ਅਹਿਮਦਾਬਾਦ (ਭਾਸ਼ਾ)— ਗੁਜਰਾਤ ਦੇ ਜੂਨਾਗੜ੍ਹ ਜ਼ਿਲੇ ਵਿਚ 60 ਫੁੱਟ ਲੰਬੇ ਇਕ ਪੁਲ ਦੇ ਟੁੱਟ ਜਾਣ ਕਾਰਨ 4 ਲੋਕ ਜ਼ਖਮੀ ਹੋ ਗਏ। ਹਾਦਸਾ ਜੂਨਾਗੜ੍ਹ ਦੇ ਮਲੰਕਾ ਪਿੰਡ ਨੇੜੇ ਹੋਇਆ। ਪੁਲ ਟੁੱਟਣ ਦੀ ਵਜ੍ਹਾ ਭਾਰੀ ਬਾਰਿਸ਼ ਦੱਸੀ ਜਾ ਰਹੀ ਹੈ। ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ ਪੁਲ ਤੋਂ ਕੁਝ ਵਾਹਨ ਲੰਘ ਰਹੇ ਸਨ, ਜੋ ਹਾਦਸੇ ਦਾ ਸ਼ਿਕਾਰ ਹੋ ਗਏ। ਪੁਲ ਟੁੱਟਣ ਮਗਰੋਂ ਵਾਹਨਾਂ ਵਿਚ ਸਵਾਰ ਲੋਕਾਂ ਦੇ ਸਾਹ ਅਟਕੇ ਰਹੇ। ਪੁਲ ਦੇ ਆਲੇ-ਦੁਆਲੇ ਖੇਤਾਂ ਵਿਚ ਕੰਮ ਕਰ ਰਹੇ ਲੋਕ ਆਵਾਜ਼ ਸੁਣ ਕੇ ਮੌਕੇ 'ਤੇ ਪੁੱਜੇ ਅਤੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ।

ਹਾਦਸੇ ਤੋਂ ਬਾਅਦ ਸਥਾਨਕ ਪਿੰਡ ਵਾਸੀਆਂ ਨੇ ਲੋਕਾਂ ਨੂੰ ਬਾਹਰ ਕੱਢਿਆ। ਪੁਲਸ ਵੀ ਮੌਕੇ 'ਤੇ ਪੁੱਜੀ ਅਤੇ ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਹਾਦਸੇ ਤੋਂ ਬਾਅਦ ਰਸਤਾ ਬੰਦ ਹੋ ਗਿਆ ਅਤੇ ਵਾਹਨਾਂ ਨੂੰ ਦੂਜੇ ਰਸਤਿਓਂ ਜਾਣਾ ਪੈ ਰਿਹਾ ਹੈ। ਜੂਨਾਗੜ੍ਹ ਦੇ ਕਲੈਕਟਰ ਸੌਰਭ ਪਾਰਧੀ ਨੇ ਦੱਸਿਆ ਕਿ ਐਤਵਾਰ ਦੀ ਸ਼ਾਮ ਨੂੰ ਪੁਲ ਦਾ ਇਕ ਹਿੱਸਾ ਟੁੱਟਣ ਕਾਰਨ ਕੁਝ ਵਾਹਨ ਵਿਚਾਲੇ ਹੀ ਫਸ ਗਏ। ਇਹ ਪੁਲ ਕਰੀਬ 40 ਸਾਲ ਪਹਿਲਾਂ ਮਲੰਕਾ ਪਿੰਡ ਕੋਲ ਬਣਿਆ ਸੀ। ਪੁਲ ਟੁੱਟਣ ਕਾਰਨ ਸਾਸਨ-ਗਿਰ ਅਤੇ ਮਹਿੰਦਰਾ ਵਿਚਾਲੇ ਵਾਹਨਾਂ ਦੀ ਆਵਾਜਾਈ ਰੁੱਕ ਗਈ। ਕਲੈਕਟਰ ਨੇ ਕਿਹਾ ਕਿ ਯਾਤਰੀਆਂ ਲਈ ਇਕ ਬਦਲਵਾਂ ਰਸਤਾ ਖੋਲ੍ਹਿਆ ਗਿਆ ਹੈ।
ਅਜਿਹਾ ਮੰਦਰ ਜੋ ਸਰਕਾਰੀ ਹਸਪਤਾਲ 'ਚ ਮਰੀਜ਼ਾਂ ਨੂੰ ਦਿੰਦਾ ਹੈ 2 ਟਾਈਮ ਦਾ ਖਾਣਾ
NEXT STORY