ਬੀਡ- ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ’ਚ ਹਾਲ ’ਚ ਪਏ ਮੀਂਹ ਕਾਰਨ ਨਦੀ ’ਤੇ ਬਣਿਆ ਪੁਲ ਵਹਿ ਗਿਆ। ਜਿਸ ਕਾਰਨ ਸ਼ੁੱਕਰਵਾਰ ਨੂੰ ਇਕ ਪਿਤਾ ਨੂੰ ਆਪਣੀ ਮ੍ਰਿਤਕ ਧੀ ਦੀ ਲਾਸ਼ ਮੋਢੇ ’ਤੇ ਰੱਖ ਕੇ ਨਦੀ ਪਾਰ ਕਰਨੀ ਪਈ। ਪੁਲਸ ਨੇ ਹਾਲਾਂਕਿ ਬੈਲਗੱਡੀ ਦੀ ਵਿਵਸਥਾ ਕੀਤੀ ਸੀ ਪਰ ਉਸ ਨਾਲ ਨਦੀ ਨਹੀਂ ਪਾਰ ਕੀਤੀ ਜਾ ਸਕੀ। ਅਧਿਕਾਰੀ ਨੇ ਦੱਸਿਆ ਕਿ ਗੇਵਰਈ ਤਾਲੁਕਾ ਦੇ ਭੋਜਗਾਂਵ ’ਚ ਕੁੜੀ ਨੇ ਸਵੇਰੇ ਖ਼ੁਦਕੁਸ਼ੀ ਕਰ ਲਈ ਸੀ ਅਤੇ ਲਾਸ਼ ਕਾਨੂੰਨੀ ਕਾਰਵਾਈ ਲਈ ਸਿਹਤ ਕੇਂਦਰ ਲਿਜਾਈ ਜਾ ਰਹੀ ਸੀ।
ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ਦੇ ਕਾਜ਼ਾ ’ਚ ਸ਼ੁਰੂ ਹੋਇਆ ਦੁਨੀਆ ਦਾ ਸਭ ਤੋਂ ਉੱਚਾ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ
ਉਨ੍ਹਾਂ ਦੱਸਿਆ,‘‘ਪੀੜਤਾ ਦੇ ਪਿਤਾ ਨੂੰ ਲਾਸ਼ ਨੂੰ ਮੋਢੇ ’ਤੇ ਰੱਖ ਕੇ ਅੰਮ੍ਰਿਤਾ ਨਦੀ ਪਾਰ ਕਰਨੀ ਪਈ ਅਤੇ ਉਦੋਂ ਉਹ ਉਮਰਪੁਰ ਪਿੰਡ ਸਥਿਤ ਸਿਹਤ ਕੇਂਦਰ ਪਹੁੰਚੇ। ਪੁਲਸ ਨੇ ਬੈਲ ਗੱਡੀ ਦੀ ਵਿਵਸਥਾ ਕੀਤੀ ਸੀ ਪਰ ਉਸ ਨਾਲ ਨਦੀ ਨਹੀਂ ਪਾਰ ਕੀਤੀ ਜਾ ਸਕੀ। ਮੀਂਹ ਕਾਰਨ ਨਦੀ ’ਤੇ ਬਣਿਆ ਪੁਲ ਵਹਿ ਗਿਆ ਹੈ, ਅਜਿਹੇ ’ਚ ਲੋਕਾਂ ਨੂੰ ਰੋਜ਼ਾਨਾ ਅਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’’
ਇਹ ਵੀ ਪੜ੍ਹੋ : ਚੈਟਿੰਗ ਕਰਨ ਤੋਂ ਰੋਕਣ ’ਤੇ ਗੁੱਸੇ ’ਚ ਆਈ ਪਤਨੀ ਨੇ ਪਤੀ ਦੇ ਤੋੜ ਦਿੱਤੇ ਦੰਦ
ਉੱਤਰ ਭਾਰਤ ਦੇ 7 ਸੂਬਿਆਂ ’ਚ ਸਭ ਤੋਂ ਵੱਧ ਪੜ੍ਹੇ-ਲਿਖੇ ਮੁੱਖ ਮੰਤਰੀ ਹਨ ਚਰਨਜੀਤ ਸਿੰਘ ਚੰਨੀ
NEXT STORY