ਜੈਪੁਰ, (ਬਿਊਰੋ)– ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿਚ ਰਾਜਸਥਾਨ ਲਈ ਵੀ ਸੌਗਾਤਾਂ ਦੀ ਬਾਰਿਸ਼ ਹੋਈ ਹੈ। ਇਸ ਵਿਚ ਰਾਜਸਥਾਨ ਨੂੰ ਨਵਾਂ ਇੰਡਸਟ੍ਰੀਅਲ ਪ੍ਰਾਜੈਕਟ ਦੇਣ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿਚ ਜੋਧਪੁਰ, ਪਾਲੀ, ਮਾਰਵਾੜ ਇੰਡਸਟ੍ਰੀਅਲ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਥੇ ਹੀ ਨੌਜਵਾਨਾਂ ਨੂੰ ਰੋਜ਼ਗਾਰ ਲਈ ਕਈ ਵੱਡੇ ਸੁਪਨੇ ਵੀ ਦਿਖਾਏ ਗਏ ਹਨ। ਇਨ੍ਹਾਂ ਐਲਾਨਾਂ ਦਾ ਅਸਰ ਲੰਬੇ ਸਮੇਂ ਵਿਚ ਨਜ਼ਰ ਆਵੇਗਾ।
ਰਾਜਸਥਾਨ ਨੂੰ ਕੇਂਦਰ ਦੇ ਟੈਕਸ ਵਿਚ ਭਾਈਵਾਲੀ ਵਿਚੋਂ 7000 ਕਰੋੜ ਰੁਪਏ ਜ਼ਿਆਦਾ ਮਿਲਣਗੇ। ਸੋਨੇ-ਚਾਂਦੀ ’ਤੇ ਕਸਟਮ ਡਿਊਟੀ ਘਟਣ ਨਾਲ ਜੈਪੁਰ ਦੇ ਜੇਮਸ ਐਂਡ ਜਵੈਲਰੀ ਕਾਰੋਬਾਰ ਨੂੰ ਫਾਇਦਾ ਹੋਵੇਗਾ। ਹਾਲਾਂਕਿ ਬਜਟ ਵਿਚ ਰਾਜਸਥਾਨ ਲਈ ਵੱਖਰੇ ਤੌਰ ’ਤੇ ਕਿਸੇ ਵੱਡੇ ਪ੍ਰਾਜੈਕਟ ਦੀ ਸੌਗਾਤ ਨਹੀਂ ਮਿਲੀ ਹੈ ਪਰ ਕਈ ਅਜਿਹੇ ਐਲਾਨ ਹਨ, ਜਿਨ੍ਹਾਂ ਨਾਲ ਰਾਜਸਥਾਨ ਨੂੰ ਫਾਇਦਾ ਮਿਲੇਗਾ।
ਇਹ ਹੋਣਗੇ ਰਾਜਸਥਾਨ ਨੂੰ ਲਾਭ
- 5 ਸਾਲ ਵਿਚ 20 ਲੱਖ ਨੌਜਵਾਨਾਂ ਨੂੰ ਸਕਿੱਲ ਟ੍ਰੇਨਿੰਗ ਦੇਣ ਦੀ ਯੋਜਨਾ ਨਾਲ ਸੂਬੇ ਦੇ ਨੌਜਵਾਨਾਂ ਨੂੰ ਵੀ ਫਾਇਦਾ ਮਿਲੇਗਾ।
- ਕੇਂਦਰੀ ਵਿੱਤ ਮੰਤਰੀ ਨੇ ਡਾਇਮੰਡ ਕਟਿੰਗ ਅਤੇ ਪਾਲਿਸ਼ਿੰਗ ਉਦਯੋਗ ਲਈ ਟੈਕਸ ਵਿਚ ਛੋਟ ਦਾ ਐਲਾਨ ਕੀਤਾ ਹੈ। ਇਸ ਨਾਲ ਜੈਪੁਰ ਦੇ ਜਵਾਹਰਾਤ ਉਦਯੋਗ ਨੂੰ ਸਿੱਧਾ ਫਾਇਦਾ ਹੋਣ ਦੀ ਉਮੀਦ ਹੈ।
- ਸੈਰ-ਸਪਾਟਾ ਖੇਤਰ ਵਿਚ ਦੇਸ਼ ਨੂੰ ਗਲੋਬਲ ਟੂਰਿਸਟ ਡੈਸਟੀਨੇਸ਼ਨ ਬਣਾਉਣ ਨਾਲ ਰਾਜਸਥਾਨ ਦੇ ਸੈਰ-ਸਪਾਟਾ ਉਦਯੋਗ ਨੂੰ ਖੰਭ ਲੱਗਣ ਦੀ ਉਮੀਦ ਹੈ।
- ਸੋਲਰ ਇੰਡਸਟਰੀ ਅਤੇ ਮਿਨਰਲ ਇੰਡਸਟਰੀ ਨੂੰ ਲੈ ਕੇ ਜੋ ਐਲਾਨ ਕੀਤੇ ਗਏ ਹਨ, ਉਸ ਨਾਲ ਵੀ ਸੂਬੇ ਵਿਚ ਸੋਲਰ ਇੰਡਸਟਰੀ ਤੇ ਖਣਿਜ ਉਦਯੋਗ ਨੂੰ ਫਾਇਦਾ ਹੋਣ ਦੀ ਉਮੀਦ ਹੈ।
- ਬਜਟ ਵਿਚ ਔਰਤਾਂ ਅਤੇ ਲੜਕੀਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਯੋਜਨਾਵਾਂ ਲਈ 3 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਇਸ ਨਾਲ ਸੂਬੇ ਦੀਆਂ ਔਰਤਾਂ ਅਤੇ ਲੜਕੀਆਂ ਵੀ ਲਾਭ ਮਿਲੇਗਾ।
- ਐੱਨ. ਪੀ. ਐੱਸ. ਵਾਤਸਲਯ ਯੋਜਨਾ ਅਤੇ 1 ਕਰੋੜ ਨੌਜਵਾਨਾਂ ਨੂੰ 500 ਚੋਟੀ ਦੀਆਂ ਕੰਪਨੀਆਂ ਵਿਚ ਇੰਟਰਨਸ਼ਿਪ ਕਰਵਾਉਣ ਦੀ ਯੋਜਨਾ ਨਾਲ ਵੀ ਸੂਬੇ ਨੂੰ ਲਾਭ ਹੋਵੇਗਾ।
ਕਾਂਵੜ ਯਾਤਰਾ ਵਿਵਾਦ: ਉਮਰ ਅਬਦੁੱਲਾ ਨੇ ਉੱਤਰ ਪ੍ਰਦੇਸ਼ 'ਚ ਜਾਰੀ ਹੁਕਮਾਂ 'ਤੇ ਚੁੱਕੇ ਸਵਾਲ
NEXT STORY