ਬੈਤੂਲ–ਮੱਧ ਪ੍ਰਦੇਸ਼ ਦੇ ਬੈਤੂਲ ਸ਼ਹਿਰ ਵਿਚ ਇਕ ਹਜ਼ਾਰ ਭੈਣਾਂ ਦੇ 'ਭਰਾ' ਨੂੰ 11 ਸਾਲ ਦੀ ਇਕ ਬੱਚੀ ਨਾਲ ਜਬਰ-ਜ਼ਨਾਹ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਵਿਅਕਤੀ ਰਾਜਿੰਦਰ ਸਿੰਘ ਚੌਹਾਨ ਉਰਫ ਕੇਂਦੂ ਬਾਬਾ ਜੋ ਇਕ ਸਥਾਨਕ ਆਜ਼ਾਦ ਕੌਂਸਲਰ ਹੈ, ਹਰ ਸਾਲ ਰੱਖੜੀ ਦੇ ਮੌਕੇ 'ਤੇ ਸਮੂਹਿਕ ਰੱਖੜੀ ਬੰਨ੍ਹਵਾਉਣ ਦਾ ਪ੍ਰੋਗਰਾਮ ਆਯੋਜਿਤ ਕਰਦਾ ਸੀ ਅਤੇ ਖੁਦ ਨੂੰ ਇਕ ਹਜ਼ਾਰ ਭੈਣਾਂ ਦਾ 'ਭਰਾ' ਦੱਸਦਾ ਸੀ।
ਸਥਾਨਕ ਪੁਲਸ ਸੂਤਰਾਂ ਨੇ ਦੱਸਿਆ ਕਿ ਉਸ ਵਿਰੁੱਧ ਲੱਗੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ ਇਕ ਗੁੰਮਨਾਮ ਚਿੱਠੀ ਵਿਚ ਲਾਏ ਗਏ ਹਨ। ਪੁਲਸ ਨੇ ਧਾਰਾ 376 ਅਧੀਨ ਮਾਮਲਾ ਦਰਜ ਕਰ ਕੇ ਕੇਂਦੂ ਬਾਬਾ ਨੂੰ ਗ੍ਰਿਫਤਾਰ ਕਰ ਲਿਆ ਹੈ। ਕੁਝ ਰਿਪੋਰਟਾਂ ਵਿਚ ਇਹ ਵੀ ਕਿਹਾ ਗਿਆ ਕਿ ਉਸ ਨੇ ਖੁਦ ਹੀ ਥਾਣੇ ਵਿਚ ਪਹੁੰਚ ਕੇ ਆਤਮ-ਸਮਰਪਣ ਕੀਤਾ। ਪੁਲਸ ਸੂਤਰਾਂ ਮੁਤਬਕ ਕੌਂਸਲਰ ਉਕਤ ਬੱਚੀ ਨਾਲ ਪਿਛਲੇ ਇਕ ਸਾਲ ਤੋਂ ਜਬਰ-ਜ਼ਨਾਹ ਕਰਦਾ ਆ ਰਿਹਾ ਸੀ। ਇਸ ਸਾਲ ਮਾਰਚ ਵਿਚ ਜਦੋਂ ਬੱਚੀ ਦੀ ਮਾਂ ਨੂੰ ਇਸ ਸਬੰਧੀ ਪਤਾ ਲੱਗਾ ਤਾਂ ਉਹ ਕੇਂਦੂ ਬਾਬਾ ਦੇ ਘਰ ਗਈ ਪਰ ਉਸ ਨੇ ਉਸ ਨੂੰ ਧਮਕੀ ਦੇ ਕੇ ਚੁੱਪ ਕਰਵਾ ਦਿੱਤਾ। ਬਾਅਦ ਵਿਚ ਕਿਸੇ ਨੇ ਗੁੰਮਨਾਮ ਚਿੱਠੀ ਲਿਖ ਕੇ ਸਾਰਾ ਮਾਮਲਾ ਬੇਨਕਾਬ ਕੀਤਾ।
ਸੰਸਦ 'ਚ ਗੂੰਜਿਆ ਪੰਜਾਬ 'ਚ ਫੈਲੇ ਕੈਂਸਰ ਦਾ ਮੁੱਦਾ
NEXT STORY