ਜੰਮੂ (ਭਾਸ਼ਾ)- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਇੱਥੇ ਅੰਤਰਰਾਸ਼ਟਰੀ ਸਰਹੱਦ 'ਤੇ ਮੋਹਰੀ ਚੌਕੀਆਂ ਅਤੇ ਪਿੰਡਾਂ 'ਤੇ ਹਾਲ 'ਚ ਬਿਨਾਂ ਉਕਸਾਵੇ ਦੀ ਗੋਲੀਬਾਰੀ ਅਤੇ ਮੋਰਟਾਰ ਦਾਗ਼ਣ 'ਤੇ ਸ਼ਨੀਵਾਰ ਨੂੰ ਪਾਕਿਸਤਾਨੀ ਰੇਂਜਰਸ ਦੇ ਸਾਹਮਣੇ ਸਖ਼ਤ ਵਿਰੋਧ ਪ੍ਰਦਰਸ਼ਨ ਕਰਵਾਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਭਾਰਤ 'ਚ 70 ਸ਼ੱਕੀ ਅੱਤਵਾਦੀ ਹੋਏ ਦਾਖ਼ਲ, ਹਾਈ ਅਲਰਟ 'ਤੇ ਏਜੰਸੀਆਂ
ਪਾਕਿਸਤਾਨੀ ਰੇਂਜਰਸ ਨੇ 2021 ਦੇ ਬਾਅਦ ਤੋਂ ਪਹਿਲੀ ਵੱਡੀ ਜੰਗਬੰਦੀ ਉਲੰਘਣਾ ਕਰ ਕੇ ਵੀਰਵਾਰ ਰਾਤ ਆਰਐੱਸ ਪੁਰਾ ਸੈਕਟਰ ਦੇ ਅਰਨੀਆ ਇਲਾਕੇ 'ਚ ਗੋਲੀਬਾਰੀ ਕੀਤੀ, ਜੋ ਲਗਭਗ 7 ਘੰਟੇ ਤੱਕ ਚੱਲੀ। ਇਸ ਗੋਲੀਬਾਰੀ 'ਚ ਬੀ.ਐੱਸ.ਐੱਫ. ਦਾ ਇਕ ਜਵਾਨ ਅਤੇ ਇਕ ਔਰਤ ਜ਼ਖ਼ਮੀ ਹੋ ਗਏ। ਬੀ.ਐੱਸ.ਐੱਫ. ਦੇ ਇਕ ਅਧਿਕਾਰੀ ਨੇ ਕਿਹਾ ਕਿ ਸੁਚੇਤਗੜ੍ਹ 'ਚ ਇਕ ਸਰਹੱਦੀ ਚੌਕੀ 'ਤੇ ਕਮਾਂਡਰ ਪੱਧਰ ਦੀ ਬੈਠਕ 'ਚ ਪਾਕਿਸਤਾਨੀ ਰੇਂਜਰਸ ਦੇ ਸਾਹਮਣੇ ਵਿਰੋਧ ਦਰਜ ਕਰਵਾਇਆ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੂਰਤ 'ਚ ਇਕ ਹੀ ਪਰਿਵਾਰ ਦੇ 7 ਮੈਂਬਰਾਂ ਨੇ ਕੀਤੀ ਖ਼ੁਦਕੁਸ਼ੀ, ਮਰਨ ਵਾਲਿਆਂ 'ਚ 3 ਬੱਚੇ ਵੀ ਸ਼ਾਮਲ
NEXT STORY