਤੇ ਜੈਮਾਲਾ ਦੌਰਾਨ ਡਿੱਗ ਗਈ ਅਤੇ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਘਟਨਾ ਸ਼ਨੀਵਾਰ ਨੂੰ ਲਖਨਊ ਦੇ ਬਾਹਰੀ ਇਲਾਕੇ ਮਲਿਹਾਬਾਦ ਦੇ ਭਦਵਾਨਾ ਪਿੰਡ 'ਚ ਵਾਪਰੀ। ਮਹਿਲਾਬਾਦ ਸਟੇਸ਼ਨ ਹਾਊਸ ਅਫ਼ਸਰ (ਐੱਸ.ਐੱਚ.ਓ.) ਸੁਭਾਸ਼ ਚੰਦਰ ਸਰੋਜ ਨੇ ਕਿਹਾ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਘਟਨਾ ਬਾਰੇ ਪਤਾ ਲੱਗਾ ਅਤੇ ਬਾਅਦ 'ਚ ਇਕ ਟੀਮ ਨੂੰ ਜਾਂਚ ਲਈ ਪਿੰਡ ਭੇਜਿਆ ਗਿਆ।
ਇਹ ਵੀ ਪੜ੍ਹੋ : ਸਾਈਂ ਬਾਬਾ ਦੇ ਚਰਨਾਂ 'ਤੇ ਸਿਰ ਰੱਖਦੇ ਹੀ ਨੌਜਵਾਨ ਨੇ ਤਿਆਗੇ ਪ੍ਰਾਣ, ਦੇਖੋ ਵੀਡੀਓ
ਐੱਸ.ਐੱਚ.ਓ. ਨੇ ਕਿਹਾ,''ਜਾਣਕਾਰੀ ਅਨੁਸਾਰ, ਵਿਵੇਕ ਨਾਲ ਭਦਵਾਨਾ ਪਿੰਡ ਦੇ ਰਾਜਪਾਲ ਦੀ ਬੇਟੀ ਸ਼ਿਵਾਂਗੀ ਦਾ ਵਿਆਹ ਹੋ ਰਿਹਾ ਸੀ। ਲਾੜੀ ਸਟੇਜ 'ਤੇ ਪਹੁੰਚੀ ਅਤੇ ਲਾੜੇ ਨੂੰ ਜੈਮਾਲਾ ਪਹਿਨਾਈ। ਕੁਝ ਹੀ ਸਕਿੰਟ ਬਾਅਦ, ਉਹ ਸਟੇਜ 'ਤੇ ਡਿੱਗ ਗਈ, ਜਿਸ ਨਾਲ ਮਹਿਮਾਨਾਂ 'ਤੇ ਭੱਜ-ਦੌੜ ਪੈ ਗਈ।'' ਸ਼ਿਵਾਂਗੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਟਰਾਮਾ ਸੈਂਟਰ ਰੈਫਰ ਕਰ ਦਿੱਤਾ ਗਿਆ ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
MCD ਚੋਣਾਂ: CM ਕੇਜਰੀਵਾਲ ਦੀ ਅਪੀਲ- ਜੋ ਦਿੱਲੀ ਨੂੰ ਚਮਕਾਉਣਗੇ, ਉਨ੍ਹਾਂ ਨੂੰ ਵੋਟ ਪਾਓ
NEXT STORY