ਬਿਜਨੈੱਸ ਡੈਸਕ- ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਐੱਲ. ਆਈ. ਸੀ. ਦੇ ਆਈ. ਪੀ. ਓ. ਨੂੰ ਲੈ ਕੇ ਸੁਗਬੁਘਾਟ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਆਪਣੇ ਬਜਟ ਵਿਚ ਐਲਾਨ ਕਰਦੇ ਹੋਏ ਕਿਹਾ ਕਿ ਐੱਲ. ਆਈ. ਸੀ. ਆਈ. ਪੀ. ਓ. ਜਲਦ ਆਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸੰਕੇਤ ਦਿੱਤਾ ਕਿ ਸਰਕਾਰ ਇਸ ਆਈ. ਪੀ. ਓ. ਨੂੰ ਇਸੇ ਵਿੱਤੀ ਸਾਲ ਵਿਚ ਲਿਆਉਣ ਲਈ ਵਚਨਬੱਧ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ’ਚ ਜਿੱਥੇ ਐੱਲ. ਆਈ. ਸੀ. ਆਈ. ਪੀ. ਓ. ਜਲਦ ਲਿਆਉਣ ਦਾ ਐਲਾਨ ਕੀਤਾ। ਉੱਥੇ ਹੀ ਇਸ ਦੇ ਨਾਲ ਹੀ ਕਿਹਾ ਕਿ ਸਰਕਾਰ ਵਿੱਤ ਸਾਲ 2022-23 ਵਿਚ ਕਈ ਹੋਰ ਆਈ. ਪੀ. ਓ. ਲੈ ਕੇ ਆਵੇਗੀ।
1 ਲੱਖ ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ-
ਸਰਕਾਰ ਨੇ ਐੱਲ. ਆਈ. ਸੀ. ਦੇ ਆਈ. ਪੀ. ਓ. ਤੋਂ ਕਰੀਬ 1 ਲੱਖ ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਹੈ। ਇਹ ਸਰਕਾਰ ਦੇ ਵਿੱਤੀ ਸਾਲ 2021-22 ਦੇ 1.75 ਲੱਖ ਕਰੋੜ ਰੁਪਏ ਦੇ ਨਿਵੇਸ਼ ਟੀਚੇ ਦਾ ਹਿੱਸਾ ਹੈ। ਹਾਲਾਂਕਿ ਸਰਕਾਰ ਐੱਲ. ਆਈ. ਸੀ. ਵਿਚ ਆਪਣੀ ਹਿੱਸੇਦਾਰੀ ਨੂੰ ਇਕ ਤੋਂ ਵੱਧ ਪੜਾਵਾਂ ਵਿਚ ਵੇਚ ਸਕਦੀ ਹੈ। ਇਸ ਆਈ. ਪੀ. ਓ. ਦਾ ਇਕ ਹਿੱਸਾ ਕੰਪਨੀ ਦੇ ਪਾਲਸੀ ਧਾਰਕਾਂ ਲਈ ਰੱਖਿਆ ਗਿਆ ਹੈ।
ਬਜਟ 2022: 5G ਸਪੈਕਟ੍ਰਮ ਦੀ ਜਲਦ ਹੋਵੇਗੀ ਨਿਲਾਮੀ, ਲਾਂਚਿੰਗ ਲਈ ਕਰਨਾ ਪੈ ਸਕਦੈ 2023 ਤੱਕ ਇੰਤਜ਼ਾਰ
NEXT STORY