ਔਰਈਆ- ਉੱਤਰ ਪ੍ਰਦੇਸ਼ 'ਚ ਔਰਈਆ ਜ਼ਿਲ੍ਹੇ ਦੇ ਬਿਧੂਨਾ ਇਲਾਕੇ ਦੇ ਇਕ ਪਿੰਡ 'ਚ ਰੱਖੜੀ ਦੀ ਰਾਤ ਤਾਏ ਦੇ ਮੁੰਡੇ ਨੇ ਹੀ ਆਪਣੀ 14 ਸਾਲਾ ਚਚੇਰੀ ਭੈਣ ਨਾਲ ਜਬਰ ਜ਼ਿਨਾਹ ਕਰਨ ਤੋਂ ਬਾਅਦ ਗਲਾ ਘੁੱਟ ਕੇ ਕਤਲ ਕੀਤਾ ਸੀ। ਪੁਲਸ ਨੇ ਦੋਸ਼ੀ ਸੁਰਜੀਤ ਸਕਸੈਨਾ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ। ਪੁਲਸ ਸੁਪਰਡੈਂਟ ਅਭਿਜੀਤ ਆਰ. ਸ਼ੰਕਰ ਨੇ ਮੰਗਲਵਾਰ ਨੂੰ ਦੱਸਿਆ ਕਿ 10 ਅਗਸਤ ਨੂੰ ਬਿਧੂਨਾ ਥਾਣਾ ਖੇਤਰ ਦੇ ਪਿੰਡ 'ਚ ਪੀੜਤ ਦੀ 14 ਸਾਲਾ ਧੀ ਦੀ ਸ਼ੱਕੀ ਹਾਲਤ 'ਚ ਮੌਤ ਦੀ ਸੂਚਨਾ ਮਿਲੀ ਸੀ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਵੇਖਿਆ ਕਿ ਕੁੜੀ ਦੀ ਲਾਸ਼ ਉਸ ਦੇ ਘਰ ਦੇ ਵੇਹੜੇ 'ਚ ਪਈ ਸੀ। ਮ੍ਰਿਤਕਾ ਦੇ ਕੱਪੜਿਆਂ 'ਤੇ ਖੂਨ ਦੇ ਧੱਬੇ ਵੀ ਮਿਲੇ। ਪੁਲਸ ਵਲੋਂ ਜਾਂਚ ਸ਼ੁਰੂ ਕੀਤੀ ਗਈ। ਪੋਸਟਮਾਰਟਮ ਰਿਪੋਰਟ 'ਚ ਇਸ ਗੱਲ ਦੀ ਪੁਸ਼ਟੀ ਹੋਈ ਕਿ ਕੁੜੀ ਦੀ ਮੌਤ ਗਲ਼ਾ ਘੁੱਟਣ ਕਾਰਨ ਹੋਈ ਹੈ ਅਤੇ ਉਸ ਤੋਂ ਪਹਿਲਾਂ ਉਸ ਨਾਲ ਜਬਰ ਜ਼ਿਨਾਹ ਵੀ ਕੀਤਾ ਗਿਆ ਸੀ।
ਇਸ ਆਧਾਰ 'ਤੇ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ 'ਤੇ ਪੋਕਸੋ ਐਕਟ ਸਣੇ ਹੋਰ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਿਧੂਨਾ ਪੁਲਸ ਅਤੇ ਸਵਾਟ ਟੀਮ ਨੇ ਮਿਲ ਕੇ ਜਾਂਚ ਸ਼ੁਰੂ ਕੀਤੀ। ਪੁਲਸ ਨੇ ਕੁਝ ਸ਼ੱਕੀ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ। ਪੁੱਛ-ਗਿੱਛ 'ਚ ਮ੍ਰਿਤਕਾ ਦੇ ਸਕੇ ਤਾਏ ਦੇ ਮੁੰਡੇ ਸੁਰਜੀਤ ਸਕਸੈਨਾ ਨੇ ਆਪਣੇ ਜੁਰਮ ਕਬੂਲ ਕਰ ਲਿਆ। ਦੋਸ਼ੀ ਨੇ ਦੱਸਿਆ ਕਿ 9 ਅਗਸਤ ਦੀ ਰਾਤ ਉਸ ਨੇ ਜ਼ਿਆਦਾ ਸ਼ਰਾਬ ਪੀ ਲਈ ਸੀ। ਉਸ ਨੂੰ ਪਤਾ ਸੀ ਕਿ ਕੁੜੀ ਦੀ ਮਾਂ ਨੋਇਡਾ ਗਈ ਹੋਈ ਸੀ ਅਤੇ ਉਹ ਘਰ 'ਚ ਇਕੱਲੀ ਸੀ। ਰਾਤ ਕਰੀਬ 12 ਵਜੇ ਉਹ ਟਾਇਲਟ ਦੇ ਬਹਾਨੇ ਕੁੜੀ ਦੇ ਘਰ ਕੋਲ ਗਿਆ ਅਤੇ ਕੰਧ ਟੱਪ ਕੇ ਅੰਦਰ ਦਾਖਲ ਹੋ ਗਿਆ। ਉਸ ਨੇ ਕੁੜੀ ਨਾਲ ਜਬਰ ਜ਼ਿਨਾਹ ਕੀਤਾ ਅਤੇ ਫਿਰ ਬਦਨਾਮੀ ਦੇ ਡਰ ਕਾਰਨ ਗਲ਼ਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਦੋਸ਼ੀ ਨੇ ਇਹ ਵੀ ਦੱਸਿਆ ਉਹ ਕ੍ਰਾਈਮ ਪੈਟਰੋਲ ਸੀਰੀਅਲ ਦੇਖਣ ਦਾ ਸ਼ੌਂਕੀਨ ਹੈ ਅਤੇ ਉਸ ਨੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
''ਪਾਕਿਸਤਾਨੀ ਫ਼ੌਜ ਮੁਖੀ ਦੇ ਬਿਆਨ ਦਾ ਭਾਰਤ ਸਰਕਾਰ ਨੂੰ ਦੇਣਾ ਚਾਹੀਦੈ ਰਾਜਨੀਤਿਕ ਜਵਾਬ'' ; ਅਸਦੁੱਦੀਨ ਓਵੈਸੀ
NEXT STORY