ਨੈਸ਼ਨਲ ਡੈਸਕ- ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲੀਮੀਨ (ਏ.ਆਈ.ਐੱਮ.ਆਈ.ਐੱਮ.) ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਮੰਗਲਵਾਰ ਨੂੰ ਪਾਕਿਸਤਾਨ ਫੌਜ ਮੁਖੀ ਆਸਿਮ ਮੁਨੀਰ ਵੱਲੋਂ ਅਮਰੀਕੀ ਧਰਤੀ ਤੋਂ ਭਾਰਤ ਨੂੰ ਦਿੱਤੀ ਗਈ ਪ੍ਰਮਾਣੂ ਧਮਕੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਮੋਦੀ ਸਰਕਾਰ ਨੂੰ ਇਸ ਦਾ ਰਾਜਨੀਤਿਕ ਜਵਾਬ ਦੇਣਾ ਚਾਹੀਦਾ ਹੈ।
ਹੈਦਰਾਬਾਦ ਤੋਂ ਲੋਕ ਸਭਾ ਮੈਂਬਰ ਓਵੈਸੀ ਨੇ ਕਿਹਾ ਕਿ ਭਾਰਤ ਅਮਰੀਕਾ ਦਾ ਰਣਨੀਤਕ ਭਾਈਵਾਲ ਹੈ ਅਤੇ ਅਮਰੀਕੀ ਧਰਤੀ ਦੀ ਇਹ ਦੁਰਵਰਤੋਂ ਭਾਰਤ ਅਤੇ ਭਾਰਤੀਆਂ ਦੋਵਾਂ ਲਈ ਅਸਵੀਕਾਰਨਯੋਗ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਆਪਣਾ ਵਿਰੋਧ ਦਰਜ ਕਰਵਾਏ ਅਤੇ ਇਸ ਮੁੱਦੇ ਨੂੰ ਅਮਰੀਕਾ ਕੋਲ ਜ਼ੋਰਦਾਰ ਢੰਗ ਨਾਲ ਉਠਾਏ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਬੰਦ ਰਹਿਣਗੇ ਇਹ ਰੋਡ, ਜਾਰੀ ਹੋਇਆ ਰੂਟ ਪਲਾਨ, ਖੱਜਲ-ਖ਼ੁਆਰੀ ਤੋਂ ਬਚਣ ਲਈ ਪੜ੍ਹੋ ਇਹ ਖ਼ਬਰ
ਓਵੈਸੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ, "ਭਾਰਤ ਵਿਰੁੱਧ ਪਾਕਿਸਤਾਨੀ ਫੌਜ ਮੁਖੀ ਦੀਆਂ ਧਮਕੀਆਂ ਅਤੇ ਭਾਸ਼ਾ ਨਿੰਦਣਯੋਗ ਹੈ। ਉਨ੍ਹਾਂ ਨੇ ਇਹ ਸਭ ਅਮਰੀਕੀ ਧਰਤੀ ਤੋਂ ਕੀਤਾ, ਜਿਸ ਨਾਲ ਸਥਿਤੀ ਵਿਗੜ ਗਈ ਹੈ। ਇਸ ਲਈ ਮੋਦੀ ਸਰਕਾਰ ਤੋਂ ਰਾਜਨੀਤਿਕ ਜਵਾਬ ਦੀ ਲੋੜ ਹੈ, ਨਾ ਕਿ ਸਿਰਫ ਵਿਦੇਸ਼ ਮੰਤਰਾਲੇ ਦੇ ਬਿਆਨ ਦੀ।
ਏ.ਆਈ.ਐੱਮ.ਆਈ.ਐੱਮ. ਮੁਖੀ ਨੇ ਕਿਹਾ ਕਿ ਪਾਕਿਸਤਾਨ ਦੇ ਫੌਜੀ ਇਰਾਦਿਆਂ ਨੂੰ ਜਾਣਦੇ ਹੋਏ, ਭਾਰਤ ਨੂੰ ਆਪਣੀਆਂ ਹਥਿਆਰਬੰਦ ਫੌਜਾਂ ਨੂੰ ਆਧੁਨਿਕ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ, "ਮੋਦੀ ਸਰਕਾਰ ਵੱਲੋਂ ਰੱਖਿਆ ਲਈ ਘੱਟ ਬਜਟ ਅਲਾਟਮੈਂਟ ਹੁਣ ਨਹੀਂ ਚੱਲੇਗੀ। ਸਾਨੂੰ ਬਿਹਤਰ ਢੰਗ ਨਾਲ ਤਿਆਰ ਰਹਿਣ ਦੀ ਲੋੜ ਹੈ।"
ਇਹ ਵੀ ਪੜ੍ਹੋ- ਮੰਦਭਾਗੀ ਖ਼ਬਰ ; LOC 'ਤੇ ਡਿਊਟੀ ਨਿਭਾ ਰਹੇ ਫ਼ੌਜੀ ਜਵਾਨ ਦੀ ਹੋਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੇਂਦਰੀ ਕੈਬਨਿਟ ਦੀ ਮੀਟਿੰਗ 'ਚ ਵੱਡਾ ਫ਼ੈਸਲਾ, ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਲੱਗੇਗਾ ਸੈਮੀਕੰਡਕਟਰ ਪ੍ਰੋਜੈਕਟ
NEXT STORY