ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ 'ਤੇ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਬੁੱਧਵਾਰ ਨੂੰ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਕਾਬੂ ਕੀਤਾ ਹੈ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਘਟਨਾ ਬੁੱਧਵਾਰ ਨੂੰ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਸੈਕਟਰ ਵਿੱਚ ਵਾਪਰੀ।
ਬੀ.ਐੱਸ.ਐੱਫ. ਦੇ ਚੌਕਸ ਜਵਾਨਾਂ ਨੇ ਸਰਹੱਦੀ ਚੌਕੀ 'ਭੱਲਰ' ਦੇ ਸਾਹਮਣੇ ਪਾਕਿਸਤਾਨ ਵੱਲੋਂ ਇੱਕ ਬਜ਼ੁਰਗ ਨਾਗਰਿਕ ਦੀ ਸ਼ੱਕੀ ਹਰਕਤ ਦੇਖੀ। ਜਦੋਂ ਉਸ ਨੇ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਤਾਂ ਜਵਾਨਾਂ ਨੇ ਉਸ ਨੂੰ ਤੁਰੰਤ ਚਿਤਾਵਨੀ ਦਿੱਤੀ। ਜਵਾਨਾਂ ਦੀ ਚਿਤਾਵਨੀ ਸੁਣ ਕੇ ਬਜ਼ੁਰਗ ਨੇ ਬਿਨਾਂ ਕਿਸੇ ਵਿਰੋਧ ਦੇ ਆਤਮ ਸਮਰਪਣ ਕਰ ਦਿੱਤਾ।
ਇਹ ਵੀ ਪੜ੍ਹੋ- ਹੁਣ ਜੰਗਬੰਦੀ ਚਾਹੁੰਦੈ ਅਮਰੀਕਾ ! ਇਰਾਨ ਨੂੰ ਸੀਜ਼ਫਾਇਰ ਲਈ ਭੇਜ'ਤੀ ਸ਼ਰਤਾਂ ਦੀ ਲਿਸਟ
ਅਧਿਕਾਰੀਆਂ ਅਨੁਸਾਰ, ਸ਼ੁਰੂਆਤੀ ਪੁੱਛਗਿੱਛ ਵਿੱਚ ਪਤਾ ਲੱਗਿਆ ਹੈ ਕਿ ਬਜ਼ੁਰਗ ਪਾਕਿਸਤਾਨੀ ਨਾਗਰਿਕ ਨੇ ਅਣਜਾਣੇ ਵਿੱਚ ਸਰਹੱਦ ਪਾਰ ਕੀਤੀ ਸੀ। ਅਧਿਕਾਰੀਆਂ ਨੇ ਕਿਹਾ ਕਿ ਲੋੜੀਂਦੀਆਂ ਕਾਨੂੰਨੀ ਅਤੇ ਪ੍ਰਸ਼ਾਸਨਿਕ ਰਸਮਾਂ ਪੂਰੀਆਂ ਹੋਣ ਤੋਂ ਬਾਅਦ, ਉਸ ਨੂੰ ਜਲਦੀ ਹੀ ਪਾਕਿਸਤਾਨੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਭਾਰਤ-ਪਾਕਿਸਤਾਨ ਸਰਹੱਦ 'ਤੇ ਤਣਾਅ ਦੇ ਵਿਚਕਾਰ ਬੀ.ਐੱਸ.ਐੱਫ. ਦੀ ਇਹ ਮੁਸਤੈਦੀ ਦੇਸ਼ ਦੀ ਸੁਰੱਖਿਆ ਲਈ ਬੇਹੱਦ ਅਹਿਮ ਹੈ। ਹਾਲਾਂਕਿ, ਇਹ ਦੇਖਣਾ ਵੀ ਜ਼ਰੂਰੀ ਹੈ ਕਿ ਬਜ਼ੁਰਗ ਨਾਗਰਿਕ ਨੂੰ ਮਨੁੱਖੀ ਆਧਾਰ 'ਤੇ ਸੁਰੱਖਿਅਤ ਵਾਪਸ ਭੇਜਿਆ ਜਾਵੇ।
ਇਹ ਵੀ ਪੜ੍ਹੋ- ਵਿਚੋਲਗੀ ਦੇ ਦਾਅਵਿਆਂ ਵਿਚਾਲੇ ਪਾਕਿਸਤਾਨ ਦੀ ਹੋਈ International ਬੇਇੱਜ਼ਤੀ ! ਇਰਾਨ ਨੇ ਵਾਪਸ ਮੋੜ'ਤਾ ਜਹਾਜ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਗਨਨਾਥ ਪੁਰੀ ਮੰਦਰ 'ਚ ਆ ਵੜੇ RBI ਦੇ ਅਧਿਕਾਰੀ ! 48 ਸਾਲ ਬਾਅਦ ਖੁੱਲ੍ਹਿਆ ਰਤਨ ਭੰਡਾਰ, ਸੋਨਾ-ਚਾਂਦੀ...
NEXT STORY