ਨਵੀਂ ਦਿੱਲੀ— ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਅੱਜ ਭਾਵ ਸ਼ਨੀਵਾਰ ਨੂੰ ਆਮ ਬਜਟ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਗਏ ਬਜਟ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਤੀਕਿਰਿਆ ਦਿੱਤੀ ਹੈ। ਰਾਹੁਲ ਗਾਂਧੀ ਨੇ ਕਿਹਾ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਾਇਦ ਇਹ ਇਤਿਹਾਸ ਦਾ ਸਭ ਤੋਂ ਲੰਬਾ ਬਜਟ ਸੀ ਪਰ ਇਸ ਵਿਚ ਕੁਝ ਵੀ ਨਹੀਂ ਹੈ, ਇਹ ਖੋਖਲਾ ਸੀ।
ਉਨ੍ਹਾਂ ਅੱਗੇ ਕਿਹਾ ਕਿ ਵਿੱਤੀ ਸਾਲ 2020-21 ਲਈ ਪੇਸ਼ ਹੋਏ ਆਮ ਬਜਟ 'ਚ ਸਰਕਾਰ ਕੋਲ ਨੌਜਵਾਨਾਂ ਲਈ ਕੋਈ ਯੋਜਨਾ ਨਹੀਂ ਹੈ। ਰਾਹੁਲ ਨੇ ਕਿਹਾ ਕਿ ਮੁੱਖ ਮੁੱਦਾ ਬੇਰੋਜ਼ਗਾਰੀ ਹੈ। ਮੈਂ ਅਜਿਹਾ ਕੋਈ ਰਣਨੀਤਕ ਵਿਚਾਰ ਨਹੀਂ ਦੇਖਿਆ, ਜਿਸ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ। ਬਜਟ 'ਚ ਕੰਮ ਦੀ ਚੀਜ਼ ਲਈ ਕੋਈ ਕੇਂਦਰੀ ਵਿਚਾਰ ਨਹੀਂ ਸੀ। ਬਜਟ 'ਚ ਬਹੁਤ ਸਾਰੀਆਂ ਗੱਲਾਂ ਦੋਹਰਾਈਆਂ ਗਈਆਂ। ਇਹ ਸਰਕਾਰ ਦੀ ਮਾਨਸਿਕਤਾ ਹੈ, ਸਾਰੇ ਗੱਲਾਂ ਕਰਦੇ ਹਨ ਪਰ ਹੋ ਕੁਝ ਵੀ ਨਹੀਂ ਰਿਹਾ ਹੈ। ਇੱਥੇ ਦੱਸ ਦੇਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤੀ ਸਾਲ 2020-21 ਦਾ ਬਜਟ ਭਾਸ਼ਣ 2 ਘੰਟੇ 39 ਮਿੰਟ ਤਕ ਪੜ੍ਹਿਆ।
ਕਸ਼ਮੀਰ ਵਾਸੀਆਂ ਨੂੰ ਠੰਡ ਤੋਂ ਮਿਲੀ ਰਾਹਤ
NEXT STORY