ਬੈਂਗਲੁਰੂ (ਏਜੰਸੀ)- ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਐਤਵਾਰ ਨੂੰ ਬੈਂਗਲੁਰੂ ਅਤੇ ਮੁੰਬਈ ਵਿਚਕਾਰ ਵੰਦੇ ਭਾਰਤ ਸਲੀਪਰ ਐਕਸਪ੍ਰੈਸ ਦੀ ਪਹਿਲੀ ਯਾਤਰਾ ਨੂੰ ਹਰੀ ਝੰਡੀ ਦਿਖਾਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਟਰੇਨ ਦੇ ਸ਼ੁਰੂ ਹੋਣ ਨਾਲ ਦੋਵਾਂ ਪ੍ਰਮੁੱਖ ਮਹਾਨਗਰਾਂ ਵਿਚਾਲੇ ਰਾਤ ਦੇ ਸਮੇਂ ਰੇਲ ਸੰਪਰਕ ਮਜ਼ਬੂਤ ਹੋਵੇਗਾ।
ਉਨ੍ਹਾਂ ਦੱਸਿਆ ਕਿ 16 ਡੱਬਿਆਂ ਵਾਲੀ ਵੰਦੇ ਭਾਰਤ ਸਲੀਪਰ ਟਰੇਨ ਬੈਂਗਲੁਰੂ ਦੇ ਸਰ ਐੱਮ ਵਿਸ਼ਵੇਸ਼ਵਰਿਆ ਟਰਮੀਨਲ (SMVT) ਤੋਂ ਰਵਾਨਾ ਹੋਈ। ਇਹ ਟਰੇਨ ਸੋਮਵਾਰ ਸਵੇਰੇ 6:15 ਵਜੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (CSMT) ਪਹੁੰਚਣ ਵਾਲੀ ਹੈ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਐੱਚਡੀ ਕੁਮਾਰਸਵਾਮੀ, ਰਾਜ ਮੰਤਰੀ ਵੀ ਸੋਮੰਨਾ ਅਤੇ ਸ਼ੋਭਾ ਕਰੰਦਲਾਜੇ ਅਤੇ ਸੰਸਦ ਮੈਂਬਰ ਤੇਜਸਵੀ ਸੂਰਿਆ, ਪੀਸੀ ਮੋਹਨ ਅਤੇ ਸੀਐੱਨ ਮੰਜੂਨਾਥ ਸਮੇਤ ਹੋਰ ਦਿੱਗਜ ਵਿਅਕਤੀ ਇਸ ਮੌਕੇ ਮੌਜੂਦ ਸਨ। ਦੱਖਣ ਪੱਛਮੀ ਰੇਲਵੇ ਨੇ ਕਿਹਾ ਕਿ ਰੇਲਗੱਡੀ ਦੀਆਂ ਨਿਯਮਿਤ ਸੇਵਾਵਾਂ 2 ਨਵੰਬਰ ਤੋਂ ਮੁੰਬਈ-ਬੈਂਗਲੁਰੂ ਅਤੇ 3 ਨਵੰਬਰ ਤੋਂ ਵਾਪਸੀ ਸ਼ੁਰੂ ਹੋਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੁੱਤ ਹੋਇਆ ਕੁਪੁੱਤ ! ਸ਼ਰਾਬ ਲਈ ਪੈਸੇ ਨਾ ਦੇਣ ’ਤੇ ਬਜ਼ੁਰਗ ਮਾਂ ਦਾ ਕਰ 'ਤਾ ਕਤਲ
NEXT STORY