ਰਾਂਚੀ- ਝਾਰਖੰਡ ਦੀ ਰਾਜਧਾਨੀ ਰਾਂਚੀ ’ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਰਾਂਚੀ ਦੇ ਪੰਡਾਰਾ ਥਾਣਾ ਖੇਤਰ ਦੇ ਜਨਕ ਨਗਰ ’ਚ ਸ਼ਨੀਵਾਰ ਤੜਕੇ 3 ਅਪਰਾਧੀਆਂ ਨੇ ਇਕ 17 ਸਾਲਾ ਕੁੜੀ ਅਤੇ ਉਸ ਦੇ ਭਰਾ ਦਾ ਹਥੌੜੇ ਅਤੇ ਚਾਕੂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ, ਜਦ ਕਿ ਉਨ੍ਹਾਂ ਦੀ ਮਾਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ।
ਇਹ ਵੀ ਪੜ੍ਹੋ- ਅਗਨੀਪਥ ਯੋਜਨਾ: ਦੇਸ਼ ਭਰ ’ਚ ਵਿਰੋਧ ਦਰਮਿਆਨ ਗ੍ਰਹਿ ਮੰਤਰਾਲਾ ਨੇ ਕੀਤਾ ਇਹ ਵੱਡਾ ਐਲਾਨ
ਰਾਂਚੀ ਦੇ ਸੀਨੀਅਰ ਪੁਲਸ ਸੁਪਰਡੈਂਟ ਸੁਰਿੰਦਰ ਕੁਮਾਰ ਝਾਅ ਨੇ ਦੱਸਿਆ ਕਿ ਤੜਕੇ ਲੱਗਭਗ 4 ਵਜੇ 17 ਸਾਲਾ 12ਵੀਂ ਦੀ ਵਿਦਿਆਰਥਣ ਸ਼ਵੇਤਾ ਸਿੰਘ ਅਤੇ ਉਸ ਦੇ 14 ਸਾਲਾ ਭਰਾ ਪ੍ਰਵੀਣ ਕੁਮਾਰ ਉਰਫ਼ ਓਮ ਦਾ ਉਨ੍ਹਾਂ ਦੇ ਘਰ ’ਚ ਦਾਖ਼ਲ ਹੋ ਕੇ ਹਥੌੜੇ ਅਤੇ ਚਾਕੂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਪਰਾਧੀਆਂ ਦੇ ਹਮਲੇ ਵਿਚ ਦੋਹਾਂ ਮ੍ਰਿਤਕਾਂ ਦੀ ਮਾਂ ਚੰਦਾ ਦੇਵੀ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ, ਜਿਨ੍ਹਾਂ ਨੂੰ ਰਾਜਿੰਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਰਿਮਸ) ਵਿਚ ਦਾਖ਼ਲ ਕਰਵਾਇਆ ਗਿਆ ਹੈ ਪਰ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜ੍ਹੋ- ਦੇਸ਼ ’ਚ ਅਗਨੀਪਥ ਯੋਜਨਾ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦਰਮਿਆਨ ਰਾਜਨਾਥ ਨੇ ਦਿੱਤਾ ਬਿਆਨ
ਪੁਲਸ ਮੁਤਾਬਕ ਮਾਰੇ ਗਏ ਭੈਣ-ਭਰਾ ਦੇ ਪਿਤਾ ਸੰਜੀਵ ਕੁਮਾਰ ਸਿੰਘ ਆਬੂ ਧਾਬੀ ’ਚ ਨੌਕਰੀ ਕਰਦੇ ਹਨ। ਸ਼ਵੇਤਾ ਅਤੇ ਪ੍ਰਵੀਣ ਆਪਣੀ ਮਾਂ ਚੰਦਾ ਨਾਲ ਜਨਕ ਨਗਰ ਸਥਿਤ ਇਕ ਕਿਰਾਏ ਦੇ ਮਕਾਨ ’ਚ ਰਹਿੰਦੇ ਸਨ। ਪੁਲਸ ਜਾਂਚ ’ਚ ਕਤਲ ਨੂੰ ਲੈ ਕੇ ਪ੍ਰੇਮ ਪ੍ਰਸੰਗ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਰਾਂਚੀ ਸ਼ਹਿਰ ਦੇ ਪੁਲਸ ਸੁਪਰਡੈਂਟ ਅੰਸ਼ੁਮਾਨ ਨੇ ਕਿਹਾ ਕਿ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ਦੀ ਇਕ ਟੀਮ ਮੌਕੇ ’ਤੇ ਕੰਮ ਕਰ ਰਹੀ ਹੈ। ਪਹਿਲੀ ਨਜ਼ਰੇ ਇਹ ਲੜਕੀ ਅਤੇ ਮੁਲਜ਼ਮ ਵਿਚਕਾਰ ਪ੍ਰੇਮ ਸਬੰਧਾਂ ਦਾ ਮਾਮਲਾ ਜਾਪਦਾ ਹੈ ਪਰ ਅਸੀਂ ਹੋਰ ਪਹਿਲੂਆਂ ਤੋਂ ਵੀ ਜਾਂਚ ਕਰ ਰਹੇ ਹਾਂ। ਹਮਲੇ 'ਚ ਜਾਨ ਗਵਾਉਣ ਵਾਲੀ ਸ਼ਵੇਤਾ ਅਤੇ ਪ੍ਰਵੀਨ ਦੀ ਗੰਭੀਰ ਰੂਪ 'ਚ ਜ਼ਖਮੀ ਮਾਂ ਨੇ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਘਟਨਾ ਨੂੰ ਉਨ੍ਹਾਂ ਦੀ ਬੇਟੀ ਦੇ ਪ੍ਰੇਮੀ ਨੇ ਅੰਜਾਮ ਦਿੱਤਾ ਹੈ।
ਇਹ ਵੀ ਪੜ੍ਹੋ- PM ਮੋਦੀ ਨੇ ਆਪਣੀ ਮਾਂ ਦੇ 100ਵੇਂ ਜਨਮ ਦਿਨ ਮੌਕੇ ਪੈਰ ਧੋ ਕੇ ਲਿਆ ਆਸ਼ੀਰਵਾਦ
ਪੁਲਸ ਨੂੰ ਮਿਲੀ ਜਾਣਕਾਰੀ ਮੁਤਾਬਕ ਸਵੇਰੇ 4 ਵਜੇ ਤਿੰਨ ਕਾਤਲ ਚੰਦਾ ਦੇਵੀ ਦੇ ਘਰ ਪਹੁੰਚੇ ਅਤੇ ਦਰਵਾਜ਼ਾ ਖੜਕਾਇਆ। ਪੁਲਸ ਨੇ ਦੱਸਿਆ ਕਿ ਜਦੋਂ ਸ਼ਵੇਤਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਕਾਤਲਾਂ ਨੇ ਹਥੌੜੇ ਨਾਲ ਹਮਲਾ ਕਰ ਕੇ ਉਸ ਨੂੰ ਅਤੇ ਉਸ ਦੇ ਭਰਾ ਪ੍ਰਵੀਨ ਅਤੇ ਮਾਂ ਚੰਦਾ ਦੇਵੀ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਪੁਲਸ ਨੂੰ ਜਾਂਚ 'ਚ ਇਹ ਵੀ ਪਤਾ ਲੱਗਾ ਹੈ ਕਿ ਸ਼ਵੇਤਾ ਦੇ ਲੜਕੇ ਨਾਲ ਪ੍ਰੇਮ ਸਬੰਧ ਸਨ ਅਤੇ ਪਿਛਲੇ ਦਿਨੀਂ ਉਸ ਨਾਲ ਝਗੜਾ ਵੀ ਹੋਇਆ ਸੀ। ਇਹ ਝਗੜਾ ਥਾਣੇ ਤੱਕ ਵੀ ਪਹੁੰਚ ਗਿਆ ਸੀ ਪਰ ਮਾਮਲਾ ਸੁਲਝਾ ਲਿਆ ਗਿਆ। ਪੁਲਸ ਨੇ ਇਕ ਵਿਅਕਤੀ ਨੂੰ ਹਿਰਾਸਤ ’ਚ ਵੀ ਲਿਆ ਹੈ। ਪੁਲਸ ਸਾਰੇ ਕਾਤਲਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।
ਰੱਖਿਆ ਮੰਤਰਾਲਾ 'ਚ ਨੌਕਰੀਆਂ ਲਈ 'ਅਗਨੀਵੀਰਾਂ' ਨੂੰ ਮਿਲੇਗਾ 10 ਫੀਸਦੀ ਰਾਖਵਾਂਕਰਨ, ਰਾਜਨਾਥ ਸਿੰਘ ਨੇ ਦਿੱਤੀ ਮਨਜ਼ੂਰੀ
NEXT STORY