ਉਦੇਪੁਰ— ਰਾਜਸਥਾਨ ਦੇ ਉਦੇਪੁਰ 'ਚ ਕੁਝ ਦਿਨ ਪਹਿਲਾਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਵਿਆਹ ਤੋਂ ਬਾਅਦ ਲਾੜਾ-ਲਾੜੀ ਦੀ ਵਿਦਾਈ ਕਰ ਕੇ ਲਿਜਾ ਰਿਹਾ ਸੀ। ਪ੍ਰੇਮੀ ਨੇ ਦੋਸਤਾਂ ਨਾਲ ਮਿਲ ਕੇ ਰਸਤੇ 'ਚ ਗੱਡੀ ਰੋਕੀ ਅਤੇ ਲਾੜੀ ਨੂੰ ਅਗਵਾ ਕਰ ਲਿਆ ਸੀ। ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਜੈਪੁਰ 'ਚ ਫੜ ਲਿਆ। ਉਦੇਪੁਰ ਤੋਂ ਪ੍ਰੇਮੀ ਅਤੇ ਉਸ ਦੇ ਸਾਥੀਆਂ ਵਲੋਂ ਅਗਵਾ ਕੀਤੀ ਗਈ ਲਾੜੀ ਨੂੰ ਬੁੱਧਵਾਰ ਤੜਕੇ ਜੈਪੁਰ ਤੋਂ ਬਰਾਮਦ ਕਰ ਲਿਆ ਗਿਆ।
ਨਵ ਵਿਆਹੁਤਾ ਦਾ ਵਿਆਹ ਉਦੇਪੁਰ 'ਚ ਸੋਮਵਾਰ ਦੀ ਰਾਤ ਹੋਇਆ ਸੀ। ਅਗਵਾ ਦੇ ਮੁੱਖ ਦੋਸ਼ੀ ਪ੍ਰਿਯਾਂਕ ਜੀਂਗਰ ਨੇ ਆਪਣੇ ਦੋਸਤਾਂ ਨਾਲ ਮਦਦ ਨਾਲ ਲਾੜੀ ਵਿਨੀਤਾ ਸੁਥਾਰ ਨੂੰ ਮੰਗਲਵਾਰ ਨੂੰ ਉਸ ਸਮੇਂ ਅਗਵਾ ਕਰ ਲਿਆ ਸੀ, ਜਦੋਂ ਉਹ ਆਪਣੇ ਪਤੀ ਸ਼ਿਕਤਿਜ ਸ਼ਰਮਾ ਨਾਲ ਸਹੁਰੇ ਘਰ ਜਾ ਰਹੀ ਸੀ।
ਉਦੇਪੁਰ ਪੁਲਸ ਕਮਿਸ਼ਨਰ ਕੈਲਾਸ਼ ਬਿਸ਼ਨੋਈ ਨੇ ਦੱਸਿਆ ਕਿ ਪੀੜਤਾ ਅਤੇ ਮੁੱਖ ਦੋਸ਼ੀ ਨੂੰ ਵੀਰਵਾਰ ਤੜਕੇ ਜੈਪੁਰ 'ਚ ਫੜਿਆ ਗਿਆ। ਦੋਸ਼ੀ ਨੂੰ ਅਗਵਾ ਅਤੇ ਹੋਰ ਦੋਸ਼ਾਂ ਦੇ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸੰਬੰਧ 'ਚ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਲੜਕੀ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਸੀ ਅਤੇ ਉਹ ਆਪਣੇ ਪਤੀ ਨਾਲ ਰਹਿਣਾ ਚਾਹੁੰਦੀ ਹੈ। ਬਿਸ਼ਨੋਈ ਨੇ ਦੱਸਿਆ ਕਿ ਮੁੱਖ ਦੋਸ਼ੀ ਜੀਂਗਰ ਨਾਲ ਹੋਰ ਦੋਸ਼ੀ ਪੁਨੀਤ ਨਾਗਦਾ, ਹਰੀਸ਼ ਪਟੇਲ, ਵਿਜੇ ਸਿੰਘ, ਉਦੇ ਸਿੰਘ ਚੌਹਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਪੰਜਾਬ ਪਬਲਿਕ ਸਰਵਿਸ ਕਮਿਸ਼ਨ 'ਚ ਨਿਕਲੀਆਂ ਨੌਕਰੀਆਂ, ਨਰਸਿੰਗ ਪਾਸ ਕਰ ਸਕਦੇ ਹਨ ਅਪਲਾਈ
NEXT STORY