ਕੈਥਲ— ਹਰਿਆਣਾ ਦੇ ਕੈਥਲ ਜ਼ਿਲ੍ਹੇ ਵਿਚ ਦੁਲਿਯਾਨੀ ਪਿੰਡ ਨੇੜੇ ਨਾਰਨੌਲ-ਚੰਡੀਗੜ੍ਹ ਰਾਸ਼ਟਰੀ ਹਾਈਵੇਅ 152-ਡੀ ’ਤੇ ਨਿਰਮਾਣ ਅਧੀਨ ਪੁਲ ਕੱਲ੍ਹ ਰਾਤ ਢਹਿ ਗਿਆ। ਹਾਲਾਂਕਿ ਇਸ ਵਿਚ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਪਰ ਸਥਾਨਕ ਲੋਕਾਂ ਨੇ ਭਾਰਤੀ ਰਾਸ਼ਟਰੀ ਮਹਾਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਅਤੇ ਨਿਰਮਾਣ ਏਜੰਸੀ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕੇ ਹਨ। ਲੋਕਾਂ ਨੇ ਘਟਨਾ ਦੀ ਜਾਂਚ ਕਰਨ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਨਿਰਮਾਣ ਅਧੀਨ ਪੁਲ ਦੇ ਤਿਆਰ ਹੋਣ ਤੋਂ ਪਹਿਲਾਂ ਪਿਲਰ ਦਾ ਟੁੱਟ ਕੇ ਡਿੱਗਣਾ ਕਿਤੇ ਨਾ ਕਿਤੇ ਨਿਰਮਾਣ ’ਚ ਲਾਪ੍ਰਵਾਹੀ ਵੱਲ ਇਸ਼ਾਰਾ ਜ਼ਰੂਰ ਕਰਦਾ ਹੈ। ਇਸ ਹਾਦਸੇ ਵਿਚ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਪਰ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਨਾਰਨੌਲ ਤੋਂ ਚੰਡੀਗੜ੍ਹ ਲਈ 152-ਡੀ ਹਾਈਵੇਅ ਬਣ ਰਿਹਾ ਹੈ।
ਪੁਲਸ ’ਚ ਨਿਕਲੀਆਂ ਬੰਪਰ ਭਰਤੀਆਂ, ਇੱਛੁਕ ਉਮੀਦਵਾਰ ਕਰਨ ਅਪਲਾਈ
NEXT STORY