ਕੋਟਾ— ਰਾਜਸਥਾਨ ਦੇ ਕੋਟਾ 'ਚ ਸ਼ਨੀਵਾਰ ਦੀ ਸਵੇਰ ਇਕ ਬਿਲਡਿੰਗ ਡਿੱਗ ਗਈ। ਇਸ ਹਾਦਸੇ ਤੋਂ ਬਾਅਦ ਮਲਬੇ 'ਚ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਇਹ ਇਮਾਰਤ ਕੋਟਾ ਦੇ ਥਾਣਮੰਡੀ 'ਚ ਸਥਿਤ ਸੀ। ਹਾਦਸੇ ਦੀ ਖਬਰ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਹਾਦਸੇ ਵਾਲੀ ਜਗ੍ਹਾ 'ਤੇ ਪੁੱਜੇ। ਜਿਸ ਤੋਂ ਬਾਅਦ ਰਾਹਤ ਬਚਾਅ ਕੰਮ ਸ਼ੁਰੂ ਕੀਤਾ ਗਿਆ। ਰਾਸ਼ਟਰੀ ਆਫਤ ਮੋਚਨ ਫੋਰਸ (ਐੱਨ.ਡੀ.ਆਰ.ਐੱਫ.) ਅਤੇ ਰਾਜ ਆਫਤ ਮੋਚਨ ਫੰਡ (ਐੱਸ.ਡੀ.ਆਰ.ਐੱਫ.) ਦੇ ਬਚਾਅ ਦਲ ਮੌਕੇ 'ਤੇ ਪੁੱਜ ਗਏ ਹਨ। ਚੌਕਸੀ ਦੇ ਤੌਰ 'ਤੇ ਹਾਦਸੇ ਵਾਲੀ ਜਗ੍ਹਾ ਦੇ ਨੇੜੇ-ਤੇੜੇ ਦੀਆਂ ਇਮਾਰਤਾਂ ਨੂੰ ਖਾਲੀ ਕਰਵਾਇਆ ਗਿਆ ਹੈ। ਡਾਕਟਰਾਂ ਦੀ ਇਕ ਟੀਮ ਵੀ ਮੌਕੇ 'ਤੇ ਮੌਜੂਦ ਹੈ।
ਖਬਰਾਂ ਅਨੁਸਾਰ ਮਲਬੇ 'ਚੋਂ ਤਿੰਨ ਲੋਕਾਂ ਨੂੰ ਜ਼ਿੰਦਾ ਬਾਹਰ ਕੱਢਿਆ ਗਿਆ ਹੈ। ਇਸ ਹਾਦਸੇ 'ਚ ਫਿਲਹਾਲ ਕਿਸੇ ਦੇ ਹਤਾਹਤ ਹੋਣ ਦੀ ਕੋਈ ਖਬਰ ਨਹੀਂ ਹੈ। ਇਸ 2 ਮੰਜ਼ਲਾਂ ਇਮਾਰਤ 'ਚ ਇਕ ਬੀਅਰ ਬਾਰ ਅਤੇ ਇਕ ਰੈਸਟੋਰੈਂਟ ਚੱਲਦਾ ਸੀ। ਹਾਦਸੇ ਵਾਲੀ ਜਗ੍ਹਾ 'ਤੇ ਜੇ.ਸੀ.ਬੀ. ਮਸ਼ੀਨ ਦੀ ਵਰਤੋਂ ਕਰ ਕੇ ਮਲਬੇ ਨੂੰ ਹਟਾਇਆ ਜਾ ਰਿਹਾ ਹੈ। ਮਲਬੇ 'ਚ ਕਿੰਨ ਲੋਕ ਦੱਬੇ ਹਨ, ਇਸ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ ਪਰ ਜ਼ਖਮੀਆਂ ਅਨੁਸਾਰ ਅਜੇ ਕਈ ਲੋਕ ਦਬੇ ਹੋ ਸਕਦੇ ਹਨ। ਮਲਬੇ 'ਚ ਨੇੜੇ-ਤੇੜੇ ਦੇ ਖੜ੍ਹੀਆਂ ਕਈ ਗੱਡੀਆਂ ਵੀ ਦੱਬ ਗਈਆਂ ਹਨ।
ਮੰਤਰੀਆਂ ਦੇ ਬਚਾਅ 'ਚ ਰਾਮ ਮਾਧਵ ਦੀ ਦਲੀਲ
NEXT STORY