ਨਾਗਪੁਰ (ਭਾਸ਼ਾ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਮਹਾਤਮਾ ਗਾਂਧੀ ਦੀ ਉਸ ਟਿੱਪਣੀ ਨੂੰ ਯਾਦ ਕੀਤਾ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਅੰਗਰੇਜ਼ਾਂ ਨੇ ਇਕ ਝੂਠੀ ਕਹਾਣੀ ਘੜੀ ਸੀ ਕਿ ਉਨ੍ਹਾਂ ਦੇ ਸ਼ਾਸਨ ਤੋਂ ਪਹਿਲਾਂ ਭਾਰਤ ਵਿਚ ਏਕਤਾ ਦੀ ਘਾਟ ਸੀ। ਭਾਗਵਤ ਨੇ ਸ਼ਨੀਵਾਰ ਨੂੰ ਨਾਗਪੁਰ ਵਿਚ ਰਾਸ਼ਟਰੀ ਪੁਸਤਕ ਉਤਸਵ ਨੂੰ ਸੰਬੋਧਨ ਕਰਦੇ ਹੋਏ ਭਾਗਵਤ ਨੇ ਕਿਹਾ ਕਿ ਗਾਂਧੀ ਜੀ ਨੇ (ਆਪਣੀ ਕਿਤਾਬ) ਹਿੰਦ ਸਵਰਾਜ ਵਿਚ ਲਿਖਿਆ ਸੀ ਕਿ ਇਹ ਝੂਠੀ ਕਹਾਣੀ ਅੰਗਰੇਜ਼ਾਂ ਵੱਲੋਂ ਸਾਨੂੰ ਸਿਖਾਈ ਗਈ ਸੀ ਕਿ ਅਸੀਂ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਇਕਜੁੱਟ ਨਹੀਂ ਸੀ।
ਗਾਂਧੀ ਜੀ ਵੱਲੋਂ 1908 ਵਿਚ ਗੁਜਰਾਤੀ ਵਿਚ ਲਿਖੀ ਗਈ ਅਤੇ 1909 ਵਿਚ ਉਨ੍ਹਾਂ ਵੱਲੋਂ ਅੰਗਰੇਜ਼ੀ ਵਿਚ ਅਨੁਵਾਦ ਕੀਤੀ ਗਈ ‘ਹਿੰਦ ਸਵਰਾਜ’ ਵਿਚ 20 ਅਧਿਆਏ ਹਨ ਅਤੇ ਇਹ ਕਿਤਾਬ ਪਾਠਕ ਅਤੇ ਇਕ ਸੰਪਾਦਕ ਵਿਚਾਲੇ ਸੰਵਾਦ ਦੀ ਸ਼ੈਲੀ ਵਿਚ ਲਿਖੀ ਗਈ ਹੈ। ਗਾਂਧੀ ਜੀ ਨੇ ਕਿਤਾਬ ਵਿਚ ਲਿਖਿਆ ਸੀ ਕਿ ਅੰਗਰੇਜ਼ਾਂ ਨੇ ਸਾਨੂੰ ਸਿਖਾਇਆ ਹੈ ਕਿ ਅਸੀਂ ਪਹਿਲਾਂ ਇਕ ਰਾਸ਼ਟਰ ਨਹੀਂ ਸੀ ਅਤੇ ਇਕ ਰਾਸ਼ਟਰ ਬਣਨ ਵਿਚ ਸਦੀਆਂ ਲੱਗਣਗੀਆਂ। ਇਹ ਬੇਬੁਨਿਆਦ ਹੈ। ਉਨ੍ਹਾਂ ਦੇ ਭਾਰਤ ਆਉਣ ਤੋਂ ਪਹਿਲਾਂ ਵੀ ਅਸੀਂ ਇਕ ਰਾਸ਼ਟਰ ਸੀ।
ਡਾਕਟਰਾਂ 'ਤੇ ਅਪਰਾਧਿਕ ਮੁਕੱਦਮੇ ਲਈ ਕਾਨੂੰਨੀ ਢਾਂਚੇ ਦੀ ਲੋੜ! ਸੁਪਰੀਮ ਕੋਰਟ ਦਾ ਕੇਂਦਰ ਨੂੰ ਨੋਟਿਸ
NEXT STORY