ਬੁਲੰਦਸ਼ਹਿਰ- ਬੁਲੰਦਸ਼ਹਿਰ ਜ਼ਿਲ੍ਹੇ ਦੇ ਔਰੰਗਾਬਾਦ ਥਾਣਾ ਖੇਤਰ 'ਚ ਟਰੱਕ ਨੇ ਮੋਟਰਸਾਈਕਲ ਸਵਾਰ 4 ਲੋਕਾਂ ਨੂੰ ਕੁਚਲ ਦਿੱਤਾ, ਜਿਸ 'ਚ 3 ਲੋਕਾਂ ਦੀ ਮੌਤ ਹੋ ਗਈ। ਪੁਲਸ ਮੁਤਾਬਕ ਸ਼ਨੀਵਾਰ ਦੇਰ ਸ਼ਾਮ ਨੂੰ ਬੁਲੰਦਸ਼ਹਿਰ ਦੇ ਕੋਤਵਾਲੀ ਦੇਹਾਤ ਥਾਣਾ ਖੇਤਰ ਦੇ ਸਰਾਏ ਛਬੀਲਾ ਦੇ ਸੁਮਿਤ (21) ਅਤੇ ਅੰਸ਼ (8) ਅਤੇ ਸਿਕੰਦਰਾਬਾਦ ਥਾਣਾ ਖੇਤਰ ਦੇ ਖੱਤਰੀ ਵਾੜਾ ਮੁਹੱਲੇ ਦੀ ਆਸ਼ਾ (19) ਅਤੇ ਗੌਤਮਬੁੱਧ ਨਗਰ ਜ਼ਿਲ੍ਹੇ ਦੇ ਦਨਕੌਰ ਥਾਣਾ ਖੇਤਰ ਦੇ ਚੀਤੀ ਪਿੰਡ ਦੀ ਪਾਰੂਲ (20) ਮੋਟਰਸਾਈਕਲ ਤੋਂ ਬੁਲੰਦਸ਼ਹਿਰ ਦੇ ਖਾਨਪੁਰ ਥਾਣਾ ਖੇਤਰ ਦੇ ਮਨੀਆ ਟਿਕਰੀ ਪਿੰਡ 'ਚ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਗਏ ਸਨ।
ਪੁਲਸ ਮੁਤਾਬਕ ਉੱਥੋਂ ਪਰਤਣ ਦੌਰਾਨ ਰਸਤੇ 'ਚ ਔਰੰਗਾਬਾਦ ਥਾਣਾ ਖੇਤਰ 'ਚ ਚਰੋਰਾ ਪਿੰਡ ਕੋਲ ਉਨ੍ਹਾਂ ਦੇ ਮੋਟਰਸਾਈਕਲ 'ਚ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਸੁਮਿਤ, ਅੰਸ਼ ਅਤੇ ਪਾਰੂਲ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਮਗਰੋਂ ਔਰੰਗਾਬਾਦ ਥਾਣਾ ਇਲਾਕੇ 'ਚ ਇਕ ਬਾਈਕ ਅਤੇ ਟਰੱਕ ਦੀ ਟੱਕਰ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ ਹੈ। ਟਰੱਕ ਡਰਾਈਵਰ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਮੁਤਾਬਕ ਲਾਸ਼ਾਂ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ।
ਕੇਰਲ ਕੋਰਟ ’ਚ ਸਬੂਤ ਦੇ ਤੌਰ ’ਤੇ ਰੱਖਿਆ ਗਾਂਜਾ ਖਾਧਾ ਚੂਹਿਆਂ ਨੇ!
NEXT STORY