ਨਵੀਂ ਦਿੱਲੀ : ਦੱਖਣ-ਪੱਛਮੀ ਦਿੱਲੀ ਦੇ ਚਾਵਲਾ ਖੇਤਰ ਵਿੱਚ ਇੱਕ ਮੁਕਾਬਲੇ ਤੋਂ ਬਾਅਦ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਲੋੜੀਂਦੇ ਦੋ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਇਕ ਅਧਿਕਾਰੀ ਦੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਰੌਕੀ (22) ਅਤੇ ਸੁਮਿਤ ਉਰਫ਼ ਕੋਕੀ (24) ਵਜੋਂ ਹੋਈ ਹੈ। ਦੋਵਾਂ 'ਤੇ ਸ਼ੁੱਕਰਵਾਰ ਨੂੰ ਹੋਈ ਕਤਲ ਦੀ ਕੋਸ਼ਿਸ਼ ਦੀ ਘਟਨਾ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ।
ਇਹ ਵੀ ਪੜ੍ਹੋ - ਪੱਤਰਕਾਰਾਂ ਨੂੰ ਹਰ ਮਹੀਨੇ ਮਿਲੇਗਾ 5000 ਰੁਪਏ ਭੱਤਾ, ਚੋਣਾਂ ਲਈ ਇਸ ਪਾਰਟੀ ਦਾ ਵੱਡਾ ਐਲਾਨ
ਪੁਲਸ ਦੇ ਅਨੁਸਾਰ, ਸ਼ੁੱਕਰਵਾਰ ਨੂੰ ਦੋ ਹਮਲਾਵਰ ਇੱਕ ਮੋਟਰਸਾਈਕਲ 'ਤੇ ਆਏ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਕਥਿਤ ਤੌਰ 'ਤੇ ਸ਼ਿਕਾਇਤਕਰਤਾ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਹਥਿਆਰ ਖਰਾਬ ਹੋਣ ਕਾਰਨ ਉਹ ਫੇਲ੍ਹ ਹੋ ਗਿਆ। ਇਸ ਤੋਂ ਬਾਅਦ ਦੋਵੇਂ ਦੋਸ਼ੀ ਭੱਜ ਗਏ। ਪੁਲਸ ਦੀ ਇਕ ਟੀਮ ਨੇ ਜਾਣਕਾਰੀ ਦਿੰਦੇ ਕਿਹਾ ਕਿ ਸਵੇਰੇ 5:35 ਵਜੇ ਅਰਬਨ ਐਕਸਟੈਂਸ਼ਨ ਰੋਡ (UER) ਨੇੜੇ ਮੁਲਜ਼ਮਾਂ ਨੂੰ ਉਸ ਸਮੇਂ ਰੋਕਿਆ, ਜਦੋਂ ਉਹ ਮੋਟਰਸਾਈਕਲ 'ਤੇ ਜਾ ਰਹੇ ਸਨ। ਪੁਲਸ ਨੇ ਕਿਹਾ ਕਿ ਜਦੋਂ ਉਸਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ, ਤਾਂ ਰੌਕੀ ਨੇ ਕਥਿਤ ਤੌਰ 'ਤੇ ਪੁਲਸ ਟੀਮ 'ਤੇ ਗੋਲੀਬਾਰੀ ਕੀਤੀ ਅਤੇ ਤਿੰਨ ਗੋਲੀਆਂ ਚਲਾਈਆਂ। ਇੱਕ ਗੋਲੀ ਇੱਕ ਹੈੱਡ ਕਾਂਸਟੇਬਲ ਦੀ ਬੁਲੇਟਪਰੂਫ ਜੈਕੇਟ ਵਿੱਚ ਲੱਗੀ, ਜੋ ਵਾਲ-ਵਾਲ ਬਚ ਗਿਆ।
ਇਹ ਵੀ ਪੜ੍ਹੋ - 6 ਮੁਫ਼ਤ ਸਿਲੰਡਰ, 8 ਗ੍ਰਾਮ ਸੋਨਾ ਤੇ 25 ਲੱਖ ਦਾ ਮੁਫ਼ਤ ਇਲਾਜ, ਚੋਣਾਂ ਲਈ ਇਸ ਪਾਰਟੀ ਦਾ ਵੱਡਾ ਐਲਾਨ
ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ, "ਪੁਲਸ ਟੀਮ ਨੇ ਸਵੈ-ਰੱਖਿਆ ਵਿੱਚ ਤਿੰਨ ਗੋਲੀਆਂ ਚਲਾਈਆਂ, ਜੋ ਰੌਕੀ ਦੇ ਖੱਬੇ ਗੋਡੇ ਦੇ ਹੇਠਾਂ ਲੱਗੀਆਂ। ਥੋੜ੍ਹੀ ਜਿਹੀ ਝੜਪ ਤੋਂ ਬਾਅਦ ਉਸਨੂੰ ਕਾਬੂ ਕਰ ਲਿਆ ਗਿਆ।" ਪੁਲਸ ਨੇ ਦੱਸਿਆ ਕਿ ਸੁਮਿਤ ਉਰਫ਼ ਕੋਕੀ, ਜੋ ਮੋਟਰਸਾਈਕਲ ਚਲਾ ਰਿਹਾ ਸੀ, ਨੂੰ ਵੀ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਕੋਕੀ ਤੋਂ ਇੱਕ ਲੋਡਿਡ ਬੰਦੂਕ ਅਤੇ ਇੱਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਗਿਆ ਹੈ। ਜ਼ਖਮੀ ਦੋਸ਼ੀ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਕਿਹਾ ਕਿ ਹਮਲੇ ਦੇ ਪਿੱਛੇ ਦੇ ਉਦੇਸ਼ ਦਾ ਪਤਾ ਲਗਾਉਣ ਅਤੇ ਸਾਜ਼ਿਸ਼ ਵਿੱਚ ਸ਼ਾਮਲ ਹੋਰਾਂ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਵੱਡਾ ਪ੍ਰਸ਼ਾਸਨਿਕ ਫੇਰਬਦਲ: ਇਸ ਸੂਬੇ 'ਚ 65 IAS ਅਤੇ IPS ਅਧਿਕਾਰੀਆਂ ਦੇ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
BHU 'ਚ ਹੰਗਾਮਾ: ਬਿੜਲਾ ਹੋਸਟਲ ਦੇ ਵਿਦਿਆਰਥੀਆਂ ਵੱਲੋਂ ਪਥਰਾਅ, ਇੱਕ ਸੁਰੱਖਿਆ ਕਰਮੀ ਜ਼ਖਮੀ
NEXT STORY