ਹਮੀਰਪੁਰ- ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਖੇਡ ਅਤੇ ਯੁਵਾ ਪ੍ਰੋਗਰਾਮ ਬਾਰੇ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਮਨਸੁਖ ਮਾਂਡਵੀਆ ਦਾ ਹਿਮਾਚਲ ਪ੍ਰਦੇਸ਼ ਲਈ ਲੰਬੇ ਸਮੇ ਤੋਂ ਉਡੀਕੇ ਜਾ ਰਹੇ ਬਲਕ ਡਰੱਗ ਪਾਰਕ ਲਈ ਸਿਧਾਂਤਕ ਪ੍ਰਵਾਨਗੀ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਅਨੁਰਾਗ ਠਾਕੁਰ ਨੇ ਕਿਹਾ ਕਿ ਰਸਾਇਣ ਅਤੇ ਖਾਦ ਮੰਤਰਾਲਾ ਨੇ ਪੂਰੇ ਦੇਸ਼ ਵਿਚ 3 ਬਲਕ ਡਰੱਗ ਪਾਰਕ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਸੀ । ਪਿਛਲੇ ਬਜਟ ’ਚ ਇਸ ਲਈ 3000 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਸੀ। ਹਿਮਾਚਲ ਇਕ ਫਾਰਮਾ ਹੱਬ ਹੈ, ਇਸ ਲਈ ਇਨ੍ਹਾਂ 3 ਬਲਕ ਡਰੱਗ ਪਾਰਕਾਂ ’ਚੋਂ ਇਕ ਨੂੰ ਹਿਮਾਚਲ ’ਚ ਵੀ ਬਣਾਉਣ ਲਈ ਸਮੂਹਿਕ ਯਤਨ ਕੀਤੇ ਜਾ ਰਹੇ ਸਨ। ਇਹ ਖੁਸ਼ੀ ਵਾਲੀ ਗੱਲ ਹੈ ਕਿ ਦੇਵਭੂਮੀ ਹਿਮਾਚਲ ’ਚ ਬਲਕ ਡਰੱਗ ਪਾਰਕ ਨੂੰ ਹੁਣ ਸਿਧਾਂਤਕ ਪ੍ਰਵਾਨਗੀ ਮਿਲ ਗਈ ਹੈ।
ਅਨੁਰਾਗ ਨੇ ਦੱਸਿਆ ਕਿ ਹਮੀਰਪੁਰ ਸੰਸਦੀ ਹਲਕੇ ਦੇ ਜ਼ਿਲ੍ਹਾ ਊਨਾ ਦੇ ਹਰੋਲੀ ਵਿਧਾਨ ਸਭਾ ਹਲਕੇ ’ਚ ਇਸ ਪ੍ਰਸਤਾਵਿਤ ਬਲਕ ਡਰੱਗ ਪਾਰਕ ਨੂੰ ਸਿਧਾਂਤਕ ਪ੍ਰਵਾਨਗੀ ਮਿਲਣ ਨਾਲ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ। ਮੈਂ ਇਸ ਮਨਜ਼ੂਰੀ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਮੰਤਰੀ ਮਾਂਡਵੀਆ ਦਾ ਧੰਨਵਾਦ ਕਰਦਾ ਹਾਂ। ਅਨੁਰਾਗ ਠਾਕੁਰ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਜਲਦੀ ਹੀ ਪ੍ਰਧਾਨ ਮੰਤਰੀ ਮੋਦੀ ਦੇ ਕਰ ਕਮਲਾਂ ਨਾਲ ਸੂਬੇ ਵਿਚ ਕਰੋੜਾਂ ਦਾ ਨਿਵੇਸ਼ ਲਿਆਉਣ ਅਤੇ ਰੁਜ਼ਗਾਰ ਦੇ ਹਜ਼ਾਰਾਂ ਮੌਕੇ ਪੈਦਾ ਕਰਨ ਵਾਲੇ ਇਸ ਬਲਕ ਡਰੱਗ ਪਾਰਕ ਦਾ ਨੀਂਹ ਪੱਥਰ ਰੱਖਿਆ ਜਾਵੇਗਾ।
ਸ਼ਹਿਬਾਜ਼ ਸ਼ਰੀਫ ਨੇ ਪੀ.ਐੱਮ. ਮੋਦੀ ਦਾ ਕੀਤਾ ਧੰਨਵਾਦ, ਹੜ੍ਹ ਦੇ ਹਾਲਾਤ 'ਤੇ ਜਤਾਈ ਸੀ ਚਿੰਤਾ
NEXT STORY