ਕਾਂਕੇਰ, (ਭਾਸ਼ਾ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਕਾਂਕੇਰ ਜ਼ਿਲੇ ’ਚ ਬੀ. ਐੱਸ. ਐੱਫ. ਦੇ ਇੱਕ ਜਵਾਨ ਨੇ ਕਥਿਤ ਤੌਰ ’ਤੇ ਆਪਣੇ ਸਰਵਿਸ ਹਥਿਆਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਅਧਿਕਾਰੀਆਂ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ।
ਬੀ. ਐੱਸ. ਐੱਫ. ਦੀ 94ਵੀਂ ਬਟਾਲੀਅਨ ਦਾ ਹੌਲਦਾਰ ਮਦਨ ਕੁਮਾਰ ਜ਼ਿਲੇ ਦੇ ਛੋਟਾ ਬੇਠੀਆ ਇਲਾਕੇ ’ਚ ਗਸ਼ਤ ਦੌਰਾਨ ਲਾਪਤਾ ਹੋ ਗਿਆ ਸੀ। ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਮਦਨ ਕੁਮਾਰ ਦੀ ਲਾਸ਼ ਸ਼ੁੱਕਰਵਾਰ ਸਵੇਰੇ ਜੰਗਲ ’ਚੋਂ ਬਰਾਮਦ ਹੋਈ। ਉਸ ਦੇ ਸਿਰ ’ਤੇ ਗੋਲੀ ਲੱਗੀ ਸੀ।
ਪ੍ਰੋਟੈਮ ਸਪੀਕਰ ਦੇ ਮੁੱਦੇ ’ਤੇ ਕਾਂਗਰਸ MP ਬੋਲੇ- 'ਭਾਜਪਾ ਕਰ ਰਹੀ ਸੰਸਦੀ ਲੋਕਤੰਤਰ ਨੂੰ ਨਜ਼ਰਅੰਦਾਜ਼'
NEXT STORY