ਲੰਡਨ - ਕੋਰੋਨਾਵਾਇਰਸ ਜੰਗ ਵਿਚ ਭਾਰਤ ਦੀ ਸਰਗਰਮਤਾ ਅਤੇ ਮਦਦ ਦੀ ਦੁਨੀਆ ਭਰ ਵਿਚ ਤਰੀਫ ਹੋ ਰਹੀ ਹੈ। 1.3 ਅਰਬ ਵਸੋਂ ਵਾਲਾ ਦੇਸ਼ ਆਪਣੀਆਂ ਜ਼ਰੂਰਤਾਂ ਨੂੰ ਸਮਝਦਾ ਹੈ ਫਿਰ ਵੀ ਅੱਗੇ ਵਧ ਕੇ ਮਿੱਤਰ ਦੇਸ਼ਾਂ ਨੂੰ ਦਵਾਈਆਂ ਦੀ ਸਪਲਾਈ ਕਰ ਰਿਹਾ ਹੈ ਤਾਂ ਜੋ ਲੋਕਾਂ ਦੀ ਜਾਨ ਬਚਾਈ ਜਾ ਸਕੇ। ਇਸ ਨੇਕ-ਦਿਲੀ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਬਾਅਦ ਹੁਣ ਬਿ੍ਰਟੇਨ ਨੇ ਵੀ ਤਰੀਫ ਕੀਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਦੀ ਅਪੀਲ ਨੂੰ ਸਵੀਕਾਰ ਕਰਦੇ ਹੋਏ ਹਾਇਡ੍ਰਾਕਸੀਕਲੋਰੋਕਵੀਨ ਟੈੱਬਲੇਟ (ਦਵਾਈ) ਦੇ ਨਿਰਯਾਤ ਤੋਂ ਬੈਨ ਹਟਾ ਦਿੱਤਾ ਸੀ ਜਿਸ ਤੋਂ ਬਾਅਦ ਟਰੰਪ ਨੇ ਮੋਦੀ ਨੂੰ ਮਹਾਨ ਨੇਤਾ ਦਾ ਦਰਜਾ ਦੇ ਦਿੱਤਾ ਸੀ ਅਤੇ ਹੁਣ ਬਿ੍ਰਟੇਨ ਵੀ ਮੋਦੀ ਦਾ ਮੁਰੀਦ ਹੁੰਦਾ ਦਿੱਖ ਰਿਹਾ ਹੈ। ਬਿ੍ਰਟੇਨ ਦੇ ਪੀ. ਐਮ. ਬੋਰਿਸ ਜਾਨਸਨ ਖੁਦ ਕੋਰੋਨਾਵਾਇਰਸ ਦੀ ਲਪੇਟ ਵਿਚ ਹਨ ਅਤੇ ਉਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਉਨ੍ਹਾਂ ਵੱਲੋਂ ਭਾਰਤ ਵਿਚ ਬਿ੍ਰਟੇਨ ਦੀ ਕਾਰਜਕਾਰੀ ਹਾਈ ਕਮਿਸ਼ਨਰ ਜੈਨ ਥਾਮਪਸਨ ਨੇ ਪੈਰਾਸੀਟਾਮੋਲ ਦੀ ਨਿਰਯਾਤ ਨੂੰ ਮਨਜ਼ੂਰੀ ਦੇਣ 'ਤੇ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਸਰਕਾਰ ਦਾ ਬਿ੍ਰਟੇਨ ਨੂੰ ਪੈਰਾਸੀਟਾਮੋਲ ਦੇ ਨਿਰਯਾਤ ਦੀ ਮਨਜ਼ੂਰੀ ਦੇਣ 'ਤੇ ਸ਼ੁਕਰੀਆ। ਕੋਰੋਨਾਵਾਇਰਸ ਨਾਲ ਜੰਗ ਵਿਚ ਗਲੋਬਲ ਸਹਿਯੋਗ ਅਹਿਮ ਹੈ। ਗਲੋਬਲ ਚੁਣੌਤੀਆਂ ਨਾਲ ਚੰਗੀ ਸ਼ਕਤੀ ਦੇ ਰੂਪ ਵਿਚ ਬਿ੍ਰਟੇਨ ਅਤੇ ਭਾਰਤ ਨਾਲ ਮਿਲ ਕੇ ਲੱਡ਼ਣ ਦਾ ਟ੍ਰੈਕ ਰਿਕਾਰਡ ਰਿਹਾ ਹੈ।
ਕੋਰੋਨਾਵਾਇਰਸ ਨਾਲ ਬਿ੍ਰਟੇਨ ਵਿਚ ਹੁਣ ਤੱਕ 7,097 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 60,733 ਲੋਕ ਇਨਫੈਕਟਡ ਪਾਏ ਗਏ ਹਨ। ਜਦਕਿ ਅਮਰੀਕਾ ਵਿਚ 4,36,969 ਲੋਕਾਂ ਵਿਚ ਵਾਇਰਸ ਦੀ ਪੁਸ਼ਟੀ ਹੋਈ ਹੈ ਅਤੇ 14,909 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਉਥੇ ਭਾਰਤ ਦੀ ਗੱਲ ਕਰੀਏ ਤਾਂ ਇਥੇ ਵੀ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।
ਪੈਰਾਸੀਟਾਮੋਲ ਦੇ ਨਿਰਯਾਤ ਰੋਕਣ ਦਾ ਕਾਰਨ
ਭਾਰਤ ਅਜਿਹੀਆਂ ਕਈਆਂ ਦਵਾਈਆਂ ਦਾ ਵੱਡਾ ਉਤਪਾਦਕ ਹੈ, ਜਿਸ ਦੇ ਅਮਰੀਕਾ ਅਤੇ ਯੂਰਪ ਵਿਚ ਵੱਡੇ ਖਰੀਦਦਾਰ ਹਨ, ਜਿਨ੍ਹਾਂ ਵਿਚ ਪੈਰਾਸੀਟਾਮੋਲ ਅਤੇ ਹਾਈਡ੍ਰਾਕਸੀਕਲੋਰੋਕਵੀਨ ਸ਼ਾਮਲ ਹੈ। ਭਾਰਤ ਵਿਚ ਜਿਵੇਂ-ਜਿਵੇਂ ਕੇਸ ਵੱਧਣ ਲੱਗੇ ਅਤੇ ਵਿਸ਼ਵ ਵਿਚ ਦਵਾਈਆਂ ਦੀ ਕਮੀ ਹੋਣ ਲੱਗੀ ਤਾਂ ਭਾਰਤ ਨੇ ਇਸ ਦੇ ਨਿਰਯਾਤ ਨੂੰ ਸੀਮਤ ਕਰ ਦਿੱਤਾ। ਇਸ ਦਾ ਕਾਰਨ ਇਹ ਵੀ ਸੀ ਕਿ ਇਨ੍ਹਾਂ ਦਵਾਈਆਂ ਨੂੰ ਬਣਾਉਣ ਲਈ ਮਾਲ ਚੀਨ ਤੋਂ ਮੰਗਾਏ ਜਾਂਦੇ ਹਨ ਅਤੇ ਚੀਨ ਵਿਚ ਕੋਰੋਨਾਵਾਇਰਸ ਕਾਰਨ ਫੈਕਟਰੀਆਂ ਬੰਦ ਪਈਆਂ ਸਨ।
ਕੋਰੋਨਾ ਦੇ ਇਲਾਜ਼ ਲਈ ਪਲਾਜ਼ਮਾ ਥੈਰੇਪੀ ਦਾ ਟਰਾਇਲ ਕਰੇਗਾ ਕੇਰਲ, ICMR ਨੇ ਦਿੱਤੀ ਮੰਨਜ਼ੂਰੀ
NEXT STORY