ਪੁਰੀ/ਭੁਵਨੇਸ਼ਵਰ: ਪੁਰੀ ਦੇ ਸ਼੍ਰੀ ਜਗਨਨਾਥ ਮੰਦਿਰ ਦਾ ਰਤਨਾ ਭੰਡਾਰ ਇਨ੍ਹੀਂ ਦਿਨੀਂ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਸ਼ਵ ਪ੍ਰਸਿੱਧ ਪੁਰੀ ਦੇ ਭਗਵਾਨ ਜਗਨਨਾਥ ਮੰਦਰ ਦੇ ਰਹੱਸਮਈ 'ਰਤਨ ਭੰਡਾਰ' ਵਿੱਚ ਮੌਜੂਦ ਬੇਸ਼ਕੀਮਤੀ ਖ਼ਜ਼ਾਨੇ ਦੀ ਗਿਣਤੀ ਦਾ ਕੰਮ ਬੁੱਧਵਾਰ ਨੂੰ 48 ਸਾਲਾਂ ਬਾਅਦ ਮੁੜ ਸ਼ੁਰੂ ਹੋ ਗਿਆ ਹੈ। ਦੁਪਹਿਰ 12:09 ਵਜੇ ਤੋਂ 1:40 ਵਜੇ ਦੇ ਸ਼ੁਭ ਮੂਹਰਤ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਮਾਹਿਰਾਂ ਦੀ ਟੀਮ ਨੇ ਮੰਦਰ ਦੀਆਂ ਪਰੰਪਰਾਵਾਂ ਅਨੁਸਾਰ ਭੰਡਾਰ ਖੋਲ੍ਹ ਕੇ ਗਿਣਤੀ (ਇਨਵੈਂਟਰੀ) ਦੀ ਪ੍ਰਕਿਰਿਆ ਸ਼ੁਰੂ ਕੀਤੀ।
ਇਹ ਵੀ ਪੜ੍ਹੋ - ਸਰਕਾਰੀ ਮੁਲਾਜ਼ਮਾਂ ਲਈ ਖ਼ਾਸ ਖ਼ਬਰ! DA 'ਚ 5 ਫ਼ੀਸਦੀ ਦਾ ਵਾਧਾ, 1 ਅਪ੍ਰੈਲ ਤੋਂ ਮਿਲੇਗੀ ਮੋਟੀ ਸੈਲਰੀ
ਪਰੰਪਰਾਵਾਂ ਦਾ ਸਖ਼ਤੀ ਨਾਲ ਪਾਲਣ
ਸ਼੍ਰੀ ਜਗਨਨਾਥ ਮੰਦਰ ਪ੍ਰਸ਼ਾਸਨ ਅਨੁਸਾਰ, ਇਸ ਪ੍ਰਕਿਰਿਆ ਵਿੱਚ ਸ਼ਾਮਲ ਅਧਿਕਾਰੀ ਅਤੇ ਕਰਮਚਾਰੀ ਪਰੰਪਰਾਗਤ ਧੋਤੀ ਅਤੇ ਗਮਛਾ ਪਹਿਨ ਕੇ ਮੰਦਰ ਵਿੱਚ ਦਾਖਲ ਹੋਏ। ਰਤਨ ਭੰਡਾਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਭਗਵਾਨ ਲੋਕਨਾਥ ਜੀ ਨੂੰ ਪ੍ਰਣਾਮ ਕੀਤਾ ਗਿਆ। ਹਾਈ ਲੈਵਲ ਕਮੇਟੀ ਦੇ ਚੇਅਰਮੈਨ ਜਸਟਿਸ ਵਿਸ਼ਵਨਾਥ ਰਥ ਅਤੇ ਮੁੱਖ ਪ੍ਰਸ਼ਾਸਕ ਡਾ. ਅਰਵਿੰਦ ਪਾੜੀ ਦੀ ਅਗਵਾਈ ਹੇਠ ਇਹ ਸਾਰੀ ਕਾਰਵਾਈ ਚੱਲ ਰਹੀ ਹੈ। ਹੁਣ ਦੀ ਪ੍ਰਕਿਰਿਆ ਵਿੱਚ ਸਿਰਫ਼ ਗਹਿਣਿਆਂ ਦੀ ਗਿਣਤੀ, ਵਜ਼ਨ ਅਤੇ ਪੁਰਾਣੀ ਸੂਚੀ ਨਾਲ ਮਿਲਾਨ ਕੀਤਾ ਜਾਵੇਗਾ, ਉਨ੍ਹਾਂ ਦਾ ਬਾਜ਼ਾਰੀ ਮੁੱਲ (Valuation) ਨਹੀਂ ਕੱਢਿਆ ਜਾਵੇਗਾ।
ਇਹ ਵੀ ਪੜ੍ਹੋ - Gold-Silver Price: ਧੜੰਮ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ
1978 ਦੀ ਸੂਚੀ ਨਾਲ ਕੀਤਾ ਜਾਵੇਗਾ ਮਿਲਾਨ
ਇਸ ਤੋਂ ਪਹਿਲਾਂ ਰਤਨ ਭੰਡਾਰ ਦੀ ਗਿਣਤੀ ਸਾਲ 1978 ਵਿੱਚ ਹੋਈ ਸੀ। ਉਸ ਸਮੇਂ ਦੀ ਸੂਚੀ ਅਨੁਸਾਰ...
ਸੋਨਾ: 12,838 ਭਰੀ (ਕਰੀਬ 128 ਕਿੱਲੋ ਤੋਂ ਵੱਧ) ਦੇ 454 ਪ੍ਰਕਾਰ ਦੇ ਗਹਿਣੇ।
ਚਾਂਦੀ: 22,153 ਭਰੀ (ਕਰੀਬ 221 ਕਿੱਲੋ ਤੋਂ ਵੱਧ) ਦੇ 293 ਪ੍ਰਕਾਰ ਦੇ ਗਹਿਣੇ।
ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ, ਟੈਂਕੀ ਭਰਾਉਣ ਤੋਂ ਪਹਿਲਾਂ ਚੈਕ ਕਰੋ ਅੱਜ ਦਾ ਰੇਟ
RBI ਅਧਿਕਾਰੀ ਮੌਜੂਦ, ਸੁਰੱਖਿਆ ਦੇ ਸਖ਼ਤ ਪ੍ਰਬੰਧ
ਇਸ ਇਤਿਹਾਸਕ ਕਾਰਜ ਲਈ ਰਿਜ਼ਰਵ ਬੈਂਕ ਆਫ ਇੰਡੀਆ (RBI) ਦੇ ਦੋ ਮਾਹਿਰ, ਯੂਕੋ ਬੈਂਕ ਦਾ ਇੱਕ ਪ੍ਰਤੀਨਿਧ ਅਤੇ ਮੰਦਰ ਦੇ ਪਰੰਪਰਾਗਤ ਸਵਰਨਕਾਰ (ਸੁਨਿਆਰੇ) ਟੀਮ ਵਿੱਚ ਸ਼ਾਮਲ ਹਨ। ਗਿਣਤੀ ਦੌਰਾਨ ਪਾਰਦਰਸ਼ਤਾ ਅਤੇ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਰਤਨ ਭੰਡਾਰ ਦੇ ਅੰਦਰੂਨੀ ਹਿੱਸੇ ਨੂੰ ਲੈ ਕੇ ਕਈ ਮਾਨਤਾਵਾਂ ਅਤੇ ਖ਼ਦਸ਼ੇ ਰਹੇ ਹਨ, ਜਿਸ ਕਾਰਨ ਮੰਦਰ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਕਿਸੇ ਵੀ ਐਮਰਜੈਂਸੀ ਨਾਲ ਨਿਪਟਣ ਲਈ ਇਸ ਮੌਕੇ ਆਕਸੀਜਨ ਯੁਕਤ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ ਹਨ। ਸੱਪ ਫੜਨ ਵਾਲੀ ਵਿਸ਼ੇਸ਼ ਹੈਲਪਲਾਈਨ ਟੀਮ (Snake Helpline) ਅਤੇ ਕੁਇੱਕ ਰਿਸਪਾਂਸ ਟੀਮ (QRT) ਮੌਜੂਦ ਹੈ।
ਇਹ ਵੀ ਪੜ੍ਹੋ - ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ 'ਜ਼ਹਿਰੀਲੇ' ਅੰਗੂਰ? ਵੀਡੀਓ ਦੇਖ ਉੱਡ ਜਾਣਗੇ ਹੋਸ਼
ਸੋਨੇ ਅਤੇ ਚਾਂਦੀ ਦੇ ਗਹਿਣਿਆਂ ਦੀ ਗਿਣਤੀ ਨੂੰ ਲੈ ਕੇ ਲਾਲ ਅਤੇ ਪੀਲੇ ਮਖਮਲੀ ਕੱਪੜੇ ਵੀ ਮੰਗਵਾਏ ਗਏ ਹਨ, ਜਿਨ੍ਹਾਂ ਦੀ ਵਰਤੋਂ ਗਹਿਣਿਆਂ ਨੂੰ ਰੱਖਣ ਲਈ ਕੀਤੀ ਜਾਵੇਗੀ। ਨਿਯਮਾਂ ਅਨੁਸਾਰ, ਪਹਿਲਾਂ 'ਚਲੰਤ ਰਤਨ ਭੰਡਾਰ' (ਰੋਜ਼ਾਨਾ ਵਰਤੋਂ ਵਾਲੇ ਗਹਿਣੇ) ਦੀ ਗਿਣਤੀ ਹੋਵੇਗੀ, ਫਿਰ 'ਬਾਹਰੀ ਭੰਡਾਰ' ਅਤੇ ਅੰਤ ਵਿੱਚ 'ਅੰਦਰੂਨੀ ਰਤਨ ਭੰਡਾਰ' ਦੀ ਪੜਤਾਲ ਕੀਤੀ ਜਾਵੇਗੀ। ਇਸ ਦੌਰਾਨ ਪ੍ਰਸ਼ਾਸਨ ਨੇ ਸਾਫ਼ ਕੀਤਾ ਹੈ ਕਿ ਤਿਉਹਾਰਾਂ, ਸ਼ਨੀਵਾਰ ਅਤੇ ਐਤਵਾਰ ਨੂੰ ਇਹ ਕੰਮ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ - ਚਾਰਜਿੰਗ ਦੌਰਾਨ ਇਲੈਕਟ੍ਰਿਕ ਕਾਰ Blast; ਇੱਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ, ਇੰਦੌਰ ਦਾ ਕੰਬਿਆ ਇਲਾਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਾਜਸਥਾਨ : ਅਦਾਲਤ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਨਿਕਲੀ ਝੂਠੀ
NEXT STORY