ਵੈੱਬ ਡੈਸਕ- ਸਰਹੱਦੀ ਸੁਰੱਖਿਆ ਫ਼ੋਰਸ (ਬੀਐੱਸਐੱਫ) ਦੇ 549 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਇਸ ਅਹੁਦੇ 'ਤੇ ਭਰਤੀ ਦੇ ਅਧੀਨ 30 ਤੋਂ ਵੱਧ ਖੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ 'ਚ ਐਥਲੇਟਿਕਸ, ਫੁੱਟਬਾਲ, ਬਾਕਸਿੰਗ, ਕਬੱਡੀ ਸਮੇਤ ਕਈ ਖੇਡ ਸ਼ਾਮਲ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 15 ਜਨਵਰੀ 2026 ਤੱਕ ਅਪਲਾਈ ਕਰ ਸਕਦੇ ਹਨ। ਇਸ ਲਈ ਉਮੀਦਵਾਰਾਂ ਨੂੰ 159 ਰੁਪਏ ਫੀਸ ਦਾ ਭੁਗਤਾਨ ਕਰਨਾ ਹੋਵੇਗਾ।
ਉਮਰ
ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 23 ਸਾਲ ਤੈਅ ਕੀਤੀ ਗਈ ਹੈ। ਰਾਖਵਾਂਕਰਨ ਵਰਗ ਨੂੰ ਛੋਟ ਦਿੱਤੀ ਜਾਵੇਗੀ।
ਸਿੱਖਿਆ ਯੋਗਤਾ
ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਚਾਹੀਦਾ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਕਲਕੱਤਾ ਹਾਈ ਕੋਰਟ 'ਚ ED 'ਤੇ ਸੁਣਵਾਈ ਦੌਰਾਨ ਹੰਗਾਮਾ, ਕਾਰਵਾਈ 14 ਤੱਕ ਮੁਲਤਵੀ
NEXT STORY