ਨਵੀਂ ਦਿੱਲੀ (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜ਼ਰੂਰੀ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ‘ਅਗਨੀਵੀਰਾਂ’ ਲਈ ਰੱਖਿਆ ਮੰਤਰਾਲੇ ਦੀਆਂ ਨੌਕਰੀਆਂ 'ਚ 10 ਫੀਸਦੀ ਰਾਖਵੇਂਕਰਨ ਦੇ ਪ੍ਰਸਤਾਵ ਨੂੰ ਸ਼ਨੀਵਾਰ ਨੂੰ ਮਨਜ਼ੂਰੀ ਦੇ ਦਿੱਤੀ। ਰੱਖਿਆ ਸੇਵਾਵਾਂ ਲਈ ਮੰਗਲਵਾਰ ਨੂੰ ਐਲਾਨੀ ਗਈ 'ਅਗਨੀਪਥ' ਭਰਤੀ ਯੋਜਨਾ ਦੇ ਖ਼ਿਲਾਫ਼ ਵਧਦੇ ਵਿਰੋਧ ਦਰਮਿਆਨ ਪ੍ਰਸਤਾਵ ਨੂੰ ਮਨਜ਼ੂਰੀ ਮਿਲੀ ਹੈ। ਸਿੰਘ ਦੇ ਦਫ਼ਤਰ ਨੇ ਕਿਹਾ,"ਭਾਰਤੀ ਤੱਟ ਰੱਖਿਅਕ ਅਤੇ ਰੱਖਿਆ ਵਿਭਾਗ 'ਚ ਗੈਰ-ਫ਼ੌਜੀ ਅਹੁਦਿਆਂ ਅਤੇ ਰੱਖਿਆ ਖੇਤਰ ਦੇ ਸਾਰੇ 16 ਜਨਤਕ ਉਪਕ੍ਰਮਾਂ 'ਚ 10 ਫੀਸਦੀ ਰਾਖਵਾਂਕਰਨ ਲਾਗੂ ਕੀਤਾ ਜਾਵੇਗਾ।" ਇਸ ਨੇ ਕਿਹਾ ਗਿਆ ਕਿ ਇਹ ਰਾਖਵਾਂਕਰਨ ਸਾਬਕਾ ਫ਼ੌਜੀਆਂ ਲਈ ਮੌਜੂਦਾ ਕੋਟੇ ਤੋਂ ਇਲਾਵਾ ਹੋਵੇਗਾ। ਰੱਖਿਆ ਮੰਤਰੀ ਦੇ ਦਫ਼ਤਰ ਨੇ ਟਵੀਟ ਕੀਤਾ,''ਇਨ੍ਹਾਂ ਪ੍ਰਬੰਧਾਂ ਨੂੰ ਲਾਗੂ ਕਰਨ ਪ੍ਰਾਸੰਗਿਕ ਭਰਤੀ ਨਿਯਮਾਂ 'ਚ ਜ਼ਰੂਰੀ ਸੋਧ ਕੀਤੇ ਜਾਣਗੇ।'' ਇਸ 'ਚ ਕਿਹਾ ਗਿਆ ਹੈ,''ਰੱਖਿਆ ਖੇਤਰ 'ਚ ਜਨਤਕ ਖੇਤਰ ਦੇ ਉਪਕ੍ਰਮਾਂ ਨੂੰ ਆਪਣੇ ਸੰਬੰਧਤ ਭਰਤੀ ਨਿਯਮਾਂ 'ਚ ਇਸੇ ਤਰ੍ਹਾਂ ਦੇ ਸੋਧ ਕਰਨ ਦੀ ਸਲਾਹ ਦਿੱਤੀ ਜਾਵੇਗੀ। ਜ਼ਰੂਰੀ ਉਮਰ ਛੋਟ ਦਾ ਪ੍ਰਬੰਧ ਵੀ ਕੀਤਾ ਜਾਵੇਗਾ।''
'ਅਗਨੀਪਥ' ਫ਼ੌਜ ਭਰਤੀ ਯੋਜਨਾ ਦੇ ਐਲਾਨ ਤੋਂ ਬਾਅਦ ਕੀਤੀ ਸਮੁੱਚੀ ਸਥਿਤੀ 'ਤੇ ਫ਼ੌਜ, ਜਲ ਸੈਨਾ ਅਤੇ ਹਵਾਈ ਸੈਨਾ ਦੇ ਉੱਚ ਅਧਿਕਾਰੀਆਂ ਨਾਲ ਬੈਠਕ ਤੋਂ ਤੁਰੰਤ ਬਾਅਦ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵਿਚ, ਸਰਕਾਰ ਨੇ ਵੀਰਵਾਰ ਰਾਤ ਨੂੰ ਸਾਲ 2022 ਲਈ 'ਅਗਨੀਪਥ' ਯੋਜਨਾ ਦੇ ਤਹਿਤ ਭਰਤੀ ਲਈ ਉਪਰਲੀ ਉਮਰ ਸੀਮਾ 21 ਤੋਂ ਵਧਾ ਕੇ 23 ਸਾਲ ਕਰ ਦਿੱਤੀ ਹੈ। ਮੰਗਲਵਾਰ ਨੂੰ ਇਸ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਸਰਕਾਰ ਨੇ ਕਿਹਾ ਸੀ ਕਿ ਸਾਢੇ 17 ਸਾਲ ਤੋਂ 21 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਚਾਰ ਸਾਲ ਦੀ ਮਿਆਦ ਲਈ ਭਰਤੀ ਕੀਤਾ ਜਾਵੇਗਾ, ਜਦੋਂ ਕਿ ਉਨ੍ਹਾਂ 'ਚੋਂ 25 ਫੀਸਦੀ ਨੂੰ ਬਾਅਦ ਵਿਚ ਨਿਯਮਿਤ ਸੇਵਾ ਵਿਚ ਸ਼ਾਮਲ ਕੀਤਾ ਜਾਵੇਗਾ। ਨਵੀਂ ਸਕੀਮ ਤਹਿਤ ਭਰਤੀ ਕੀਤੇ ਜਾਣ ਵਾਲੇ ਨੌਜਵਾਨਾਂ ਨੂੰ ‘ਅਗਨੀਵੀਰ’ ਕਿਹਾ ਜਾਵੇਗਾ। ਇਸ ਯੋਜਨਾ ਦਾ ਇਕ ਮੁੱਖ ਉਦੇਸ਼ ਫ਼ੌਜੀ ਕਰਮਚਾਰੀਆਂ ਦੀ ਔਸਤ ਉਮਰ ਨੂੰ ਘਟਾਉਣਾ ਅਤੇ ਵੱਧ ਰਹੀ ਤਨਖਾਹ ਅਤੇ ਪੈਨਸ਼ਨ ਬਿੱਲ ਵਿਚ ਕਟੌਤੀ ਕਰਨਾ ਹੈ। ਨਵੀਂ ਯੋਜਨਾ ਦਾ ਐਲਾਨ ਉਸ ਭਰਤੀ ਪ੍ਰਕਿਰਿਆ ਦੇ ਪਿਛੋਕੜ ਵਿਚ ਕੀਤਾ ਗਿਆ ਹੈ ਜੋ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਫ਼ੌਜ 'ਚ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਰੁਕੀ ਹੋਈ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸੋਨੀਆ ਗਾਂਧੀ ਦੀ ਹਾਲਤ ਸਥਿਰ, ਠੀਕ ਹੋ ਰਹੀ ਹੈ: ਹਸਪਤਾਲ ਸੂਤਰ
NEXT STORY