ਲਖਨਊ: ਲਖੀਮਪੁਰ ਖੀਰੀ ਵਿਚ ਕਿਸਾਨਾਂ ਦੀ ਮੌਤ ਦੀ ਘਟਨਾ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਦੁੱਖ ਜਤਾਇਆ ਹੈ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ’ਤੇ ਕਰਾਰਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੀ ਲਖੀਮਪੁਰ ਖੀਰੀ ਕਾਂਡ ਵਿਚ ਭਾਜਪਾ ਦੇ 2 ਮੰਤਰੀਆਂ ਦੀ ਸ਼ਮੂਲੀਅਤ ਕਾਰਨ ਘਟਨਾ ਦੀ ਸਹੀ ਜਾਂਚ ਹੋ ਸਕੇਗੀ? ਮੈਨੂੰ ਅਜਿਹਾ ਨਹੀਂ ਲੱਗਦਾ ਹੈ। ਮਾਇਆਵਤੀ ਨੇ ਕਿਹਾ ਕਿ ਇਸ ਘਟਨਾ ਵਿਚ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਮੰਗ ਕਰਦੀ ਹੈ ਕਿ ਇਸ ਘਟਨਾ ਦੀ ਨਿਆਇਕ ਜਾਂਚ ਕੀਤੀ ਜਾਏ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਜਾ ਰਹੀ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੂੰ ਪੁਲਸ ਨੇ ਲਿਆ ਹਿਰਾਸਤ ’ਚ
ਮਾਇਆਵਤੀ ਨੇ ਟਵੀਟ ਕਰਕੇ ਕਿਹਾ, ‘ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਰਾਜਸਭਾ ਮੈਂਬਰ ਸਤੀਸ਼ ਚੰਦਰ ਮਿਸ਼ਰਾ ਨੂੰ ਐਤਵਾਰ ਦੇਰ ਰਾਤ ਲਖਨਊ ਵਿਚ ਉਨ੍ਹਾਂ ਦੇ ਨਿਵਾਸ ’ਤੇ ਨਜ਼ਰਬੰਦ ਕਰ ਦਿੱਤਾ ਗਿਆ ਜੋ ਅਜੇ ਵੀ ਜਾਰੀ ਹੈ, ਤਾਂ ਕਿ ਉਨ੍ਹਾਂ ਦੀ ਲੀਡਰਸ਼ਿਪ ਵਿਚ ਪਾਰਟੀ ਦਾ ਪ੍ਰਤੀਨਿਧੀ ਮੰਡਲ ਲਖੀਮਪੁਰ ਖੀਰੀ ਜਾ ਕੇ ਕਿਸਾਨ ਕਤਲਕਾਂਡ ਦੀ ਸਹੀ ਰਿਪੋਰਟ ਨਾ ਪ੍ਰਾਪਤ ਕਰ ਸਕੇ। ਇਹ ਬਹੁਤ ਦੁਖਦ ਅਤੇ ਨਿੰਦਨਯੋਗ ਹੈ।’
ਇਹ ਵੀ ਪੜ੍ਹੋ : ਤਾਲਿਬਾਨ ਹਕੂਮਤ ਦੀ ਮਾਰ, ਧੀ ਦੇ ਇਲਾਜ ਲਈ ਅਫ਼ਗਾਨ ਔਰਤ ਨੇ 25 ਹਜ਼ਾਰ 'ਚ ਵੇਚਿਆ ਪੁੱਤਰ ਡੇਢ ਸਾਲਾ ਪੁੱਤਰ
ਮਾਇਆਵਤੀ ਨੇ ਅੱਗੇ ਕਿਹਾ, ‘ਯੂਪੀ ਦੇ ਦੁਖਦ ਖੀਰੀ ਕਾਂਡ ਵਿਚ ਭਾਜਪਾ ਦੇ 2 ਮੰਤਰੀਆਂ ਦੀ ਸ਼ਮੂਲੀਅਤ ਕਾਰਨ ਇਸ ਘਟਨਾ ਦੀ ਸਹੀ ਸਰਕਾਰੀ ਜਾਂਚ ਅਤੇ ਪੀੜਤਾਂ ਨਾਲ ਨਿਆਂ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਸੰਭਵ ਨਹੀਂ ਲੱਗਦੀ ਹੈ। ਇਸ ਲਈ ਇਸ ਘਟਨਾ ਦੀ ਜਿਸ ਵਿਚ ਹੁਣ ਤੱਕ 8 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਬੀ.ਐਸ.ਪੀ. ਇਸ ਘਟਨਾ ਦੀ ਨਿਆਇਕ ਜਾਂਚ ਦੀ ਮੰਗ ਕਰਦੀ ਹੈ।
ਇਹ ਵੀ ਪੜ੍ਹੋ : 'ਅਸੀਂ ਵੀ ਮੁਸਲਿਮ ਹਾਂ, ਸਾਡੇ ਤੋਂ ਸਿੱਖੋ ਦੇਸ਼ ਚਲਾਉਣਾ', ਜਾਣੋ ਕਤਰ ਨੇ ਕਿਉਂ ਅਤੇ ਕਿਸ ਦੇਸ਼ ਨੂੰ ਦਿੱਤੀ ਸਲਾਹ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਲਖੀਮਪੁਰ ਖੀਰੀ ਜਾ ਰਹੇ ਅਖਿਲੇਸ਼ ਯਾਦਵ ਨੂੰ ਪੁਲਸ ਨੇ ਹਿਰਾਸਤ ’ਚ ਲਿਆ
NEXT STORY