ਅਗਰਤਲਾ (ਵਾਰਤਾ)- ਤ੍ਰਿਪੁਰਾ 'ਚ ਸ਼ੁੱਕਰਵਾਰ ਨੂੰ ਸ਼ੱਕੀ ਐੱਨ.ਐੱਲ.ਐੱਫ.ਟੀ. ਨਕਸਲੀਆਂ ਨੇ ਮਿਜ਼ੋਰਮ ਅਤੇ ਬੰਗਲਾਦੇਸ਼ ਨਾਲ ਲੱਗਦੀ ਸਰਹੱਦ 'ਤੇ ਗਸ਼ਤੀ ਦਲ 'ਤੇ ਗੋਲੀਬਾਰੀ ਕੀਤੀ। ਇਸ ਨਾਲ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੀ 145 ਬਟਾਲੀਅਨ ਦਾ ਇਕ ਹੈੱਡ ਕਾਂਸਟੇਬਲ ਸ਼ਹੀਦ ਹੋ ਗਿਆ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਹੈੱਡ ਕਾਂਸਟੇਬਲ ਦੀ ਅਗਵਾਈ 'ਚ 6 ਮੈਂਬਰਾਂ ਦੀ ਟੀਮ ਸਵੇਰੇ 8.30 ਵਜੇ ਸਿਮਾਨਾ 2ਬੀ.ਓ.ਪੀ. 'ਤੇ ਨਿਯਮਿਤ ਗਸ਼ਤ 'ਤੇ ਸੀ। ਇਸੇ ਦੌਰਾਨ ਭਾਰੀ ਹਥਿਆਰਾਂ ਨਾਲ ਲੈੱਸ ਨਕਸਲੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ।
ਗੋਲੀਬਾਰੀ 'ਚ ਗੰਭੀਰ ਰੂਪ ਨਾਲ ਜ਼ਖ਼ਮੀ ਹੌਲਦਾਰ ਬ੍ਰਜੇਸ਼ ਕੁਮਾਰ ਨੂੰ ਉੱਤਰੀ ਤ੍ਰਿਪੁਰਾ ਦੇ ਕੰਚਨਪੁਰ ਦੇ ਆਨੰਦਬਾਜ਼ਾਰ 'ਚ ਸਥਾਨਕ ਹਸਪਤਾਲ ਲਿਜਾਇਆ ਗਿਆ। ਬ੍ਰਜੇਸ਼ ਨੂੰ ਉੱਥੋਂ ਉਸ ਨੂੰ ਅਗਰਤਲਾ ਭੇਜ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਬੀ.ਐੱਸ.ਐੱਫ. ਅਤੇ ਨਕਸਲੀਆਂ ਦਰਮਿਆਨ ਹੋਈ ਗੋਲੀਬਾਰੀ ਤੋਂ ਬਾਅਦ ਵਿਦਰੋਹੀਆਂ ਦਾ ਸਮੂਹ ਚੰਟਗਾਂਵ ਪਹਾੜੀ ਇਲਾਕਿਆਂ ਦੇ ਜੰਗਲਾਂ ਵੱਲ ਦੌੜ ਗਿਆ। ਮੁਕਾਬਲੇ ਦੀ ਸੂਚਨਾ ਮਿਲਦੇ ਹੀ ਪੁਲਸ ਇੰਸਪੈਕਟਰ ਜਨਰਲ ਅਰਿੰਦਮ ਨਾਥ ਦੀ ਅਗਵਾਈ 'ਚ ਪਾਨੀਸਾਗਰ ਸੈਕਟਰ ਦੇ ਬੀ.ਐੱਸ.ਐੱਫ. ਦੇ ਸੀਨੀਅਰ ਅਧਿਕਾਰੀ ਹੈਲੀਕਾਪਟਰ 'ਤੇ ਹਾਦਸੇ ਵਾਲੀ ਜਗ੍ਹਾ ਲਈ ਰਵਾਨਾ ਹੋਏ।
ਫ਼ੌਜ ’ਚ ਸ਼ਾਮਲ ਹੋਣਾ ਚਾਹੁੰਦਾ ਸੀ ਪਰ ਨਹੀਂ ਹੋ ਸਕਿਆ : ਰਾਜਨਾਥ ਸਿੰਘ
NEXT STORY