ਮੁਜ਼ੱਫਰਨਗਰ-ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਤਿਤਾਵੀ ਥਾਣਾ ਅਧੀਨ ਸਿਰ ਤੋਂ ਲੰਘ ਰਹੀਆਂ ਬਿਜਲੀ ਦੀਆਂ ਹਾਈ ਟੈਂਸ਼ਨ ਤਾਰਾਂ ਦੀ ਲਪੇਟ 'ਚ ਆਉਣ ਤੋਂ ਬਾਅਦ ਭੈਣ-ਭਰਾ ਦੀ ਮੌਤ ਹੋ ਗਈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਪ੍ਰਦੀਪ (20) ਅਤੇ ਉਸ ਦੀ ਭੈਣ ਪਿੰਕੀ (18) ਲੋਹੇ ਦੇ ਡੰਡੇ ਨਾਲ ਆਪਣੇ ਘਰ ਦੀ ਛੱਤ 'ਤੇ ਲੱਗੀ ਚਿਮਨੀ ਸਾਫ ਕਰ ਰਹੀ ਸੀ ਤਾਂ ਡੰਡਾ ਹਾਈਟੈਂਸ਼ਨ ਤਾਰਾਂ ਨਾਲ ਟਕਰਾ ਗਿਆ ਅਤੇ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਘਟਨਾ ਤੋਂ ਨਾਰਾਜ਼ ਇਕ ਕਿਸਾਨ ਸੰਗਠਨ ਦੇ ਮੈਂਬਰ ਬਿਜਲੀ ਵਿਭਾਗ ਵਿਰੁੱਧ ਜੁਰਜਰਹੇੜਾ ਪਿੰਡ 'ਚ ਪੀੜਤਾਂ ਦੇ ਘਰ ਦੇ ਬਾਰ ਧਰਨੇ ਦੇ ਬੈਠ ਗਏ। ਪੁਲਸ ਘਟਨਾ ਵਾਲੀ ਥਾਂ 'ਤੇ ਪਹੁੰਚੀ ਅਤੇ ਉਨ੍ਹਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਯੂਕ੍ਰੇਨ ਵਿਰੁੱਧ ਕਾਰਵਾਈ ਦੀ ਰੂਸ ਨੂੰ ਚੁਕਾਉਣੀ ਪਵੇਗੀ ਵੱਡੀ ਕੀਮਤ : ਬ੍ਰਿਟੇਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਇਤਿਹਾਸ 'ਚ ਯਾਦ ਰੱਖਿਆ ਜਾਵੇਗਾ ਕਿਸਾਨ ਅੰਦੋਲਨ: ਗਹਿਲੋਤ
NEXT STORY