ਉੱਤਰ ਪ੍ਰਦੇਸ਼ : ਯੂਪੀ ਦੇ ਬਾਰਾਬੰਕੀ ਜ਼ਿਲ੍ਹੇ ਵਿਚ ਇਕ ਅਜਿਹੀ ਘਟਨਾ ਵਾਪਰੀ, ਜਿਸ ਨੂੰ ਸੁਣ ਤੁਹਾਡੇ ਹੋਸ਼ ਉੱਡ ਜਾਣਗੇ। ਉਕਤ ਸਥਾਨ 'ਤੇ ਨੌਜਵਾਨ ਨਾਲ ਵਿਆਹ ਕਰਵਾਉਣ ਤੋਂ ਬਾਅਦ, ਜਦੋਂ ਲਾੜੀ ਨੂੰ ਘਰੋਂ ਤੋਰਨ ਦਾ ਸਮਾਂ ਆਇਆ ਤਾਂ ਬੜੀ ਚਾਲਾਕੀ ਨਾਲ ਲਾੜੀ ਕਥਿਤ ਤੌਰ 'ਤੇ ਪ੍ਰੇਮੀ ਨਾਲ ਰਫੂ-ਚੱਕਰ ਹੋ ਗਈ। ਲਾੜੀ ਦੇ ਦੌੜ ਜਾਣ ਦਾ ਜਦੋਂ ਲਾੜੇ ਅਤੇ ਉਸਦੇ ਪਰਿਵਾਰਕ ਮੈਂਬਰ ਨੂੰ ਪਤਾ ਲੱਗਾ ਤਾਂ ਉਹ ਹੈਰਾਨ ਹੋ ਗਏ।
ਪੜ੍ਹੋ ਇਹ ਵੀ : ਭੈਣ ਨੇ ਆਟੋ ਵਾਲੇ ਨਾਲ ਕਰਾਈ ਲਵ ਮੈਰਿਜ, ਗੁੱਸੇ 'ਚ ਭਰਾ ਨੇ ਅਨ੍ਹੇਵਾਹ ਗੋਲੀਆਂ ਮਾਰ ਕਰ 'ਤਾ ਕਤਲ
ਪਤਾ ਲੱਗਾ ਹੈ ਕਿ ਲਾੜੇ ਨੇ ਵਿਆਹ ਕਰਵਾਉਣ ਲਈ ਆਪਣੀ ਤਿੰਨ ਏਕੜ ਜ਼ਮੀਨ ਗਿਰਵੀ ਰੱਖੀ ਸੀ। ਪਰ ਜਦੋਂ ਵਿਦਾਈ ਦੇ ਸਮੇਂ ਲਾੜੀ ਦੇ ਘਰੋਂ ਗਾਇਬ ਹੋਣ ਦਾ ਪਤਾ ਲੱਗਾ ਉਸ ਦੇ ਪੈਰ੍ਹਾਂ ਹੇਠੋ ਜ਼ਮੀਨ ਖਿਸਕ ਗਈ। ਬੈਂਡ-ਵਾਜਿਆਂ ਨਾਲ ਖ਼ੁਸ਼ੀ-ਖ਼ੁਸ਼ੀ ਨੱਚਦੀ ਆਈ ਬਰਾਤ ਲਾੜੀ ਤੋਂ ਬਿਨਾਂ ਹੀ ਵਾਪਸ ਘਰ ਚਲੀ ਗਈ। ਇਸ ਘਟਨਾ ਤੋਂ ਬਾਅਦ ਲਾੜੇ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਪੱਤਰਕਾਰਾਂ ਨੂੰ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਉਹ ਭਾਵੁਕ ਹੋ ਗਿਆ।
ਪੜ੍ਹੋ ਇਹ ਵੀ : ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ ਨਿਯਮ
ਲਾੜੇ ਨੇ ਸ਼ਿਕਾਇਤ ਦੌਰਾਨ ਦੱਸਿਆ ਕਿ ਉਸ ਦਾ ਵਿਆਹ ਕੋਤਵਾਲੀ ਨਗਰ ਦੇ ਬਾਂਕੇ ਦੀ ਰਹਿਣ ਵਾਲੀ ਕੁੜੀ ਨਾਲ ਹੋਇਆ ਸੀ। 18 ਨਵੰਬਰ ਦੀ ਰਾਤ ਨੂੰ ਉਹ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਬਰਾਤ ਲੈ ਕੇ ਪਹੁੰਚਿਆ ਸੀ। ਵਿਆਹ ਦੀਆਂ ਸਾਰੀਆਂ ਰਸਮਾਂ ਕੀਤੀਆਂ ਗਈਆਂ। ਜੈਮਾਲਾ ਹੋਣ ਤੋਂ ਬਾਅਦ ਸੱਤ ਫੇਰੇ ਵੀ ਲਏ ਗਏ। ਇਸ ਤੋਂ ਬਾਅਦ ਦੋਵਾਂ ਨੇ ਗੀਤਾਂ 'ਤੇ ਡਾਂਸ ਵੀ ਕੀਤਾ, ਜਿਸ ਦੌਰਾਨ ਦੋਵਾਂ ਦੇ ਚਿਹਰਿਆਂ 'ਤੇ ਖੁਸ਼ੀ ਸਾਫ਼ ਦਿਖਾਈ ਦੇ ਰਹੀ ਸੀ।
ਪੜ੍ਹੋ ਇਹ ਵੀ : ਹੈਰਾਨੀਜਨਕ! 2 ਲੱਖ ਮ੍ਰਿਤਕਾਂ ਨੂੰ ਮਿਲ ਰਹੀ ਪੈਨਸ਼ਨ, ਬਿਹਾਰ ਸਰਕਾਰ ਵਲੋਂ ਜਾਂਚ ਦੇ ਹੁਕਮ
ਸਵੇਰੇ ਜਦੋਂ ਵਿਦਾਈ ਦਾ ਸਮਾਂ ਆਇਆ ਤਾਂ ਸਾਰੇ ਲਾੜੀ ਦਾ ਇੰਤਜ਼ਾਰ ਕਰ ਰਹੇ ਸਨ। ਕੁੜੀ ਦੇ ਪਰਿਵਾਰ ਵਾਲੇ ਟਾਲ-ਮਟੋਲ ਕਰ ਰਹੇ ਸਨ। ਇਸ ਦੌਰਾਨ ਜਦੋਂ ਲਾੜੇ ਨੇ ਵਾਰ-ਵਾਰ ਕਿਹਾ ਕਿ ਲਾੜੀ ਨੂੰ ਲਿਆਓ ਵਿਦਾਈ ਦਾ ਸਮਾਂ ਹੈ ਤਾਂ ਉਹਨਾਂ ਕਿਹਾ ਕਿ ਲਾੜੀ ਦੌੜ ਗਈ। ਇਹ ਗੱਲ ਸੁਣ ਲਾੜੇ ਅਤੇ ਉਸ ਦੇ ਪਰਿਵਾਰ ਦੇ ਹੋਸ਼ ਉੱਡ ਗਏ। ਲਾੜੇ ਦੇ ਪਰਿਵਾਰ ਨੇ ਜ਼ਮੀਨ ਗਿਰਵੀ ਰੱਖ ਕੇ 1.60 ਲੱਖ ਰੁਪਏ ਦੇ ਗਹਿਣੇ ਬਣਵਾਏ ਸਨ। ਦੁਪਹਿਰ ਤੱਕ ਲਾੜੀ ਦਾ ਪਤਾ ਨਹੀਂ ਲੱਗਾ। ਆਖਿਰ ਪਰਿਵਾਰ ਨੇ ਦੱਸਿਆ ਕਿ ਉਹ ਕਥਿਤ ਤੌਰ 'ਤੇ ਪ੍ਰੇਮੀ ਨਾਲ ਫ਼ਰਾਰ ਹੋ ਗਈ।
ਪੜ੍ਹੋ ਇਹ ਵੀ : ਵੱਡਾ ਝਟਕਾ: ਰਾਸ਼ਨ ਕਾਰਡ ਤੋਂ ਸਰਕਾਰ ਨੇ ਕੱਟੇ 2.25 ਕਰੋੜ ਲੋਕਾਂ ਦੇ ਨਾਮ, ਵਜ੍ਹਾ ਕਰੇਗੀ ਹੈਰਾਨ
ਦੇਸ਼ 'ਚ ਜਬਰਦਸਤ ਠੰਡ ਦੀ ਐਂਟਰੀ! ਇਨ੍ਹਾਂ ਸੂਬਿਆਂ 'ਚ ਮੌਸਮ ਵਿਭਾਗ ਵੱਲੋਂ ਵਾਰਨਿੰਗ ਜਾਰੀ
NEXT STORY