ਨਵੀਂ ਦਿੱਲੀ (ਭਾਸ਼ਾ)— ਸਰਹੱਦ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਨੇ ਭਾਰਤ-ਬੰਗਲਾਦੇਸ਼ ਸਰੱਹਦ 'ਤੇ 4 ਦਿਨਾਂ ਤੋਂ ਫਸੇ 31 ਰੋਹਿੰਗਿਆ ਮੁਸਲਮਾਨਾਂ ਨੂੰ ਤ੍ਰਿਪੁਰਾ ਪੁਲਸ ਨੂੰ ਸੌਂਪ ਦਿੱਤਾ। ਇਸ ਤਰ੍ਹਾਂ ਇਸ ਮੁੱਦੇ 'ਤੇ ਬੀ. ਐੱਸ. ਐੱਫ. ਅਤੇ ਬਾਰਡਰ ਗਾਰਡਜ਼ ਬੰਗਲਾਦੇਸ਼ ਵਿਚਾਲੇ ਵਿਵਾਦ ਖਤਮ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਬੀ. ਐੱਸ. ਐੱਫ. ਨੇ ਕਾਗਜ਼ 'ਤੇ ਦਸਤਖਤ ਕੀਤੇ ਅਤੇ ਰੋਹਿੰਗਿਆ ਭਾਈਚਾਰੇ ਦੇ 31 ਲੋਕਾਂ ਨੂੰ ਸਵੇਰੇ 11 ਵਜੇ ਪੱਛਮੀ ਤ੍ਰਿਪੁਰਾ ਜ਼ਿਲਾ ਪੁਲਸ ਦੇ ਅਮਟੋਲੀ ਥਾਣੇ ਦੇ ਅਧਿਕਾਰੀਆਂ ਨੂੰ ਸੌਂਪਿਆ। ਉਨ੍ਹਾਂ ਨੇ ਕਿਹਾ ਕਿ ਬੀ. ਐੱਸ. ਐੱਫ. ਹੈੱਡਕੁਆਰਟਰ ਵਲੋਂ ਇੱਥੇ ਗ੍ਰਹਿ ਮੰਤਰਾਲੇ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ।
ਦਰਅਸਲ ਰੋਹਿੰਗਿਆ ਮੁਸਲਮਾਨ ਬੀਤੇ ਸ਼ੁੱਕਰਵਾਰ ਤੋਂ ਤ੍ਰਿਪੁਰਾ ਵਿਚ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਫਸੇ ਹੋਏ ਸਨ। ਇਸ ਸਥਿਤੀ ਨੂੰ ਲੈ ਕੇ ਬੀ. ਐੱਸ. ਐੱਫ. ਅਤੇ ਬਾਰਡਰ ਗਾਰਡਜ਼ ਬੰਗਲਾਦੇਸ਼ (ਬੀ. ਜੀ. ਬੀ.) ਵਿਚਾਲੇ ਦੋਸ਼ ਲਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ ਅਤੇ ਦੋਵੇਂ ਪੱਖਾਂ ਨੇ ਇਕ-ਦੂਜੇ 'ਤੇ ਇਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਖੇਤਰ ਵਿਚ ਧੱਕਣ ਦਾ ਦੋਸ਼ ਲਾਇਆ ਸੀ। ਹਿਰਾਸਤ ਵਿਚ ਲਏ ਗਏ 31 ਰੋਹਿੰਗਿਆ ਵਿਚੋਂ 6 ਪੁਰਸ਼, 9 ਔਰਤਾਂ ਅਤੇ 16 ਬੱਚੇ ਸ਼ਾਮਲ ਸਨ। ਉਹ ਸਰਹੱਦ 'ਤੇ ਲੱਗੀ ਵਾੜ ਦੇ ਅੱਗੇ ਜ਼ੀਰੋ ਲਾਈਨਜ਼ 'ਤੇ ਫਸੇ ਹੋਏ ਸਨ। ਭਾਰਤ, ਬੰਗਲਾਦੇਸ਼ ਸਰਹੱਦ 'ਤੇ ਲੱਗੇ ਕੰਡੇਦਾਰ ਵਾੜ ਭਾਰਤੀ ਖੇਤਰ ਦੇ 300 ਫੁੱਟ ਅੰਦਰ ਲੱਗੀ ਹੈ।
EVM ਹੈੱਕ: ਚੋਣ ਕਮਿਸ਼ਨ ਨੇ ਹੈੱਕਰ ਦੇ ਖਿਲਾਫ ਦਰਜ ਕਰਵਾਈ FIR
NEXT STORY